ਠਾਣੇ, 12 ਅਕਤੂਬਰ (ਪੀ. ਟੀ.)- 25 ਸਾਲ ਪੁਰਾਣੇ ਗ¤ਠਜੋੜ ਦੇ ਟੁ¤ਟਣ ‘ਤੇ ਭਾਜਪਾ ‘ਤੇ ਸਖ਼ਤ ਨਿਸ਼ਾਨਾ ਸਾਧਦੇ ਹੋਏ ਸ਼ਿਵ ਸੈਨਾ ਪ੍ਰਧਾਨ ਉਧਵ ਠਾਕਰੇ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਸਾਬਕਾ ਸਹਿਯੋਗੀ ਚੋਣਾਂ ‘ਚ ਪਹਿਲਾ ਦੇ ਸਰਵੇਖਣਾਂ ਦਾ ਹਵਾਲਾ ਦਿੰਦੇ ਹੋਏ ਸੀਟਾਂ ਦੀ ਮੰਗ ‘ਤੇ ਅੜੀ ਹੋਈ ਸੀ। ਸ਼ਿਵ ਸੈਨਾ ਪ੍ਰਧਾਨ ਨੇ ਇਕ ਚੋਣ ਰੈਲੀ ਦੌਰਾਨ ਕਿਹਾ ਕਿ ਸੀਟਾਂ ਦੀ ਵੰਡ ਦੀ ਗ¤ਲਬਾਤ ਨੂੰ ਲੈ ਕੇ ਭਾਜਪਾ ਨੇ ਕਥਿਤ ਸਰਵੇਖਣ ਰਿਪੋਰਟਾਂ ਦਾ ਹਵਾਲਾ ਦਿ¤ਤਾ ਅਤੇ ਉਸ ਦੇ ਮੁਤਾਬਿਕ ਸੀਟਾਂ ਦੀ ਮੰਗ ਜਾਰੀ ਰ¤ਖੀ ਪਰੰਤੂ ਉਧਵ ਨੇ ਕਿਹਾ ਕਿ ਉਹ ਇਨ੍ਹਾਂ ਸਰਵੇਖਣਾਂ ਨੂੰ ਨਹੀਂ ਸਮਝਦੇ ਅਤੇ ਨਾ ਹੀ ਮੰਨਦੇ ਹਨ। ਉਹ ਕੇਵਲ ਸਖ਼ਤ ਮਿਹਨਤ ਅਤੇ ਨਾਗਰਿਕਾਂ ਦੀ ਸੇਵਾ ‘ਚ ਵਿਸ਼ਵਾਸ ਰ¤ਖਦੇ ਹਨ।