May 29, 2026 12:56 am

ਆੜਤੀਆ ਐਸੋਸੀਏਸ਼ਨ ਵੱਲੋਂ ਆੜਤੀਆਂ ਨਾਲ ਫੜਾਂ ਦੀ ਵੰਡ ਕਰਨ ਸਬੰਧੀ ਧੱਕਾ-ਸੋਨੀ ਖਡਿਆਲੀਆ

ਸੁਨਾਮ, 12 ਅਕਤੂਬਰ (ਰਾਕੇਸ਼ ਜਿੰਦਲ)- ਅੱਜ ਮਿਤੀ 12-10-2014 ਦਿਨ ਐਤਵਾਰ ਨੂੰ ਸਵੇਰੇ 6 ਵਜੇ ਆੜਤੀਆਂ ਦੇ ਆਉਣ ਤੋਂ ਪਹਿਲਾਂ ਹੀ ਐਸੋਸੀਏਸ਼ਨ ਵੱਲੋਂ ਫੜਾਂ ’ਤੇ ਨਿਸ਼ਾਨ ਲਗਾ ਦਿੱਤੇ, ਜਦੋਂ ਆੜਤੀਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਆਪਣੀਆਂ ਦੁਕਾਨਾਂ ’ਤੇ ਪਹੁੰਚ ਗਏ ਤੇ ਫੜਾਂ ਪ੍ਰਤੀ ਰੋਸ਼ ਜਾਹਰ ਕਰਨ ਲੱਗੇ । ਆੜਤੀਆ ਐਸੋਸੀਏਸ਼ਨ ਨੇ ਫੜਾਂ ਦੀ ਵੰਡ ਲਈ ਇਸ ਸਾਲ ਚੰਦੇ ਦੇ ਨਾਮ ਉਪਰ 5 ਪੈਸੇ ਪ੍ਰਤੀ ਬੋਰੀ ਲਏ ਹਨ ਜੋ ਲੱਖਾਂ ਰੁਪਏ ਵਿੱਚ ਬਣਦਾ ਹੈ, ਜਦੋਂ ਕਿ ਇਹ ਫੜ ਮੰਡੀ ਬੋਰਡ ਦਾ ਹੈ। ਇਹ ਫੜ ਜਿੰਮੀਦਾਰਾਂ ਦੀ ਫਸਲ ਉਤਾਰਨ ਲਈ ਹੈ ਪਰ ਆੜਤੀਆ ਐਸੋਸੀਏਸ਼ਨ ਫੜ ਦੀ ਵੰਡ ਕਰਨ ਲਈ ਲੱਖਾਂ ਰੁਪਏ ਇਕੱਠਾ ਕਰਦੀ ਹੈ । ਚੰਦੇ ਦੇ ਹਿਸਾਬ ਨਾਲ ਫੜ ਦੀ ਵੰਡ ਕੀਤੀ ਜਾਂਦੀ ਹੈ ਕਿ ਜਦੋਂ ਕਿ ਆੜਤੀਆਂ ਦੀ ਮੰਗ ਹੈ ਕਿ ਪ੍ਰਸ਼ਾਸ਼ਨ ਫਸਲ ਦੇ ਮੁਤਾਬਕ ਫੜਾਂ ਦੀ ਵੰਡ ਕਰੇ । ਫੜਾਂ ਦੀ ਵੰਡ ਨੂੰ ਲੈ ਕੇ ਆੜ੍ਹਤੀਆਂ ਵਿੱਚ ਕਾਫੀ ਰੋਸ ਹੈ। ਸਕੱਤਰ ਮਾਰਕੀਟ ਕਮੇਟੀ ਇਸ ਮਾਮਲੇ ਨੂੰ ਹੱਲ

ਕਰਵਾਉਣ ਦੀ ਕੋਸਿਸ ਕਰਨ ਤਾਂ ਜੋ ਰੋਸ ਮੁਜਾਹਰੇ ਤੋਂ ਬਚਿਆ ਜਾ ਸਕੇ। ਸ਼ਹਿਰ ਦੇ ਪ੍ਰਮੁੱਖ ਵਪਾਰੀ ਆਗੂ ਸ੍ਰੀ ਸੋਨੀ ਖਡਿਆਲੀਏ ਨੇ ਦੱਸਿਆ ਕਿ ਫੜਾਂ ਦੀ ਵੰਡ ਸੀਜਨ ਦੇ ਕੰਮ ਸਹੀ ਢੰਗ ਨਾਲ ਚਲਾਉਣ ਲਈ ਕੀਤੀ ਜਾਂਦੀ ਹੈ ਪਰ ਐਸੋਸੀਏਸ਼ਨ ਦੇ ਕਈ ਅਹੁਦੇਦਾਰ ਪੱਖਬਾਜੀ ਕਰਦੇ ਹਨ। ਨੀਲੋਵਾਲ ਕਿਸਾਨ ਟਰੇਡਿੰਗ ਕੰਪਨੀ, ਸ੍ਰੀ ਕ੍ਰਿਸ਼ਨਾ ਟਰੇਡਿੰਗ ਕੰਪਲੀ, ਘਣਸ਼ਾਮ ਕਾਂਸਲ, ਸੋਨੀ ਖਡਿਆਲੀਆ ਅਤੇ ਹੋਰ ਵੀ ਕਾਫੀ ਆੜਤੀਆ ਨੇ ਰੋਸ ਜਾਹਰ ਕੀਤਾ ।

Send this to a friend