ਪੈਰਿਸ, 11 ਅਕਤੂਬਰ (ਪੀ. ਟੀ.)- 2004 ਤੋਂ ਜੋ ਫਰਾਂਸ ਸਰਕਾਰ ਨੇ ਕਾਨੂੰਨ ਪਾਸ ਕੀਤਾ ਹੈ ਜਿਸ ਕਾਰਣ ਫਰਾਂਸ ਵਿਚ ਰਹਿ ਰਹੇ ਸਿੱਖਾਂ ਦੇ ਬੱਚੇ ਦਸਤਾਰ (ਪਟਕਾ) ਪਹਿਣ ਕੇ ਸਕੂਲ ਨਹੀਂ ਜਾ ਸਕਦੇ, ਆਈ.ਡੀ .ਤੇ ਦਸਤਾਰ ਵਾਲੀ ਫੋਟੋ ਨਹੀਂ ਲਗਵਾ ਸਕਦੇ, ਫਰਾਂਸ ਵਿਚ ਰਹਿ ਰਹੇ ਦਸਤਾਰਧਾਰੀ ਸਿੱਖਾਂ ਤੇ ਉਹਨਾਂ ਦੇ ਬੱਚਿਆਂ ਲਈ ਬੜਾ ਜਲਾਲਤ ਦਾ ਵਿਸ਼ਾ ਹੈ, ਇਸ ਜਲਾਲਤ ਦਾ ਲਗਾਤਾਰ ਸਾਹਮਣਾ ਕਰਨਾ ਪੈ ਰਿਹਾ ਹੈ ਫਰਾਂਸ ਦੇ ਸਿੱਖਾਂ ਨੇ ਯੂ. ਐਨ .ਓ. ਵਿਚ ਵੀ ਅਰਜ਼ੀ ਪਾ ਕੇ ਮੰਗ ਕੀਤੀ ਕਿ ਫਰਾਂਸ ਸ੍ਰਕਾਰ ਵਲੋਂ ਸਿੱਖਾਂ ਦੀ ਦਸਤਾਰ ਤੇ ਲਗਾਈ ਪਾਬੰਦੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ । ਫਰਾਂਸ ਸਰਕਾਰ ਨ ੇਅੱਜ ਤੱਕ ਪਤਾ ਨਹੀਂ ਕੋਈ ਜਵਾਬ ਦਿੱਤਾ ਹੈ ਕਿ ਨਹੀਂ ਪਰ ਸਰਕਾਰ ਵਲੋਂ ਦਸਤਾਰ ਤੇ ਲਗਾਈ ਗਈ ਪਾਬੰਦੀ ਦਾ ਘੇਰਾ ਹੋਰ ਵੀ ਵਿਸ਼ਾਲ ਕੀਤਾ ਜਾ ਰਿਹਾ ਹੈ ਜਿਸ ਦਾ ਖਮਿਆਜ਼ਾ ਪਿਛਲੇ ਦਿਨੀਂ ਵਾਪਰੀਆਂ ਘਟਨਾ ਤੋਂ ਲਗਦਾ ਹੈ, ਫਰਾਂਸ ਦੇ ਕਾਨੂੰਨ ਅਨੁਸਾਰ ਫਰਾਂਸ ਦੇ ਹਰ
ਨਾਗਰਿਕ ਨੂੰ ਇੱਕ ਦਿਨ ਵਾਸਤੇ ਮਿਲਟਰੀ ਦੀ ਟਰੈਨਿੰਗ ਲੈਣੀ ਲਾਜ਼ਮੀ ਹੈ ਇਸ ਤਹਿਤ ਨੌਜਵਾਨ ਜਸਕਰਨ ਸਿੰਘ ਭੁਜੰਗੀ ਭਾਈ ਪਰਮਜੀਤ ਸਿੰਘ ਸੋਹਲ ਨੂੰ ਮਿਲਟਰੀ ਟਰੈਨਿੰਗ ਵਾਸਤੇ ਬੁਲਾਇਆ ਗਿਆ ਜਦੋਂ ਦਿਤੀ ਤਰੀਖ ਤੇ ਟਾਇਮ ਅਨੁਸਾਰ ਮਿਲਟਰੀ ਦੀ ਟਰੈਨਿੰਗ ਲੈਣ ਵਾਸਤੇ ਪਹੁੰਚਿਆ ਤਾਂ ਉਥੇ ਉਹਨੂੰ ਕਿਹਾ ਗਿਆ ਕਿ ਦਸਤਾਰ ਉਤਾਰ ਕੇ ਨੰਗੇ ਸਿਰ ਟਰੈਨਿੰਗ ਕਲਾਸ ਵਿਚ ਬੇਠੋ, ਬੱਚੇ ਨੇ ਜਦ ਇਸ ਨੂੰ ਸਵਿਕਾਰ ਨਹੀਂ ਕੀਤਾ ਅਤੇ ਅਫਸਰਾਂ ਨੇ ਉਸ ਦੀ ਕੋਈ ਦਲੀਲ ਨਹੀਂ ਮੰਨੀ ਤੇ ਉਸ ਨੂੰ ਕਲਾਸ ਵਿਚੋ ਕੱਢ ਦਿਤਾ ਗਿਆ। ਇਸੇ ਤਰ੍ਹਾਂ ਹੀ ਸਤੰਬਰ ਵਿਚ ਜਦ ਸਕੂਲ ਚਾਲੂ ਹੋਏ ਤਾਂ ਸਿੱਖ ਬੱਚਿਆਂ ਨਾਲ ਵਾਪਰਿਆ, ਇੱਕ ਸਿੱਖ ਛੋਟੇ ਬੱਚੇ ਨੂੰ ਕਿਹਾ ਗਿਆ ਕਿ ਉਹ ਸਿਰ ਤੇ ਜੂੜਾ ਵੀ ਨਹੀਂ ਕਰ ਸਕਦਾ ਜੂੜਾ ਪਿਛਲੇ ਪਾਸੇ ਕਰ ਭਾਵ ਜਿਵੇਂ ਗੁੱਤ ਕੀਤੀ ਜਾਂਦੀ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਮਾਯੂਸ ਹੋ ਕੇ ਬੱਚੇ ਕਦੇ ਸਮੇਂ ਨਾਲ ਸਮਝੌਤਾ ਕਰਕੇ ਕੇਸ ਕਤਲ ਕਰਵਾ ਰਹੇ ਹਨ ਕਈਆਂ ਨੇ ਪੜਾਈ ਵਿਚੇ ਛੱਡ ਦਿਤੀ ਹੈ। ਇਸ ਗੰਭੀਰ ਵਿਸ਼ੇ ਤੇ ਅਸੀਂ ਸ੍ਰੌਮਣੀ ਅਕਾਲੀ ਦਲ (ਅ) ਯੁਰਪ ਇਕਾਈਆਂ ਦੇ ਜਥੇਦਾਰ ਭਾਈ ਚੈਨ ਸਿੰਘ, ਭਾਈ ਪਰਮਜੀਤ ਸਿੰਘ ਸੋਹਲ, ਭਾਈ ਦਲਵਿੰਦਰ ਸਿੰਘ ਘੁੰਮਣ, ਭਾਈ ਜਗਜੀਤ ਸਿੰਘ ਚੀਮਾ, ਭਾਈ ਹਰਜਾਪ ਸਿੰਘ, ਭਾਈ ਇਕਬਾਲ ਸਿੰਘ ਕੱਸੋਚਾਹਲ, ਭਾਈ ਬਲਵਿੰਦਰ ਸਿੰਘ, ਭਾਈ ਤਰਸੇਮ ਸਿੰਘ ਬੱਬੂ, ਭਾਈ ਮਨਜੀਤ ਸਿੰਘ, ਡਾ. ਰਾਜਬੀਰ ਸਿੰਘ, ਭਾਈ ਬਲਵਿੰਦਰ ਸਿੰਘ ਸਰਹਾਲੀ, ਸੂਬੇਦਾਰ ਕੁਲਵਿੰਦਰ ਸਿੰਘ, ਭਾਈ ਸ਼ਰਨਜੀਤ ਸਿੰਘ, ਭਾਈ ਭੁਪਿੰਦਰ ਸਿੰਘ ਵਿਰਕ, ਭਾਈ ਹਰਜੋਸ਼ ਸਿੰਘ ਖੱਸਣ, ਭਾਈ ਸੁਲੱਖਣ ਸਿੰਘ , ਭਾਈ ਨਰਿੰਦਰ ਸਿੰਘ ਚਾਹਲ, ਭਾਈ ਜਰਨੈਲ ਸਿੰਘ ਤੂੰਗ, ਭਾਈ ਸਵਿੰਦਰ ਸਿੰਘ ਬਾਠ, ਭਾਈ ਪ੍ਰੀਤਮ ਸਿੰਘ ਮਲਸੀਆਂ, ਭਾਈ ਹਰਜਿੰਦਰ ਸਿੰਘ ਗੁਰਦਾਸਪੁਰ, ਭਾਈ ਬਲਦੇਵ ਸਿੰਘ, ਭਾਈ ਐਸ. ਐਸ. ਹੁੰਦਲ, ਭਾਈ ਨਿਹਾਲ ਸਿੰਘ, ਭਾਈ ਕੁਲਬੀਰ ਸਿੰਘ ਬਾਠ ਆਦਿ ਨੇ ਪੰਜਾਬ ਦੀ ਪੰਥਕ ਸਰਕਾਰ ਕਹਾਉਣ ਵਾਲਿਆਂ ਨੂੰ ਕਹਿੰਦੇ ਹਾਂ ਕਿ ਭਾਰਤ ਦੀ ਨਵੀਂ ਬਣੀ ਸਰਕਾਰ ਵਿਚ ਤੁਹਾਡੀ ਭਾਈਵਾਲੀ ਹੈ, ਭਾਰਤ ਸਰਕਾਰ ਤੇ ਦਬਾਅ ਵਧਾ ਕੇ ਫਰਾਂਸ ਸਰਕਾਰ ਨਾਲ ਗਲਬਾਤ ਕਰਕੇ ਇਸ ਮਸਲੇ ਨੂੰ ਹੱਲ ਕਰਵਾਇਆ ਜਾਵੇ।