May 25, 2026 7:38 pm

ਗਲ ਲੱਗ ਕੇ ਸੀਰੀ ਦੇ ਜੱਟ ਰੋਵੇ

ਸਰਵਨ ਸਿੰਘ ਕਾਲਾਬੁੂਲਾ 
ਸੰਪਰਕ : 99880-70112
image ਉਸ ਵਰਗ ਦੀ ਤਸਵੀਰ ਅੱਖਾਂ  ਅੱਗੇ ਦੀ ਲੰਘ ਰਹੀ ਹੈ ਜਿਸ ਤੋਂ ਵਗੈਰ ਖੇਤੀ ਦਾ ਧੰਦਾ ਬਿਲਕੁਲ ਅਧੂਰਾ ਰਹਿ ਜਾਂਦਾ ਹੈ। ਉਹ ਅਜਿਹਾ ਵਰਗ ਹੈ ਜਿਸ ਨੂੰ ਦੇ ਦੀ ਆਜਾਦੀ ਤੋਂ 65 ਸਾਲ ਉਪਰੰਤ ਵੀ ਅਜੇ ਤੱਕ ਇਸ ਦੇ ਅਰਥਾਂ ਦਾ ਪਤਾ ਨਹੀ ਲੱਗ ਸਕਿਆ ਕਿ ਅਜਾਦੀ ਦਾ ਮਤਲਬ ਕੀ ਹੈ। ਉਸ ਵਿਚਾਰੇ ਨੂੰ ਇਨ੍ਹਾਂ ਕੁ ਤਾਂ ਪਤਾ ਹੈ ਕਿ ਸਾਲ ਡੇਢ ਸਾਲ ਪਿੱਛੋਂ ਜਦੋਂ ਵੋਟਾਂ ਵਾਲੇ ਆਉਂਦੇ ਹਨ ਤਾਂ  ਉਸ ਨਾਲ ਬੜੀਆਂ ਮਿੱਠੀਆਂ ਮਿੱਠੀਆਂ ਮੋਮੋਠਗਣੀਆਂ ਮਾਰੀਆਂ ਜਾਂਦੀਆਂ ਹਨ। ਵੋਟਾਂ ਲੈਣ ਆਈਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਉਸਦੇ ਸਾਰੇ ਦੁੱਖ ਦਰਿੱਦਰ ਦੂਰ ਕਰਨ ਦੀਆਂ ਗੱਲਾਂ ਵਧਾ ਚੜ੍ਹਾ ਕੇ ਕੀਤੀਆਂ ਜਾਂਦੀਆਂ ਹਨ।  ਉਸਦੀ ਵੋਟ ਨਾਲ ਚੁਣੀਆਂ ਹੋਈਆਂ ਅਨੇਕਾਂ  ਸਰਕਾਰਾਂ ਆਈਆਂ ਅਤੇ ਰਾਜ ਕਰ ਕਰ ਕੇ ਚਲੀਆਂ ਵੀ ਜਾਂਦੀਆਂ ਰਹੀਆਂ,  ਪਰ ਨਾ ਉਸਦੀ ਜਿੰਦਗੀ ਵਿੱਚ ਕੋਈ ਬਦਲਾਅ ਆਇਆ ਅਤੇ ਨਾ ਹੀ ਉਸਨੂੰ  ਪਤਾ ਲਗੱਦਾ ਹੈ ਕਿ  ਉਸਨੇ ਵੋਟ ਪਾਈ ਕਾਹਦੇ ਲਈ ਹੈ? ਅਸੈਂਬਲੀ ਲਈ ਜਾਂ ਲੋਕ ਸਭਾ ਲਈ? ਜੇਕਰ ਕੁਝ ਕੁ ਪਤਾ ਹੈ

ਤਾਂ ਸਿਰਫ ਪੰਚਾਇਤੀ ਚੋਣਾਂ ਦਾ ਬਾਕੀ ਚੋਣਾਂ ਤਾਂ  ਉਸ ਲਈ ਸਿਰਫ ਮਨ ਪ੍ਰਚਾਵੇ ਦਾ ਸਾਧਨ ਬਣਨ ਤੋਂ ਸਿਵਾਏ ਹੋਰ ਕੁੱਝ ਵੀ ਨਹੀਂ। ਕਿਉਂਕਿ  ਇਹਨੀਂ  ਦਸੀਂ ਵੀਹੀਂ ਦਿਨ ਉਸਦੀ ਚੰਗੀ ਪਊਆ ਪਰੇਡ ਹੁੰਦੀ ਰਹੀ ਹੈ।  ਉਹ ਕਿਸੇ ਵੀ ਪਾਰਟੀ ਜਾਂ ਉਮੀਦਵਾਰ ਨੂੰ ਵੋਟ  ਪਾਉਣ  ਦੇ ਇਵਜ਼ ਵਿੱਚ ਪਹਿਲਾਂ  ਮਿਲੀ ਸ਼ਰਾਬ ਪੀ ਕੇ ਖੁਸ਼ ਹੁੰਦਾ ਰਿਹਾ ਹੈ। ਪਿਛਲੀਆਂ ਅਸੈਂਬਲੀ ਚੋਣਾਂ ਸਮੇਂ ਤਾਂ ਉਸ ਤੋਂ ਇਹ ਦਾਅ ਵੀ ਖੁੱਸ ਗਿਆ ਲਗੱਦਾ ਹੈ ਚੋਣ ਕਮਿਸ਼ਨ ਦੀ ਸਖਤੀ ਕਾਰਨ। ਜ਼ੋ  ਵੀ ਹੋਵੇ ਉਹ ਵੋਟ ਜ਼ਰੂਰ ਪਾਉਂਦਾ ਹੈ। ਵਧ ਚੜ੍ਹ ਕੇ ਉਸਨੂੰ ਵੋਟ ਪਾਉਣ ਲਈ ਲਾਈਨ ਵਿੱਚ ਲੱਗਿਆ ਦੇਖ ਕੇ ਗੁਰਦਾਸ ਰਾਮ ਆਲਮ ਦੀ ਕਵਿਤਾ ਦੀਆਂ ਲਾਈਨਾਂ ਢੁੱਕਵੀਆਂ ਲੱਗਦੀਆਂ ਹਨ। :- ੂਭੇਡਾਂ ਉ¤ਨ ਲੁਹਾਵਣ ਚੱਲੀਆਂ  ਕੈਂਚੀਂਆਂ ਬੰਨ੍ਹ ਕੇ ਪੱਲੇ ।ੂ ਕਿਉਂਕਿ ਇਹ ਦੋ ਪੈਰੀਆਂ ਭੇਡਾਂ ਆਪਣੀ ਉ¤ਨ ਬੜੇ ਚਾਅ ਨਾਲ ਲਹਾਉਂਦੀਆਂ ਹਨ ਤੇ ਕੈਂਚੀ ਵੀ ਹਰ ਪੰਜ ਸਾਲ ਬਾਅਦ ਆਪਣੀ ਉ¤ਨ ਲਾਹੁਣ ਵਾਲੇ ਨੂੰ ਆਪਣੇ  ਹੱਥੀਂ ਹੀ ਫੜਾਉਂਦੀਆਂ ਹਨ। ਇਹ ਭੇਡ ਰੂਪੀ ਜਾਨਵਰ ਅਸਲ ਵਿੱਚ ਉਹਨ੍ਹਾਂ ਵਿਅਕਤੀਆਂ ਦਾ ਸਮੂਹ ਹੈ ਜਿਨ੍ਹਾਂ ਨੂੰ ਪੈਦਾਵਾਰ  ਦੇ ਸਾਧਨਾਂ ਤੋਂ ਵਿਹੂਣੇ ਰੱਖਿਆ ਗਿਆ। ਇਹਨਾਂ ਵਿੱਚੋਂ ਇੱਕ ਹਿੱਸੇ ਨੂੰ ਕਹਿਣ ਨੂੰ  ਤਾਂ ਭਾਵੇਂ ਖੇਤੀ ਧੰਦੇ ਵਿੱਚ ਸੀਰੀ ਦਾ ਨਾਂਅ ਦਿੱਤਾ ਗਿਆ ਪਰ ਅਸਲ ਮਾਅਨਿਆਂ ਵਿੱਚ ਇਹ ਅਜਿਹਾ ਬੇਨਾਮ ਵਿਅਕਤੀ ਬਣ ਚੁੱਕਿਆ ਹੈ ਜਿਸ ਦਾ ਇਸ ਅਜ਼ਾਦ ਦੇਸ਼ ਵਿੱਚ ਕੁੱਝ ਵੀ ਨਾਮ -ਨਿਸ਼ਾਨ ਨਹੀਂ ਹੈ। ਖੇਤੀ ਧੰਦੇ ਵਿੱਚ ਮੁਢਲੇ ਤੌਰ ’ਤੇ ਹੱਥ  ਹੁੰਦੇ ਹੋਏ ਵੀ ਉਸਦਾ ਕਿਤੇ ਨਾਮ ਨਹੀਂ ਆਉਂਦਾ। ਪੋਹ ਮਾਘ ਦੀਆਂ ਰਾਤਾਂ ਨੂੰ ਮੋਟਰ ਦਾ ਪਾਣੀ ਲਾਵੇ ਸੀਰੀ। ਥਰੈਸ਼ਰਾਂ ਵਿੱਚ ਰੁੱਗ ਲਾਉਣ ਲੱਗਿਆ ਬਾਹਾਂ ਕਟਾਵੇ ਸੀਰੀ। ਫਸਲਾਂ ’ਤੇ  ਜ਼ਹਿਰੀਲੀਆਂ ਦਵਾਈਆਂ ਦਾ ਛਿੜਕਾਅ ਕਰਦਿਆਂ ਮਰੇ ਸੀਰੀ। ਰਾਤਾਂ ਨੂੰ ਜ਼ਹਿਰੀਲੇ  ਫਨੀਅਰ ਸੱਪਾਂ ਦੀਆਂ ਸਿਰੀਆਂ ਮਿਧਦਾ ਫਿਰੇ ਸੀਰੀ। ਇਸਦੇ ਬਾਵਜੂਦ ਵੀ ਉਸਦਾ ਕੋਈ ਮਾਣ ਸਨਮਾਨ ਨਹੀਂ। ਸਰਕਾਰ ਵੱਲੋਂ ਵਧੀਆ ਖੇਤੀ ਕਰਨ ਵਾਲੇ ਕਿਸੇ ਕਿਸਾਨ ਨੂੰ ਸਾਲ ਦਾ ਸਰਬੋਤਮ  ਕਿਸਾਨ ਦਾ ਸਨਮਾਨ ਦਿੱਤਾ ਜਾਂਦਾ ਹੈ ਪਰ ਇਹ ਜਾਂ ਇਸ ਦੇ ਨਾਲ ਰਲਦਾ ਮਿਲਦਾ ਸਨਮਾਨ ਸਮੁੱਚੇ ਦੇਸ਼ ਵਿੱਚ ਕਦੇ ਕਿਸੇ ਸੀਰੀ ਨੂੰ ਨਹੀਂ ਮਿਲਿਆ। ਉਸ ਦਾ ਨਾਮ ਲੈਣ ਵੇਲੇ ਵੱਡਿਆਂ ਦੇ ਮੱਥੇ ਵਿੱਚ 100 ਤਿਉੜੀ ਪੈ ਜਾਂਦੀ ਹੈ, ਪਤਾ ਨਹੀਂ ਕਿਉ ? ਸੀਰੀ ਇਕਾਦਮੀ ਨਮਾਣੀ ਦੇ ਦਿਨਾਂ ਵਿੱਚ ਬਦਲ ਕੇ ਨਵੇਂ ਜ਼ਿਮੀਦਾਰ ਦੇ ਘਰ ਜਾਂਦਾ ਹੈ। ਇੱਕ ਵਾਰ ਲਿਖਤ ਹੋਈ, ਉਪਰੰਤ ਪੂਰਾ ਸਾਲ ਉਸੇ ਜਿੰ ਦੇ ਲੇਖੇ ਲੱਗ ਜਾਣ ਤੋਂ ਇਲਾਵਾ ਉਸ ਪਾਸ ਇਸਦਾ ਕੋਈ ਬਦਲ ਨਹੀਂ ਹੁੰਦਾ। ੍ਯਫਰ ਉਸ ਲਈ ਨਾ ਐਤਵਾਰ ,ਨਾ ਦਿਵਾਲੀ ,ਨਾ ਦੁਸਹਿਰਾ, ਨਾ  15 ਅਗਸਤ ਤੇ 26 ਜਨਵਰੀ ,ਨਾ ਮਜ਼ਦੂਰ ਦਿਹਾੜਾ ਕਦੇ ਆਉਂਦਾ ਹੈ। ਉਸ ਵਿਚਾਰੇ ਦੀ ਜ਼ਿੰਦਗੀ ਵਿੱਚ ਵੱਸ ਉਸਦਾ ਇੱਕੋ ਇੱਕ ਕੰਮ ਹੈ ਕਿ ਉਹ ਮਾਲਕ ਦੇ ਭਾਣੇ ਵਿੱਚ  ਸਾਰਾ ਸਾਲ ਰਹਿ ਕੇ ਕੰਮ ਕਰਦਾ ਰਹੇ। ਕਦੇ ਕੁਦਰਤੀ ਜਿੰਮੀਦਾਰ ਵਧੀਆ ਮਿਲ ਜਾਵੇ ਤਾਂ ਠੀਕ ਢੰਗ ਨਾਲ  ਸਾਲ ਲੰਘ ਜਾਂਦਾ ਹੈ, ਵਰਨਾ ਦੁੱਖ ਸੁੱਖ ਵਿੱਚ ਕਿਸੇ ਰਿਸ਼ਤੇਦਾਰੀ ਵਿੱਚ ਜਾਣ ਜਾਂ ਕੋਈ ਵਿਆਹ ਸ਼ਾਦੀ ਸਮੇਂ ਮਾਲਕ ਦੇ ਖੇਤਾਂ ਵਿੱਚ ਕੰਮ ਕਰਨ ਲਈ  ਆਪਣੀ ਜਗ੍ਹਾ ਕੋਈ  ਹੋਰ ਕਾਮਾ ਬੰਦਾ ਦੇ ਕੇ ਜਾਣਾ ਪੈਂਦਾ ਹੈ। ਖੇਤੀ ਦਾ ਕੰਮ  ਦਿਨ ਰਾਤ ਦਾ ਹੀ ਹੁੰਦਾ ਹੈ। ਕੋਈ ਬੱਝਵੇਂ ਘੰਟੇ ਨਹੀਂ। ਜੇ ਕਰ ਕੰਮ ਦੀ ਘਾਟ ਹੋਵੇ ਤਾਂ  ਵੀ ਸੀਰੀ ਰਾਤ ਨੂੰ  ਜ਼ਿੰਮੀਦਾਰ ਦੇ ਸੌਣ ਉਪਰੰਤ   ਉਸਦੇ ਘਰੋਂ ਜਾਵੇ ਤੇ ਉਸਦੇ ਸੁੱਤੇ ਪਏ ਪਏ ਅਗਲੇ ਦਿਨ ਸਵੇਰੇ ਫਿਰ ਹਾਜ਼ਰ ਹੋਵੇ। ਰਾਤ ਨੂੰ ਕੁਵੇਲੇ ਘਰ ਆਉਣ ਅਤੇ ਸਵੇਰੇ ਸਾਝਰੇ ਜਾਣ ਦੇ ਵਰਤਾਰੇ ਨੂੰ ਨਿਭਾਉਂਦਿਆਂ ਕਰਦਿਆਂ ਕਈ ਵਾਰ ਬੱਚੇ ਵੀ ਉਸਦੀ ਸ਼ਕਲ ਭੁੱਲ ਜਾਂਦੇ ਹਨ। ਸੀਰੀ   ਜਿੰਮੀਦਾਰ ਦੇ ਮਾਲ ਪਸ਼ੁੂ ਨੂੰ  ਕੱਖ ਕੰਡਾ ਪਾਵੇ।  ਪਸ਼ੂਆਂ ਦੀ ਖੁਰਲੀ ਕੋਲ ਰੱਖੀਂ ਆਪਣੀ ਕੌਲੀ ਚੁੱਕ ਕੇ ਚਾਹ ਪਾਣੀ ਪੀਣ ਉਪਰੰਤ ਮੁੜ ਜ਼ਿੰਮੀਦਾਰ ਦੇ ਖੇਤਾਂ ਵੱਲ ਨੂੰ ਤੁਰ ਪਵੇ ਤੇ ਤੁਰਿਆ ਰਹੇ ਬੱਸ। ਪਰ ਜੇ ਕਰ ਕੰਮ ਜ਼ਿਆਦਾ ਹੋਵੇ ਤਾਂ ਰਾਤ ਨੂੰ ਵੀ ਛੁੱਟੀ  ਨਹੀਂ ਹੋ ਸਕਦੀ । ਸੀਰੀ ਦੇ ਘਰ  ਵਾਲੀ ਵੀ ਉਸਤੋਂ ਘੱਟ ਕਾਮੀ ਨਹੀਂ ਹੁੰਦੀ।  ਉਹ ਜਿੰਮੀਦਾਰ ਦੇ ਖੇਤਾਂ  ਵਿੱਚ ਝੋਨਾ ਲਾਵੇ, ਕਪਾਹ  ਨਰਮੇ ਦੀ ਚੁਗਾਈ ਕਰੇ, ਕਦੇ ਕਦੇ  ਜਿੰਮੀਦਾਰ ਦੇ ਘਰ ਦਾ ਕੰਮ  ਵੀ ਕਰਾਵੇ।  ਫਸਲ ਦੇ ਬੀਜਣ ਵੱਢਣ ਤੱਕ ਅਤੇ ਵਾਹੀ ਗੋਡੀ ਤੱਕ ਦਾ ਅਜਿਹਾ ਕੰਮ ਕਿਹੜਾ ਹੈ ਜਿਸ ਵਿੱਚ ਸੀਰੀ ਦਾ ਯੋਗਦਾਨ ਨਹੀ ਹੁੰਦਾ। ਜੇਕਰ ਕਿਸੇ  ਕੁਦਰਤੀ  ਕਰੋਪੀ ਕਰਕੇ ਫਸਲ ਮਰ ਜਾਵੇ ਜਾਂ ਪੈਦਾਵਾਰ ਘੱਟ ਹੋਵੇ ਤਾਂ ਸੀਰੀ ਦਾ ਹਿੱਸਾ ਘਟ ਜਾਂਦਾ ਹੈ। ਕਰੋਪੀ ਕਾਰਨ ਹੋਏ ਨੁਕਸਾਨ ਨੂੰ ਪੂਰਾ  ਕਰਨ ਲਈ ਜਿੰਮੀਦਾਰ ਕਿਸਾਨ ਨੂੰ ਸਰਕਾਰ  ਵੱਲੋਂ ਮੁਆਵਜ਼ਾ ਮਿਲ ਜਾਂਦਾ ਹੈ। ਪਰ ਇਸ ਸਰਕਾਰੀ ਮੁਆਵਜੇ  ਵਿੱਚ  ਸੀਰੀ  ਹਿੱਸੇਦਾਰ ਨਹੀਂ ਹੁੰਦਾ। ਇਸ ਬਾਰੇ ਕੁੱਝ  ਦੇ ਬਾਵਜੂਦ ਅੰਨ ਦਾਤਾ ਸਿਰਫ  ਜ਼ਮੀਨ ਦਾ ਮਾਲਕ ਹੀ ਅਖਵਾਉਂਦਾ ਹੈ। ਸੀਰੀ ਦਾ ਨਾਮ ਲੈਣ ਵੇਲੇ ਉਸ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ ਜਿਵੇਂ ਉਸਨੇ ਕੋਈ ਪਾਪ ਕੀਤਾ ਜਾਵੇ। ਉਸ ਲਈ ਢੇਡ, ਗਿੱਟਲ ਆਦਿ ਵਿਸ਼ੇਸਣ ਰਾਖਵੇਂ ਰੱਖੇ ਹੋਏ ਹਨ।
ਕਿਸੇ ਸਰਕਾਰੇ ਦਰਬਾਰੇ ਉਸ ਵਿਚਾਰੇ ਦੀ ਕੋਈ ਪੁੱਛ ਪੜਤਾਲ ਨਹੀਂ ਹੁੰਦੀ। ਉਸਦੇ ਕੋਈ ਮਨੁੱਖੀ  ਅਧਿਕਾਰ ਨਹੀਂ। ਉਸਦੇ ਘਰ ਪਰਿਵਾਰ ਲਈ  ਕੋਈ  ਪੀਣ ਦੇ ਸਾਫ ਪਾਣੀ ਦਾ ਪ੍ਰਬੰਧ ਨਹੀਂ। ਕੋਈ ਪਖਾਨਾ , ਸੈਨੀਟੇਸ਼ਨ ਨਹੀਂ। ਸਰਕਾਰ ਵੱਲੋਂ ਅੱਜ ਤੱਕ ਕਦੇ ਨਹੀਂ ਸੁਣਿਆ ਕਿ ਉਸਦੀ ਭਲਾਈ  ਲਈ ਕੋਈ ਵਧੀਆ ਸਕੀਮ  ਆਈ ਹੋਵੇ। ਮੁੰਡੇ ਕੁੜੀ  ਦੇ ਵਿਆਹ ਜਾਂ ਬਿਮਾਰੀ ਆਦਿ ਸਮੇ ਲਿਆ ਕਰਜਾ ਮੋੜਨਾ ਤਾਂ ਦੁੂਰ ਦੀ ਗੱਲ ਉਸ ਕਰਜੇ ਦੇ ਵਿਆਜ਼ ਵਿੱਚ ਉਸਦੀ ਪਤਨੀ ਜ਼ਿੰਮੀਦਾਰ ਦੀ ਵੰਗਾਰ ਕਰਦੀ ਮਰ ਜਾਂਦੀ ਹੈ। ਇਸ ਤਰ੍ਹਾਂ ਇੱਕ ਪੀੜੀ ਦਾ ਕਰਜਾ ਮੋੜਨ ਲਈ ਅਗਲੀ ਪੀੜ੍ਹੀ ਫਿਰ ਤਿਆਰੀ ਹੋ ਜਾਂਦੀ ਹੈ। ਕੁੱਝ ਸਾਲ ਪਹਿਲਾਂ ਜਦੋਂ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ  ਮੁਆਫ ਕੀਤੇ  ਸਨ ਪਰ ਮੈਂ ਤਾਂ ਨਹੀਂ ਸੁਣਿਆ ਕਿ ਕਿਸੇ ਜ਼ਿੰਮੀਦਾਰ  ਨੇ ਵੀ ਆਪਣੇ ਸੀਰੀ ਦੇ 20-30 ਹਜ਼ਾਰ ਦੇ ਕਰਜੇ ’ਤੇ ਵੀ ਲਕੀਰ ਫੇਰੀ ਹੋਵੇ।
ਖੁਦਕਸ਼ੀਆਂ ਆਮ ਸਧਾਰਨ ਗਰੀਬ ਕਿਸਾਨ ਵੀ ਕਰਦਾ ਹੈ, ਵੱਡਾ ਜ਼ਿੰਮੀਦਾਰ ਵੀ ਕਰਦਾ ਹੈ ਤੇ ਖੇਤ ਮਜ਼ਦੂਰ ਸੀਰੀ ਵੀ। ਸਭ ਦੀਆਂ ਖੁਦਕੁਸ਼ੀਆਂ  ਵਿੱਚ ਫਰਕ ਹੁੰਦਾ ਹੈ।  ਵੱਡਾ ਜਿੰਮੀਦਾਰ ਆਰਥਿਕ ਕਮਜ਼ੋਰੀ ਕਾਰਨ ਖੁਦਕਸ਼ੀ ਨਹੀਂ ਕਰਦਾ ਬਲਕਿ ਆਪਣੀਆਂ ਅੱਯਾ ਕਾਰਨ ਪੈਦਾ ਹੋਏ  ਪਰਿਵਾਰਕ ਤੇ ਸਮਾਜਿਕ ਹਾਲਾਤ ਉਸਨੂੰ  ਖੁਦਕੁਸ਼ੀ ਲਈ ਉਕਸਾਉਂਦੇ  ਹਨ ਜਦਕਿ ਆਮ ਗਰੀਬ  ਕਿਸਾਨ ਤੇ ਮਜ਼ਦੂਰ  ਆਪਣੀਆਂ ਮਾੜੀਆਂ ਆਰਥਿਕ ਹਾਲਤਾਂ ਕਰਕੇ  ਦੁਖੀ ਹੋਏ ਖੁਦਕੁਸ਼ੀਆਂ ਕਰਦੇ ਹਨ। ਪਰ ਅਖਬਾਰਾਂ ਵਿੱਚ ਤੇ ਮੀਡੀਏ ਵਿੱਚ ਚਰਚਾ ਹਮੇਸ਼ਾ ਕਿਸਾਨ ਦੀ ਖੁਦਕੁਸ਼ੀ ਦੀ ਹੀ ਹੁੰਦੀ ਹੈ। ਕਦੇ ਕਿਸੇ ਅਖਬਾਰ ਦੀ ਸੁਰਖੀ ਬਣਦੀ ਨਹੀਂ ਦੇਖੀ ਕਿਸੇ ਸੀਰੀ ਦੀ ਮੌਤ ਅਤੇ ਨਾ ਹੀ ਕਦੇ ਕਿਸੇ ਸੀਰੀ ਦੀ ਮੌਤ ’ਤੇ  ਉਸਦੇ ਵਾਰਸਾਂ ਜਾਂ ਭਾਈਚਾਰੇ ਵੱਲੋਂ ਟ੍ਰੈਫਿਕ  ਰੋਕੇ ਜਾਂਦੇ ਦਿਖਦੇ ਹਨ। ਕਿਉਂਕਿ  ਅਖਬਾਰ ਮੀਡੀਆ ਸਭ ਸਵਰਨ ਜਾਤੀਆਂ ਵਾਲਿਆਂ ਦਾ ਜਾਂ ਪੈਸੇ ਵਾਲਿਆਂ ਦਾ ਹੈ। ਸਰਕਾਰ ਵੱਲੋਂ ਖੁਦਕੁਸ਼ੀ ਕਰਨ ਵਾਲੇ ਦੇ ਪਰਿਵਾਰ ਨੂੰ  ਦਿੱਤੀ ਜਾਣ ਵਾਲੀ ਆਰਥਿਕ ਮਦਦ ਵਿੱਚ ਵੀ ਅਸਮਾਨਤਾ ਹੁੰਦੀ ਹੈ ਸੀਰੀ ਕਹਿਣ ਨੂੰ ਤਾਂ  ਹਿੱਸੇਦਾਰ ਹੈ ਪਰ ਮੇਰਾ ਸੀਰੀ ਹਿੱਸੇਦਾਰ  ਨਹੀਂ ਸਗੋਂ ਇੱਕ ਤਰ੍ਹਾਂ ਨਾਲ ਰਵਾਇਤੀ ਗੁਲਾਮ ਹੀ ਹੈ। ਉਸਦੀ ਕੋਈ ਯੂਨੀਅਨ ਨਹੀਂ, ਕੋਈ  ਧਰਨਾ ਨਹੀਂ, ਕੋਈ ਮੰਗ ਪੱਤਰ ਨਹੀਂ।  ਸ਼ਾਇਦ ਉਸਦੀ ਕੋਈ ਮੰਗ ਹੀ ਨਹੀਂ। ਲੱਗਦਾ ਹੈ ਪੂਰਾ ਅਮੀਰ ਹੇੈ ਉਹ ਤਾਂ ਹੀ ਤਾਂ ਕਦੇ ਮੰਗਿਆ ਨੀ ਉਸਨੇ ਕਿਸੇ ਤੋਂ ਕਦੇ ਹੜਤਾਲ ਨਹੀਂ ਕੀਤੀ। ਦੇਖਿਆ ਕਿਨ੍ਹਾਂ ਅਮੀਰ ਹੈ ਸਾਡਾ ਇਹ ਸੀਰੀ ?
ਇਸਦੇ ਕਾਰਨ ਲੱਭੋ ਤਾਂ ਮੇੈਨੂੰ  ਸਿੰਮ੍ਰਤੀ  ਦਾ ਉਹ ਆਦੇਸ਼ ਯਾਦ ਆ ਜਾਂਦਾ ਹੈ। ਜਿਸ ਵਿੱਚ ਹਦਾਇਤ  ਕੀਤੀ ਗਈ ਹੈ ਕਿ ਸੂ ਨੂੰ ਆਰਥਿਕ ਪੱਖੋਂ ਕਮਜ਼ੋਰ ਰੱਖਿਆ ਜਾਵੇ ਤਾਂ ਜ਼ੋ ਉਸ ਤੋਂ ਕੋਈ ਖਤਰਾ ਨਾ ਰਹੇ। ਜਿੰਮੀਦਾਰ  ਨੂੰ ਪੰਜਾਬੀ ਸੀਰੀ ਦੀ ਜਗ੍ਹਾ ਹੁਣ ਬਿਹਾਰ ਦੀ ਲੇਬਰ ਸਸਤੀ ਪੈਂਦੀ ਹੈ, ਜਿਸ ਕਰਕੇ ਲੋਕਾਂ ਨੇ ਹੁਣ ਸੀਰੀ ਰੱਖਣੇ ਵੀ ਬੰਦ ਕਰ ਦਿੱਤੇ ਹਨ। ਇਸ ਦੀ ਜਗ੍ਹਾ ਕੁੱਝ ਪੈਸੇ ਦੇ ਕੇ ਸਾਲ  ਭਰ  ਲਈ ਤਨਖਾਹ ਦੇ ਕੇ  ਕਾਮਾ  ਰੱਖਣਾ ਠੀਕ ਲੱਗਦਾ ਹੈ। ਇਸ ਲਈ ਕਿਸੇ ਸਮੇਂ ਹਿੱਸੇਦਾਰ ਰਿਹਾ  ਸੀਰੀ ਹੁਣ  ਥੋੜ੍ਹੇ ਪੈਸਿਆਂ ’ਤੇ  ਮਜ਼ਦੂਰ  ਬਣਨ  ਲਈ  ਮਜ਼ਬੂਰ  ਹੋ ਗਿਆ ਹੈ। ਇਸ ਲਈ ਜ਼ੋ ਅਜੇ ਵੀ ਸੀਰੀ ਹੈ ਉਹ ਕੰਮ ਖੁੱਸਣ ਦੇ ਡਰੋਂ ਕਦੇ ਆਪਣੀ ਕੋਈ ਮੰਗ ਨਹੀਂ ਰੱਖਦਾ।

Send this to a friend