ਡਾ. ਰਾਜਵਿੰਦਰ ਸਿੰਘ ਢੀਂਡਸਾ
ਸਹਾਇਕ ਪ੍ਰੋਫੈਸਰ, ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ
21ਵੀਂ ਸਦੀ ਨੂੰ ਵਿਗਿਆਨ ਦਾ ਯੁ¤ਗ ਜਾਂ ਸੂਚਨਾ ਤਕਨਾਲੋਜੀ ਦਾ ਜ਼ਮਾਨਾ ਕਿਹਾ ਜਾਂਦਾ ਹੈ। ਵਿਗਿਆਨ ਦੀ ਮਹਾਨ ਪ੍ਰਾਪਤੀ ਇੰਟਰਨੈ¤ਟ ਅ¤ਜ ਗਿਆਨ ਦੇ ਸਮੁੰਦਰ ਵਜੋਂ ਵਿਕਸਤ ਹੋ ਗਿਆ ਹੈ। ਇੰਟਰਨੈ¤ਟ ਦੇ ਦੌਰ ਵਿ¤ਚ ਉਹੀ ਭਾਸ਼ਾ ਜਾਂ ਬੋਲੀ ਵਿਕਾਸ ਦੇ ਮਾਰਗ ‘ਤੇ ਰਹੇਗੀ, ਜਿਹੜੀ ਤਕਨੀਕੀ ਪ¤ਖ ਤੋਂ ਸਮਰ¤ਥਾਵਾਨ ਹੋਵੇਗੀ। ਦੂਜੇ ਸ਼ਬਦਾਂ ਵਿ¤ਚ ਇਹ ਕਿਹਾ ਜਾ ਸਕਦਾ ਹੈ ਕਿ ਸੁਨਹਿਰੀ ਭਵਿ¤ਖ ਉਨ੍ਹਾਂ ਭਾਸ਼ਾਵਾਂ ਦਾ ਹੈ, ਜੋ ਕੰਪਿਊਟਰ ਜਾਂ ਇੰਟਰਨੈ¤ਟ ‘ਤੇ ਸੌਖੇ ਤਰੀਕੇ ਨਾਲ ਵਰਤਣਯੋਗ ਹਨ। ਅਧੁਨਿਕ ਤਕਨੀਕ ਨਾਲ ਜੁੜੇ ਲੋਕਾਂ ਦੀ ਤੇਜ਼ ਰਫ਼ਤਾਰ ਜ਼ਿੰਦਗੀ ਨੂੰ ਅੰਗਰੇਜ਼ੀ ਭਾਸ਼ਾ (ਰੋਮਨ ਲਿਪੀ) ਦਾ ਸੁਖਾਲਾਪਣ ਆਪਣੇ ਵ¤ਲ ਖਿ¤ਚਣ ਵਿ¤ਚ ਪੂਰੀ ਤਰ੍ਹਾਂ ਕਾਮਯਾਬ ਹੈ।
ਪੰਜਾਬੀ ਤੇ ਹਿੰਦੀ ਸਮੇਤ ਹੋਰਨਾਂ ਭਾਰਤੀ ਖੇਤਰੀ ਭਾਸ਼ਾਵਾਂ ਨੂੰ ਇਨ੍ਹਾਂ ਦੀ ਗੁੰਝਲਦਾਰ ਲਿਖਣ ਪ੍ਰਣਾਲੀ ਕਾਰਨ ਕੰਪਿਊਟਰ ਜਾਂ ਇੰਟਰਨੈ¤ਟ ‘ਤੇ ਚਾਹੁੰਦੇ ਹੋਏ ਵੀ ਵਰਤਣ ਵਿ¤ਚ ਪਹਿਲ ਨੂੰ ਠੇਸ ਵ¤ਜ ਰਹੀ ਹੈ। ਫਿਰ ਵੀ ਯੂਨੀਕੋਡ ਫੌਂਟ ਪ੍ਰਣਾਲੀ ਲਾਗੂ ਹੋਣ ਨਾਲ ਖੇਤਰੀ ਭਾਸ਼ਾਵਾਂ ਨੂੰ ਲਿਖਣ ਵਿ¤ਚ ਆਉਣ ਵਾਲੀਆਂ ਸਮ¤ਸਿਆਵਾਂ ਕਾਫ਼ੀ ਹ¤ਦ ਤਕ ਹ¤ਲ ਹੋ ਗਈਆਂ ਹਨ। ਭਾਵੇਂ ਪੰਜਾਬੀ ਫੌਂਟ ਪਰਿਵਾਰ ਬਹੁਤ ਵ¤ਡਾ ਹੈ, ਇਸ ਦੇ ਬਾਵਜੂਦ ਇ¤ਕਾ-ਦੁ¤ਕਾ ਫੌਂਟ ਹੀ ਹਨ, ਜੋ ਪ੍ਰੋਫੈਸ਼ਨਲ ਕੰਮਾਂ ਵਿ¤ਚ ਵਰਤੋਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਦੇ ਹਨ। ਅਖ਼ਬਾਰਾਂ, ਮੈਗ਼ਜ਼ੀਨਾਂ ਅਤੇ ਪ੍ਰਕਾਸ਼ਨ ਦੇ ਹੋਰ ਕੰਮ ਵਿ¤ਚ ਜ਼ਿਆਦਾਤਰ ਸਤਲੁਜ ਫੌਂਟ ਦੀ ਹੀ ਵਰਤੋਂ ਕੀਤੀ ਜਾਂਦੀ ਹੈ। ਇਸ ਦਾ ਸਥਾਨ ਹੁਣ ਯੂਨੀਕੋਡ ਫੌਂਟ ਲਗਪਗ ਲੈ ਚੁ¤ਕੇ ਹਨ ਪਰ ਸਤਲੁਜ ਫੌਂਟ ਵਿ¤ਚ ਟਾਈਪ ਕਰਨ ਦਾ ਢੰਗ ਆਮ ਫੌਂਟਾਂ ਤੋਂ ਵ¤ਖਰੇ ਤਰੀਕੇ ਨਾਲ ਕਿਸੇ ਵਿਸ਼ੇਸ਼ ਸਾਫ਼ਟਵੇਅਰ ਦੀ ਮਦਦ ਨਾਲ ਹੀ ਸੰਭਵ ਹੈ। ਇਸੇ ਤਰ੍ਹਾਂ ਹੀ ਯੂਨੀਕੋਡ ਸਿਸਟਮ ਵਿ¤ਚ ਟਾਈਪ ਕਰਨ ਲਈ ਇਨਸਕਰਿਪਟ ਕੀ-ਬੋਰਡ ਲੇ-ਆਊਟ ਦੀ ਵਰਤੋਂ ਕੀਤੀ ਜਾਂਦੀ ਹੈ। ਇਨਸਕਰਿਪਟ ਕੀ ਬੋਰਡ ਦੀ ਵਰਤੋਂ ਤੋਂ ਬਹੁਤੇ ਵਰਤੋਂਕਾਰ ਅਣਜਾਣ ਹਨ ਕਿਉਂਕਿ ਵਰਤੋਂਕਾਰ ਜਾਂ ਤਾਂ ਰਮਿੰਗਟਨ (ਅਸੀਸ ਜਾਂ ਜੋਆਏ ਆਦਿ) ਕੀ-ਬੋਰਡ ਲੇ-ਆਊਟ ਅਨੁਸਾਰ ਟਾਈਪ ਕਰਦੇ ਹਨ ਜਾਂ ਫੋਨੈਟਿਕ (ਅਨਮੋਲ ਲਿਪੀ ਆਦਿ) ਕੀ-ਬੋਰਡ ਲੇ-ਆਊਟ ਅਨੁਸਾਰ ਟਾਈਪ ਕਰਦੇ ਹਨ।
ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਰਾਜਵਿੰਦਰ ਸਿੰਘ ਢੀਂਡਸਾ ਅਤੇ ਯੂਨੀਵਰਸਿਟੀ ਇੰਜੀਨੀਅਰਿੰਗ ਕਾਲਜ ਪਟਿਆਲਾ ਦੇ ਸ੍ਰੀ ਚਰਨਜੀਵ ਸਿੰਘ ਦੁਆਰਾ ਤਿਆਰ ਕੀਤੇ ਗਏ ‘ਜੀ-ਲਿਪੀ-ਕਾ‘ ਨਾਂ ਦੇ ਸਾਫਟਵੇਅਰ ਦੀ ਮਦਦ ਨਾਲ ਹੁਣ ਵਰਤੋਂਕਾਰ ਬੜੇ ਹੀ ਸੌਖੇ ਤਰੀਕੇ ਨਾਲ ਯੂਨੀਕੋਡ ਸਿਸਟਮ ਵਿ¤ਚ ਬਿਨਾਂ ਆਪਣੀ ਕੀ-ਬੋਰਡ ਲੇ-ਆਊਟ ਤਿਆਗੇ ਕੰਮ ਕਰ ਸਕਦੇ ਹਨ। ਜੀ-ਲਿਪੀ-ਕਾ ਆਪਣੇ-ਆਪ ਵਿ¤ਚ ਅਜਿਹਾ ਪਹਿਲਾ ਸਾਫਟਵੇਅਰ ਹੈ ਜੋ ਯੂਨੀਕੋਡ ਦੀ ਟਾਈਪਿੰਗ ਨੂੰ ਪਰੰਪਰਕ ਤਰੀਕੇ ਵਿ¤ਚ ਟਾਈਪ ਕਰਨ ਦੀ ਸੁਵਿਧਾ ਮੁਹ¤ਈਆ ਕਰਵਾਉਂਦਾ ਹੈ। ਜਿਵੇਂ ਕਿ ਗੁਰਮੁਖੀ ਲਿਪੀ ਦੀ ਟਾਈਪਿੰਗ ਦੌਰਾਨ ਗ਼ੈਰ-ਯੂਨੀਕੋਡ ਫੌਂਟਾਂ ਵਿ¤ਚ ਕੁਝ ਮਾਤਰਾਵਾਂ (ਸਿਹਾਰੀ ਆਦਿ) ਦੀ ਵਰਤੋਂ ਅ¤ਖਰ ਤੋਂ ਬਾਅਦ ਕੀਤੀ ਜਾਂਦੀ ਹੈ ਪਰ ‘ਜੀ-ਲਿਪੀ-ਕਾ‘ ਵਿ¤ਚ ਇਹ ਆਪਸ਼ਨ ਚੁਣੀ ਜਾ ਸਕਦੀ ਹੈ ਕਿ ਮਾਤ ਹਟਟਪ://ਪੁਨਜੳਬਟਿਰਬਿੁਨੲੋਨਲਨਿੲ.ਚੋਮ/ਰਾ ਪਹਿਲਾਂ ਪਾ ਕੇ ਟਾਈਪ ਕਰ ਲਈ ਜਾਵੇ ਜਾਂ ਮਾਤਰਾ ਬਾਅਦ ਵਿ¤ਚ ਪਾਈ ਜਾਵੇ।
ਸੋਸ਼ਲ ਨੈ¤ਟਵਰਕਿੰਗ ਸਾਈਟਾਂ ‘ਤੇ ਪੰਜਾਬੀ ਲਿਖਣੀ ਹੋਈ ਸੌਖੀ
ਅਜੋਕੀ ਨੌਜਵਾਨ ਪੀੜ੍ਹੀ ਹੀ ਨਹੀਂ, ਬਲਕਿ ਬਹੁਤ ਸਾਰੇ ਸਾਹਿਤਕਾਰ, ਕਲਾਕਾਰ, ਸਮਾਜਿਕ/ਰਾਜਨੀਤਕ ਕਾਰਕੁਨ ਅਤੇ ਆਮ ਲੋਕ ਵੀ ਦਿਨੋਂ-ਦਿਨ ਫੇਸਬੁ¤ਕ ਜਾਂ ਅਜਿਹੀਆਂ ਹੋਰ ਸੋਸ਼ਲ ਸਾਈਟਾਂ ਦੀ ਵਰਤੋਂ ਕਰਨ ਵਾਲਿਆਂ ਦੀ ਭੀੜ ਵਿ¤ਚੋਂ ਇ¤ਕ ਦੂਜੇ ਤੋਂ ਅ¤ਗੇ ਲੰਘਣ ਲਈ ਯਤਨਸ਼ੀਲ ਹਨ। ਇਨ੍ਹਾਂ ਵਿ¤ਚੋਂ ਬਹੁਤਿਆਂ ਦੀ ਸਥਿਤੀ ਉਸ ਵੇਲੇ ਬੜੀ ਹਾਸੋਹੀਣੀ ਹੋ ਜਾਂਦੀ ਹੈ, ਜਦੋਂ ਉਹ ਆਪਣਾ ਸਟੇਟਸ ਅ¤ਪਡੇਟ ਕਰਨ ਜਾਂ ਕਿਸੇ ਹੋਰ ਦੀ ਰਚਨਾ ਤੇ ਖ਼ਬਰ ਆਦਿ ‘ਤੇ ਆਪਣੇ ਵਿਚਾਰ ਦੇਣ ਲਈ ਪੰਜਾਬੀ ਗ¤ਲਬਾਤ ਨੂੰ ਰੋਮਨ ਲਿਪੀ ਦੇ ਜ਼ਰੀਏ ਲਿਖਦੇ ਹਨ ਜਿਸ ਕਾਰਨ ਕਈ ਵਾਰ ਅਰਥਾਂ ਦਾ ਅਨਰਥ ਹੋ ਜਾਂਦਾ ਹੈ। ਇਹ ਉਨ੍ਹਾਂ ਦੀ ਮਜਬੂਰੀ ਵੀ ਹੈ ਕਿਉਂਕਿ ਕੋਈ ਵੀ ਆਮ ਪੰਜਾਬੀ ਫੌਂਟ ਇੰਟਰਨੈ¤ਟ ‘ਤੇ ਪੜ੍ਹੇ ਜਾਣ ਦੀ ਯੋਗਤਾ ਨਹੀਂ ਰ¤ਖਦਾ ਪਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਜੀ-ਲਿਪੀਕਾ ਨਾਂ ਦਾ ਅਜਿਹਾ ਸਾਫਟਵੇਅਰ ਤਿਆਰ ਕੀਤਾ ਹੈ, ਜਿਸ ਰਾਹੀਂ ਫੇਸਬੁ¤ਕ ਸਮੇਤ ਇੰਟਰਨੈ¤ਟ ਅਤੇ ਹੋਰ ਕਿਤੇ ਵੀ ਪੰਜਾਬੀ ਵਿ¤ਚ ਲਿਖਣਾ ਬਹੁਤ ਸੌਖਾ ਹੋ ਗਿਆ ਹੈ। ਇ¤ਥੋਂ ਤਕ ਕਿ ਈ-ਮੇਲ ਵੀ ਪੰਜਾਬੀ ਵਿ¤ਚ ਭੇਜੀ ਜਾ ਸਕਦੀ ਹੈ ਕਿਉਂਕਿ ਇਹ ਸਾਫ਼ਟਵੇਅਰ ਪੰਜਾਬੀ ਯੂਨੀਕੋਡ ਫੌਂਟ (ਰਾਵੀ) ਵਿ¤ਚ ਕੰਮ ਕਰਨ ਦੀ ਸਹੂਲਤ ਉਪਲਬਧ ਕਰਵਾਉਂਦਾ ਹੈ। ਇਸ ਨੂੰ 3ਟਰਲ+1 ਦ¤ਬ ਕੇ ਓਪਨ ਕਰਨ ਉਪਰੰਤ ਸਿ¤ਧੇ ਰੂਪ ਵਿ¤ਚ ਹੀ ਬੜੇ ਸੌਖੇ ਤਰੀਕੇ ਨਾਲ ਯੂਨੀਕੋਡ ਫੌਂਟ ਵਿ¤ਚ ਟਾਈਪ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਹੁਣ ਸੋਸ਼ਲ ਨੈਟਵਰਕਿੰਗ ਦੇ ਵਰਤੋਂਕਾਰ ਆਪਣੇ ਦਿਲ ਦੇ ਹਰ ਜਜ਼ਬਾਤ ਕੁਝ ਜ਼ਰੂਰੀ ਜਾਣਕਾਰੀ ਆਦਿ ਨੂੰ ਆਪਣੀ ਮਾਂ ਬੋਲੀ ਪੰਜਾਬੀ ਲਿਖਣ ਦੇ ਯੋਗ ਹੋ ਗਏ ਹਨ। ਇਸ ਦਾ ਸਭ ਤੋਂ ਜ਼ਿਆਦਾ ਫ਼ਾਇਦਾ ਉਨ੍ਹਾਂ ਲੋਕਾਂ ਨੂੰ ਹੋਵੇਗਾ ਜਿਨ੍ਹਾਂ ਦੀ ਅੰਗਰੇਜ਼ੀ ਭਾਸ਼ਾ ਵਿ¤ਚ ਜ਼ਿਆਦਾ ਪਕੜ ਨਹੀਂ ਹੈ। ਹੁਣ ਉਹ ਆਪਣੇ ਵਿਚਾਰ ਜਾਂ ਕੋਈ ਜਾਣਕਾਰੀ ਆਦਿ ਆਪਣੇ ਜਾਣ-ਪਛਾਣ ਵਾਲਿਆਂ ਨਾਲ ਸਾਂਝੀ ਕਰ ਸਕਦੇ ਹਨ। ਇਸ ਦੀ ਸਭ ਤੋਂ ਵ¤ਡੀ ਖ਼ਾਸੀਅਤ ਹੈ ਕਿ ਤੁਸੀਂ ਆਪਣੇ ਕਿਸੇ ਵੀ ਕੀ-ਬੋਰਡ ਦੇ ਅਨੁਸਾਰ, ਜੇ ਤੁਸੀਂ ਅਸੀਸ ਦੇ ਹਿਸਾਬ ਨਾਲ ਯੂਨੀਕੋਡ ਫੌਂਟ ਵਿ¤ਚ ਲਿਖਣਾ ਚਾਹੁੰਦੇ ਹੋ, ਤਾਂ 1ਲਟ+1 ਦੀ ਆਪਸ਼ਨ ਚੁਣੋ, ਜੇ ਝੋੇ ਕੀ-ਬੋਰਡ ਮੈਪ ਅਨੁਸਾਰ ਤਾਂ 1ਲਟ+2 ਦੀ ਆਪਸ਼ਨ ਅਤੇ ਜੇ ਅਨਮੋਲ ਲਿਪੀ ਦੇ ਢੰਗ ਨਾਲ ਕੰਮ ਕਰਨ ਵਿ¤ਚ ਮੁਹਾਰਤ ਰ¤ਖਦੇ ਹੋ ਤਾਂ 1ਲਟ+3 ਆਪਸ਼ਨ ਚੁਣੋ।
ਕੁਝ ਹੋਰ ਤਰੀਕਿਆਂ ਨਾਲ ਯੂਨੀਕੋਡ ਗੁਰਮੁਖੀ ਲਿਪੀ ਲਿਖਣ ਲ¤ਗਿਆਂ ਸ਼ਬਦ ਦੀ ਬਣਤਰ ਆਵਾਜ਼ ਦੇ ਅਨੁਸਾਰ ਬਣਦੀ ਹੈ। ਭਾਵ ਜੇ ਤੁਸੀਂ ਪਿੰਡ ਲਿਖਣਾ ਹੈ ਤਾਂ ਤੁਹਾਨੂੰ ਆਵਾਜ਼ ਦੀ ਤਰਤੀਬ ਮੁਤਾਬਕ ‘ਪ+ ?ਿ+ ੰ+ਡ‘ ਲਿਖਣਾ ਪਵੇਗਾ। ਜੀ-ਲਿਪੀ-ਕਾ ਦਾ ਇ¤ਕ ਗੁਣ ਇਹ ਵੀ ਹੈ ਕਿ ਇਹ ਤੁਹਾਨੂੰ ਤੁਹਾਡੇ ਅਨੁਸਾਰ ਵਿਕਲਪ ਚੁਣਨ ਦੀ ਸਹੂਲਤ ਵੀ ਮੁਹ¤ਈਆ ਕਰਵਾਉਂਦਾ ਹੈ ਕਿ ਤੁਸੀਂ ਗੁਰਮੁਖੀ ਪੰਜਾਬੀ ਯੂਨੀਕੋਡ ਫੌਂਟ ਵਿ¤ਚ ਲਿਖਣ ਸਮੇਂ ਆਵਾਜ਼ ਦੇ ਢੰਗ ਨਾਲ ਟਾਈਪ ਕਰਨਾ ਚਾਹੁੰਦੇ ਹੋ ਜਾਂ ਰਵਾਇਤੀ ਟਾਈਪਿੰਗ ਦੇ ਢੰਗ ਨਾਲ। ਇਸ ਦੇ ਲਈ ਤੁਹਾਨੂੰ ਸਿਰਫ਼ 3ਟਰਲ+3 ਦੀ ਆਪਸ਼ਨ ਚੁਣਨ ਦੀ ਪਲਕ ਝਪਕਣ ਜਿੰਨੀ ਦੇਰ ਲ¤ਗਣੀ ਹੈ।
ਪੰਜਾਬੀ ਭਾਸ਼ਾ ਦੇ ਵਿਕਾਸ ਵਿ¤ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦਾ ਇਹ ਬਹੁਤ ਹੀ ਸਲਾਹੁਣਯੋਗ ਉਪਰਾਲਾ ਹੈ। ਇਸ ਪ੍ਰੋਗਰਾਮ ਨੂੰ: ਹਟਟਪ://ਸਟੳਟਚਿ.ਪੁਨਜੳਬਟਿਰਬਿੁਨੲੋਨਲਨਿੲ.ਚੋਮ/ਾ.ਪੁਨਜੳਬਪਿੲਦੳਿ.ੋਰਗ ਵੈ¤ਬ-ਸਾਈਟ ਤੋਂ ਮੁਫ਼ਤ ਡਾਊਨਲੋਡ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਜੀ-ਲਿਪੀ-ਕਾ ਦੇ ਵਿਕਾਸ ਕਰਤਾਵਾਂ ਵ¤ਲੋਂ ਪਹਿਲਾਂ ਵੀ ਪੰਜਾਬੀ ਭਾਸ਼ਾ ਸਾਹਿਤ ਅਤੇ ਸ¤ਭਿਆਚਾਰ ਦੇ ਤਕਨੀਕੀ ਵਿਕਾਸ ਹਿ¤ਤ ਕਾਫ਼ੀ ਸ਼ਲਾਘਾਯੋਗ ਉਪਰਾਲੇ ਕੀਤੇ ਗਏ ਹਨ ਜਿਵੇਂ ਪੰਜਾਬੀਪੀਡੀਆ (ਪੰਜਾਬੀ ਭਾਸ਼ਾ, ਸਾਹਿਤ, ਸ¤ਭਿਆਚਾਰ ਅਤੇ ਹੋਰ ਗਿਆਨ ਵਿਗਿਆਨ ਦੀ ਸਮਗਰੀ ਨੂੰ ਆਨ ਲਾਈਨ ਮੁਹ¤ਈਆ ਕਰਵਾਉਣਾ), ਪੰਜਾਬੀ ਗਿਆਨ (ਐਨੀਮੇਸ਼ਨ ਤਕਨੀਕ ਦੁਆਰਾ ਭਾਸ਼ਾ ਸਿ¤ਖਣ ਅਤੇ ਸਿਖਾਉਣ ਲਈ ਐਪਲੀਕੇਸ਼ਨ) ਗੁਰਮੁਖੀ ਟਾਈਪਿੰਗ ਟਿਊਟਰ, ਅੰਗਰੇਜ਼ੀ-ਪੰਜਾਬੀ ਮੋਬਾਈਲ ਡਿਕਸ਼ਨਰੀ ਐਪਲੀਕੇਸ਼ਨ, ਲੈਂਗੂਏਜ ਇਡੈਂਟੀਫਾਇਰ, ਗੁਰਮੁਖੀ ਫੌਂਟ ਕਨਵਰਟਰ (ਦੁਨੀਆਂ ਵਿ¤ਚ ਸਭ ਤੋਂ ਵ¤ਧ ਵਰਤੋਂ ਵਿ¤ਚ ਆਉਣ ਵਾਲਾ ਗੁਰਮੁਖੀ ਫੌਂਟ ਕਨਵਰਟਰ) ਆਨ-ਲਾਈਨ ਅਤੇ ਡੈਸਕ ਟਾਪ ਵਰਜ਼ਨ ਵਿ¤ਚ ਉਪਲਬਧ ਹਨ।
ਸਤਲੁਜ ਫੌਂਟ ਦੀ ਹੁਣ ਵਿੰਡੋ 7 ਅਤੇ ਵਿੰਡੋ 8 ਵਿ¤ਚ ਵੀ ਵਰਤੋਂ ਸੰਭਵ
ਵਿੰਡੋ 98 ਦੇ ਵਰਤੋਂਕਾਰ ਸਕ੍ਰਿਪਟ ਮੀਨੂ ਦੇ ਜ਼ਰੀਏ ਅਤੇ ਵਿੰਡੋ ਯਫ ਨੂੰ ਵਰਤਣ ਵਾਲੇ ਕਿਸੇ ਬਾਹਰੀ ਸਾਫਟਵੇਅਰ ਦੀ ਮਦਦ ਨਾਲ ਸਤੁਲਜ ਫੌਂਟ ਵਿ¤ਚ ਕੰਮ ਕਰਦੇ ਹਨ। ਆਧੁਨਿਕ ਤਕਨੀਕਾਂ ਨਾਲ ਜੁੜਨ ਦੇ ਚਾਹਵਾਨ ਜੋ ਵਿੰਡੋ 7 ਜਾਂ ਵਿੰਡੋ 8 ਦੀਆਂ ਖ਼ੂਬੀਆਂ ਦੇ ਨਜ਼ਾਰੇ ਲੈਣੇ ਚਾਹੁੰਦੇ ਸਨ ਉਹ ਲ¤ਖ ਕੋਸ਼ਿਸ਼ਾਂ ਦੇ ਬਾਵਜੂਦ ਨਿਰਾਸ਼ ਸਨ ਪਰ ਜੀ-ਲਿਪੀ-ਕਾ ਦੁਆਰਾ ਇਹ ਵੀ ਸੰਭਵ ਹੋ ਗਿਆ ਹੈ। ਪਹਿਲਾਂ ਸਤਲੁਜ ਫੌਂਟ ਨੂੰ ਵਰਤਣ ਵਾਲਿਆਂ ਲਈ ਜ਼ਰੂਰੀ ਸੀ ਕਿ ਉਹ ਰਮਿੰਗਟਨ ਕੀ ਬੋਰਡ ਅਨੁਸਾਰ ਟਾਈਪ ਵਿ¤ਚ ਮੁਹਾਰਤ ਰ¤ਖਦੇ ਹੋਣ ਪਰ ਇਹ ਸਾਫ਼ਟਵੇਅਰ ਫੋਨੈਟਿਕ ਕੀ-ਬੋਰਡ ਅਨੁਸਾਰ ਟਾਈਪ ਕਰਨ ਵਾਲਿਆਂ ਲਈ ਵੀ ਖ਼ੁਸ਼ੀ ਦੀ ਚਿਣਗ ਲੈ ਕੇ ਆਇਆ ਹੈ। ਇਸ ਨੂੰ ਬੜੇ ਹੀ ਆਸਾਨ ਤਰੀਕੇ ਨਾਲ 3ਟਰਲ+1 ਬਟਨ ਦਬਾ ਕੇ ਓਪਨ ਅਤੇ ਬੰਦ ਕੀਤਾ ਜਾ ਸਕਦਾ ਹੈ ਹੁਣ ਅਨਮੋਲਲਿਪੀ ਅਨੁਸਾਰ ਟਾਈਪ ਕਰਨ ਵਾਲੇ ਕੰਪਿਊਟਰ ਵਰਤੋਂਕਾਰ 7-ਲ਼ਪਿ-ਿ31 ਨੂੰ 3ਟਰਲ+1 ਦਬਾ ਕੇ ਓਪਨ ਕਰਨ ਤੋਂ ਬਾਅਦ 1ਲਟ+4 ਆਪਸ਼ਨ ਰਾਹੀਂ ਅਨਮੋਲ ਲਿਪੀ ਅਨੁਸਾਰ ਬਟਨ ਦਬਾਉਂਦੇ ਹੋਏ, ਸਤਲੁਜ ਫੌਂਟ ਵਿ¤ਚ ਟਾਈਪ ਕਰ ਸਕਦੇ ਹਨ। ਇਸੇ ਤਰ੍ਹਾਂ 1ਲਟ+5 ਆਪਸ਼ਨ ਨਾਲ ਅਸੀਸ ਫੌਂਟ ਦੇ ਹਿਸਾਬ ਨਾਲ ਟਾਈਪ ਕਰਦੇ ਹੋਏ ਸਤਲੁਜ ਫੌਂਟ ਵਿ¤ਚ ਕੰਮ ਕੀਤਾ ਜਾ ਸਕਦਾ ਹੈ ਜਿਹੜੇ ਟਾਈਪਿਸਟ ਸੋਚਦੇ ਹਨ ਕਿ ਉਨ੍ਹਾਂ ਨੂੰ ਸਿਰਫ਼ ਫੋਨੈਟਿਕ ਢੰਗ ਨਾਲ ਟਾਈਪ ਕਰਨੀ ਆਉਂਦੀ ਹੈ ਪਰ ਉਹ ਅਸੀਸ ਦੇ ਸੋਹਣੇ ਅ¤ਖਰ ਵਰਤਣੇ ਚਾਹੁੰਦੇ ਹਨ, ਉਹ ਵੀ ਜੀ-ਲਿਪੀ-ਕਾ ਦੇ ਰਾਹੀਂ ਆਪਣੀ ਇਹ ਹਸਰਤ 1ਲਟ+6 ਦੀ ਆਪਸ਼ਨ ਚੁਣ ਕੇ ਪੂਰੀ ਕਰ ਸਕਦੇ ਹਨ ਬਹੁਤ ਹੀ ਹਲਕੀ ਫਾਈਲ ਅਤੇ ਆਸਾਨ ਵਰਤੋਂ ਵਾਲਾ ਇਹ ਸਾਫ਼ਟਵੇਅਰ ਅਖ਼ਬਾਰਾਂ, ਮੈਗਜ਼ੀਨਾਂ ਅਤੇ ਹੋਰ ਪ੍ਰਕਾਸ਼ਕੀ ਅਦਾਰਿਆਂ ਵਿ¤ਚ ਬੜਾ ਹੀ ਉਪਯੋਗੀ ਸਿ¤ਧ ਹੋਵੇਗਾ।