May 28, 2026 2:53 pm

ਹਰਫਨਮੌਲਾ ਫਨਕਾਰ ਸੀ ਨੁਸਰਤ ਫਤਹਿ ਅਲੀ ਖਾਂ

ਸੰਗੀਤ ਦੀ ਦੁਨੀਆਂ ਦੇ ਬੇਤਾਜ਼ ਬਾਦਸ਼ਾਹ ਸਨ, ਨੁਸਰਤ ਫਤਹਿ ਅਲੀ ਖਾਂ ਸਾਹਬ। ਉਹਨਾਂ ਦੀ ਗਾਇਕੀ ਦੇ ਦੀਵਾਨੇ ਪੂਰੀ ਦੁਨੀਆਂ ਵਿੱਚ ਮੌਜੂਦ ਹਨ। ਨੁਸਰਤ ਸਾਹਬ ਨੇ ਜੋ ਵੀ ਗਾਇਆ, ਹਰ ਵਾਰ ਸ੍ਰੋਤਿਆਂ ਦੀ ਪਸੰਦ ਤੇ ਖਰੇ ਉ¤ਤਰੇ। ਦਿਲਾਂ ਨੂੰ ਛੁਹ ਲੈਣ ਵਾਲੀ ਇਸ ਅਵਾਜ਼ ਦੇ ਮਾਲਿਕ ਨੁਸਰਤ ਫਤਹਿ ਅਲੀ ਖਾਂ ਸਾਹਬ ਦਾ ਜਨਮ 13 ਅਕਤੂਬਰ 1948 ਨੂੰ ਫੈਸਲਾਬਾਦ  ਪਾਕਿਸਤਾਨ ਵਿੱਚ ਹੋਇਆ। ਪਿਤਾ ਫਤਹਿ ਅਲੀ ਖਾਂ ਸਾਹਬ ਬਾਕਮਾਲ ਕਵਾਲ ਸਨ। ਨੁਸਰਤ ਸਾਹਬ ਦਾ ਲਗਾਵ ਬਚਪਨ ਤੋਂ ਹੀ ਸੰਗੀਤ ਵੱਲ ਸੀ। ਪਿਤਾ ਚਾਹੁੰਦੇ ਸਨ ਕਿ ਉਹਨਾਂ ਦਾ ਬੇਟਾ ਡਾ. ਬਣ ਕੇ ਲੋਕਾਈ ਦੀ ਸੇਵਾ ਕਰੇ, ਪਰ ਇਹ ਹੋ ਨਾ ਸਕਿਆ। ਬੱਚੇ ਦੀ ਸੰਗੀਤ ਪ੍ਰਤੀ ਲਗਨ ਵੇਖ ਕੇ ਪਿਤਾ ਨੇ ਇਜ਼ਾਜ਼ਤ ਦੇ ਦਿੱਤੀ। ਸੰਨ 1964 ਨੂੰ ਆਪ ਦੇ ਪਿਤਾ ਇਸ ਦੁਨੀਆਂ ਤੋਂ ਰੁਖਸਤ ਹੋ ਗਏ। ਪਿਤਾ ਦੀ ਮੌਤ ਤੋਂ ਬਾਅਦ ਨੁਸਰਤ ਸਾਹਬ ਨੇ ਸੰਗੀਤ ਦੀਆਂ ਬਾਰੀਕੀਆਂ ਉਸਤਾਦ ਸੁਬਾਰ ਅਲੀ ਤੇ ਸਲਾਮਤ ਅਲੀ ਖਾਨ ਕੋਲੋਂ ਸਿੱਖਣੀਆਂ ਸ਼ੁਰੂ ਕਰ ਦਿੱਤੀਆਂ। ਆਪਣੇ ਭਾਈ ਜਾਨ ਫਾਰੂਖ ਅਲੀ ਖਾਨ ਦੇ ਮਿਲੇ ਸਹਿਯੋਗ ਸਦਕਾ ਨੁਸਰਤ ਸਾਹਬ ਨੇ ਸੂਫੀਆਨਾ ਗਾਇਕੀ ਵਿੱਚ ਆਪਣੀ ਵਿਲੱਖਣ ਪਛਾਣ ਬਣਾਈ। ਪੀਰਾਂ ਦੀਆਂ ਦਰਗਾਹਾਂ ਤੋਂ ‘ਹੱਕ ਅਲੀ- ਅਲੀ’ ਨਾਲ ਸ਼ੁਰੂਆਤ ਕਰਕੇ ਫਿਰ ਨੁਸਰਤ ਸਾਹਬ ਨੇ ਪਿੱਛੇ ਮੁੜ ਕੇ ਨਹੀ ਦੇਖਿਆ। ਅੱਜ ਉਸਦੇ ਚਾਹੁੰਣ ਵਾਲਿਆਂ ਦੀ ਲਿਸਟ ਬਹੁਤ ਲੰਬੀ ਹੈ। ਨੁਸਰਤ ਸਾਹਬ ਦੀ ਗਾਇਕੀ ਵਿੱਚ ਕਮਾਲ ਦੀ ਰਵਾਨਗੀ ਹੈ, ਸਰੂਰ ਹੈ ਜੋ ਸਰੋਤਿਆਂ ਨੂੰ ਘੰਟਿਆਂ ਬੱਧੀ ਬਿਠਾਉਣ ਦੀ ਸ਼ਮਤਾ ਰੱਖਦਾ ਹੈ। ਡੇਢ ਸੌ ਤੋਂ ਵੱਧ ਸੰਗੀਤਕ ਐਲਬਮਾਂ ਨਿਕਾਲ ਚੁੱਕੇ ਨੁਸਰਤ ਸਾਹਬ ਦਾ ਨਾਂ ‘ਗਿਨੀਜ਼ ਬੁੱਕ

ਆਫ ਵਰਲਡ’ ਵਿੱਚ ਦਰਜ ਹੋ ਚੁੱਕਾ ਹੈ। ਸ਼ਿਕਾਗੋ ਦੇ ਵਿੰਟਰ ਫੈਸਟੀਵਲ ਵਿੱਚ  ਜਦ ਨੁਸਰਤ ਸਾਹਬ ਨੇ ਆਪਣੀ ਗਾਇਕੀ ਦਾ ਰੰਗ ਜਮਾਇਆ ਤਾਂ ਸ੍ਰੋਤਿਆਂ ਦੇ ਮੂੰਹ ਅੱਡੇ ਰਹਿ ਗਏ ਤੇ ਸਾਹ ਰੋਕ ਕੇ ਗਾਇਕੀ ਦਾ ਆਨੰਦ ਮਾਣਦੇ ਰਹੇ। ਉ¤ਥੇ ਉਹਨਾਂ ਨੇ ਪੀਟਰ ਗ੍ਰੇਬੀਅਲ ਦੀ ਫਿਲਮ ਲਈ ਗਾਇਆ ਤੇ ਉਸ ਨਾਲ ਆਪਣੀ ਐਲਬਮ ‘ਸ਼ਹਿਨਸ਼ਾਹ’ ਨਿਕਾਲੀ। ਨੁਸਰਤ ਫਤਹਿ ਅਲੀ ਖਾਂ ਸਾਹਬ ਨੇ ‘ਕੋਈ ਬੋਲੇ ਰਾਮ ਰਾਮ, ਕੋਈ ਖੁਦਾਇ’ ਸ਼ਬਦ ਗਾਇਣ ਕਰਕੇ ਹਰਮਨ ਪਿਆਰਤਾ ਦੀਆਂ ਬੁਲੰਦੀਆਂ ਨੂੰ ਛੁਹਿਆ। ਉਹਨਾਂ ਦੇ ਹੋਰ ਸਦਾ ਬਹਾਰ ਨਗਮੇ ਜਿਵੇਂ : ‘ਦਮਾ ਦਮ ਮਸਤ ਕਲੰਦਰ’ , ‘ਅੱਲਾ ਹੂੰ’ , ‘ ਮੇਰਾ ਪੀਆ ਘਰ ਆਇਆ’ , ‘ ਪੀਆ-ਰੇ-ਪੀਆ’ , ‘ ਸਾਨੂੰ ਇੱਕ ਪਲ ਚੈਨ ਨਾ ਆਵੇ’ , ‘ ਤੇਰੇ ਬਿਨ’ , ‘ ਪਿਆਰ ਨਹੀ ਕਰਨਾ’ , ‘ ਸਾਯਾ ਭੀ ਜਬ ਸਾਥ ਛੋੜ ਜਾਏ’ , ‘ ਸਾਂਸੋ ਕੀ ਮਾਲਾ ਪੇ’ , ‘ ਕਿਸੇ ਦਾ ਯਾਰ ਨਾ ਵਿੱਛੜੇ’ , ‘ ਯਾਂਦਾ ਵਿੱਛੜੇ ਸੱਜਣ ਦੀਆਂ ਆਈਆਂ’ , ‘ ਕਿੰਨ੍ਹਾਂ ਸੋਹਣਾ ਤੈਨੂੰ ਰੱਬ ਨੇ ਬਣਾਇਆ’ , ‘ਉ¤ਥੇ ਅਮਲਾਂ ਦੇ ਹੋਣੇ ਨੇ ਨਬੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ’ ਆਦਿ ਹਨ। ਨੁਸਰਤ ਸਾਹਬ ਨੇ ਬਾਲੀਵੁੱਡ ਤੇ ਹਾਲੀਵੁੱਡ ਨੂੰ ਵੀ ਆਪਣੇ ਸੰਗੀਤ ਤੇ ਆਪਣੀ ਅਵਾਜ਼ ਨਾਲ ਸ਼ਰਸ਼ਾਰ ਕੀਤਾ। ਫਿਲਮਾਂ  ‘ਕੱਚੇ ਧਾਗੇ’ , ‘ ਔਰ ਪਿਆਰ ਹੋ ਗਿਆ’ , ‘ ਕਾਰਤੂਸ’ , ‘ ਬੈਂਡਿਟ ਕੁਈਨ’ , ‘ ਧੜਕਨ’ , ‘ ਡੈਡ ਮੈਨ ਵਾਕਿੰਗ’ , ‘ ਦਾ ਲਾਸਟ ਟੈਂਪਟੇਸ਼ਨ ਆਫ ਕਰਾਈਸਟ’  ਨੇ ਸਫਲਤਾ ਦੇ ਝੰਡੇ ਗੱਡੇ। ਨੁਸਰਤ ਸਾਹਬ ਨੇ ਆਪਣੇ ਪਸੰਦੀਦਾ ਭਾਰਤੀ ਸ਼ਾਇਰ ਜਾਵੇਦ ਅਖਤਰ ਸਾਹਬ ਨਾਲ ਮਿਲ ਕੇ ਇੱਕ ਐਲਬਮ ‘ਸੰਗਮ’ ਨਿਕਾਲੀ ਜੋ ਹਿੱਟ ਐਲਬਮ ਹੋ ਨਿੱਬੜੀ। ‘ਆਫਰੀਨ-ਆਫਰੀਨ’ ਗੀਤ ਨੇ ਚਾਰੋਂ ਪਾਸੇ ਧੁੰਮਾਂ ਮਚਾਈਆਂ ਸਨ। ਸ਼ਾਇਦ ਨੁਸਰਤ ਸਾਹਬ ਨੇ ਸੰਗੀਤਕ ਖੇਤਰ ਵਿੱਚ ਅਜੇ ਹੋਰ ਬਹੁਤ ਸਾਰੇ ਮਾਅਰਕੇ ਮਾਰਨੇ ਸਨ, ਪਰ ਕੁਦਰਤ ਨੂੰ ਇਹ ਸਭ ਮਨਜ਼ੂਰ ਨਹੀ ਸੀ। ਗੁਰਦਿਆਂ ਦੀ ਬੀਮਾਰੀ ਤੋਂ ਪੀੜਤ ਹੋਣ ਕਰਕੇ 16 ਅਗਸਤ 1997 ਨੂੰ ਲੰਦਨ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਿਆ ਤੇ ਇਸ ਫਾਨੀ ਦੁਨੀਆਂ ਤੋਂ ਰੁਖਸਤ ਹੋ ਗਏ। ਉਹਨਾਂ ਦੁਆਰਾ ਗਾਏ ਸ਼ਬਦ, ਨਗਮੇ, ਕਵਾਲੀਆਂ ਤੇ ਗੀਤ ਫਿਜਾਵਾਂ ਵਿੱਚ ਹਮੇਸ਼ਾ ਗੂੰਜਦੇ ਰਹਿਣਗੇ ਤੇ ਉਸ ਮਸਤ ਮੌਲਾ ਫਨਕਾਰ ਦੀ ਯਾਦ ਦਿਵਾਉਂਦੇ ਰਹਿਣਗੇ।

Send this to a friend