May 25, 2026 3:30 pm

ਬਦਾਮ ਕੌਣ ਖਵਾੳ

ਬੇਅੰਤ ਸਿੰਘ ਬਾਜਵਾ
ਸੰਪਰਕ : 97796-00642
ਭ੍ਰਿਸ਼ਟਾਚਾਰ ਵਿਰੋਧੀ ਸੰਸਥਾਵਾਂ ਅਤੇ ਹੋਰ ਬੁ¤ਧੀਜੀਵੀਆਂ ਵ¤ਲੋਂ ਟੀ.ਵੀ. ਚੈਨਲਾਂ, ਅਖ਼ਬਾਰਾਂ ਵਿਚ ਲੇਖ, ਬਿਆਨਬਾਜ਼ੀ ਕੀਤੀ ਜਾਂਦੀ ਹੈ ਕਿ ਸਾਡੇ ਦੇਸ਼, ਸੂਬੇ ਦੀ ਲੀਡਰਸ਼ਿਪ, ਅਫ਼ਸਰਸ਼ਾਹੀ, ਪ੍ਰਸ਼ਾਸਨ ਵਿਚ ਰਿਸ਼ਵਤਖੋਰੀ ਦਾ ਬੋਲਬਾਲਾ ਹੈ । ਹਰ ਸੂਬੇ ਦੇ ਪ੍ਰਸ਼ਾਸਨ ਦੇ ਕੁਝ ਅਫ਼ਸਰਾਂ ਨੂੰ ਛ¤ਡ ਕੇ ਸਭ ਵਿਚ ਕੁਰ¤ਪਸ਼ਨ ਬੜੀ ਹੋਈ ਹੈ। ਅਜੇ ਤ¤ਕ ਮੈਂ ਸਿਰਫ਼ ਟੀ.ਵੀ. ਉਪਰ ਵੇਖਿਆ ਅਤੇ ਅਖ਼ਬਾਰਾਂ ਵਿਚ ਪੜ੍ਹਿਆ ਸੀ। ਪਰ ਕੁਝ ਦਿਨ ਪਹਿਲਾਂ ਇਹ ਮੇਰੇ ਨਾਲ ਪ੍ਰੈਕਟੀਕਲ ਹੀ ਹੋ ਗਿਆ। ਬਠਿੰਡਾ ਜ਼ਿਲ੍ਹਾ ਅਧੀਨ ਆਉਂਦੇ ਇੱਕ ਪਿੰਡ ਵਿਚ ਮੇਰੇ ਨਾਨਕੇ ਸਨ। ਮੈਂ ਕਾਫ਼ੀ ਸਾਲ ਨਾਨਕੇ ਘਰ ਬਿਤਾਏ। ਉਥੇ ਰਹਿੰਦੇ-ਰਹਿੰਦੇ ਕਈ ਮੇਰੇ ਪਰਮ ਮਿ¤ਤਰ ਬਣ ਗਏ। ਪਿਛਲੇ ਸਾਲ ਮੇਰਾ ਇਕ ਮਿ¤ਤਰ ਕਿਸੇ ਬੀਮਾਰੀ ਦਾ ਸ਼ਿਕਾਰ ਹੋ ਗਿਆ। ਉਸ ਦੇ ਘਰ ਦੀ ਆਰਥਿਕ ਹਾਲਤ ਕਾਫ਼ੀ ਕਮਜ਼ੋਰ ਸੀ। ਉਹ ਸਭ ਕੁਝ ਘਰ-ਬਾਰ, ਜ਼ਮੀਨ-ਜਾਇਦਾਦ ਆਪਣੀ ਬੀਮਾਰੀ ਦੇ ਇਲਾਜ ਵਾਸਤੇ ਵੇਚ ਚੁ¤ਕਿਆ ਸੀ, ਪਰ ਬੀਮਾਰੀ ਤੋਂ ਛੁਟਕਾਰਾ ਨਹੀਂ ਮਿਲਿਆ। ਉਸ ਨੇ ਵਿਆਜ ਤੇ ਰੁਪਏ ਲੈਣ ਲਈ ਮੈਨੂੰ ਕਿਹਾ। ‘‘ਬੰਦਾ-ਬੰਦੇ ਦੀ ਦਾਰੂ ਹੁੰਦਾ‘‘ ਸਿਆਣਿਆਂ ਦੀ ਕਹਾਵਤ ਅਨੁਸਾਰ ਮੈਂ ਉਸ ਦੀ ਆਰਥਿਕ ਸਹਾਇਤਾ ਲਈ ਉਸ ਦੇ ਪਿੰਡ ਦੇ ਦੋਧੀ ਤੋਂ ਤੀਹ ਹਜ਼ਾਰ ਰੁਪਏ ਵਿਆਜ਼ ‘ਤੇ ਦਿਵਾ ਦਿ¤ਤੇ। ਮੈਂ ਜਾਮਣ ਬਣ ਗਿਆ ‘ਤੇ ਦੋਧੀ ਨੂੰ ਲਿਖਤ ਪੜ੍ਹਤ ਕਰਨ ਲਈ ਕਿਹਾ, ਪਰ ਦੋਧੀ ਨੇ ਕੁਝ ਦਿਨ ਬਾਅਦ ਆਉਣ ਲਈ ਕਿਹਾ। ਕੁਝ ਦਿਨਾਂ ਬਾਅਦ ਮੇਰੇ ਮਿ¤ਤਰ ਦੀ ਮੌਤ ਹੋ ਗਈ। ਮੌਤ ਦੀ ਖ਼ਬਰ ਸੁਣਦਿਆਂ ਦੋਧੀ ਘਬਰਾ ਗਿਆ ਤੇ ਸੋਚਣ ਲ¤ਗਾ ਕਿ ਤੀਹ ਹਜ਼ਾਰ ਦੀ ਰਕਮ ਡੁ¤ਬ ਗਈ। ਮੇਰੀ ਜਾਮਣੀ ਹੋਣ ਕਰਕੇ ਉਸ ਨੂੰ ਰੁਪਏ ਮੈਂ ਦੇਣ ਦਾ ਭਰੋਸਾ ਦਿ¤ਤਾ ਤੇ ਪਰਨੋਟ ਭਰਵਾ ਲਿਆ। ਪਰਨੋਟ ਦੀ ਮਿਆਦ ਤ¤ਕ ਰੁਪਏ ਦੇਣ ਦਾ ਇਕਰਾਰ ਹੋਇਆ। ਕੁਝ ਸਮੇਂ ਬਾਅਦ ਉਸ ਨੇ ਪਿੰਡ ਦੇ ਚੌਧਰ ਦੇ ਭੁ¤ਖੇ ਸਾਬਕਾ ਸਰਪੰਚ ਦੀ ਚ¤ਕ ਵਿਚ ਆ ਕੇ ਥਾਣਾ ਵਿਚ ਮੇਰੇ ਖਿਲਾਫ਼ ਰਪਟ ਦਰਜ ਕਰਵਾ ਦਿ¤ਤੀ। ਮੈਂ ਕਿਸੇ ਲੋੜਵੰਦ ਮਰੀਜ਼ ਨੂੰ

ਬਲ¤ਡ ਡੋਨੇਟ ਕਰਕੇ ਲੁਧਿਆਣੇ ਤੋਂ ਦੇਰ ਸ਼ਾਮ ਘਰ ਪੁ¤ਜਿਆ ਸੀ ਕਿ ਮੋਬਾਇਲ ਦੀ ਘੰਟੀ ਖੜਕੀ। ਅ¤ਗਿਓਂ ਥਾਣੇ ਦੇ ਏ.ਐਸ.ਆਈ. ਨੇ ਆਪਣੇ ਪਹਿਚਾਣ ਦ¤ਸੀ। ਮੈਂ ਆਪਣੇ ਵਲੋਂ ਏ.ਐਸ.ਆਈ. ਨਾਲ ਬਹੁਤ ਹੀ ਸਲੀਕੇ ਤੇ ਸਤਿਕਾਰ ਨਾਲ ਗ¤ਲ ਕੀਤੀ। ਦੋਧੀ ਵਲੋਂ ਦਰਜ ਕਰਵਾਈ ਰਪਟ ‘ਤੇ ਸਾਨੂੰ ਪੇਸ਼ ਹੋਣ ਲਈ ਕਿਹਾ ਗਿਆ। ਥਾਣੇ ਜਾਣ ਤੋਂ ਪਹਿਲਾਂ ਮੈਂ ਦੋਧੀ ਨਾਲ ਮਸਲਾ ਸੁਲਝਾਉਣਾ ਚਾਹਿਆ, ਪਰ ਗ¤ਲਬਾਤ ਬੇਸਿ¤ਟਾ ਰਹੀ। ਅਗਲੇ ਦਿਨ ਮੈਂ ਥਾਣਾ ਪੇਸ਼ ਹੋਇਆ ਤੇ ਰਪਟ ਨਾਲ ਸਬੰਧਤ ਏ.ਐਸ.ਆਈ. ਨੂੰ ਹਾਜ਼ਰ ਹੋਣ ਬਾਰੇ ਦ¤ਸਿਆ। ਏ.ਐਸ.ਆਈ. ਨੇ ਸਾਨੂੰ ਮੁਦਈ ਪਾਰਟੀ ਦੇ ਆਉਣ ਦਾ ਇੰਤਜਾਰ ਕਰਨ ਲਈ ਕਿਹਾ। ਸਵੇਰ ਦੇ ਅ¤ਠ ਵਜੇ ਦੇ ਬੈਠਿਆਂ ਹੁਣ ਸ਼ਾਮ ਦੇ ਪੰਜ ਵ¤ਜ ਚੁ¤ਕੇ ਸਨ। ਮੈਂ ਦੁਬਾਰਾ ਏ.ਐਸ.ਆਈ. ਨੂੰ ਮਿਲ ਕੇ ਮੁਦਈ ਪਾਰਟੀ ਦੇ ਆਉਣ ਦਾ ਸਮਾਂ ਪੁ¤ਛਿਆ। ਜਦੋਂ ਤ¤ਕ ਮੁਦਈ ਆਉਂਦੇ ਤਾਂ ਮੈਂ ਟਾਈਮ ¦ਘਾਉਣ ਲਈ ਦਰਜ ਕਰਵਾਈ ਰਪਟ ਦੀ ਕਾਪੀ ਪੜ੍ਹਨ ਲ¤ਗਾ। ਜਿਸ ਵਿਚ ਲਿਖਿਆ ਸੀ ਕਿ ਤੀਹ ਹਜ਼ਾਰ ਰੁਪਏ ਦੀ ਠ¤ਗੀ ਹੋਈ ਹੈ। ਹੋਰ ਵੀ ਬਹੁਤ ਕੁਝ ਵਧਾ-ਚੜ੍ਹਾ ਕੇ ਲਿਖਿਆ ਗਿਆ ਸੀ। ਮੁਦਈ ਧਿਰ ਵੀ ਥਾਣੇ ਪਹੁੰਚ ਗਈ ਅਤੇ ਗ¤ਲਬਾਤ ਚ¤ਲੀ। ਮੁਦਈ ਧਿਰ ਮੌਕੇ ‘ਤੇ ਹੀ ਰੁਪਏ ਵਸੂਲ ਪਾਉਣਾ ਚਾਹੁੰਦੀ ਸੀ, ਪਰ ਮੈਂ ਵੀਹ ਕੁ ਦਿਨਾਂ ਦੇ ਸਮੇਂ ਦੀ ਮੰਗ ਕੀਤੀ । ਮੁਦਈ ਕੋਲ ਮੌਜੂਦਾ ਸਰਕਾਰ ਦੇ ਮੰਤਰੀ ਦੀ ਸਿਫਾਰਸ਼ ਸੀ, ਜਿਸ ਕਰਕੇ ਪੁਲਿਸ ਉਸ ਦਾ ਪ¤ਖ ਜ਼ਿਆਦਾ ਪੂਰ ਰਹੀ ਸੀ। ਥਾਣੇ ਦੇ ਐਸ.ਐਚ.ਓ. ਰੁ¤ਖੇ ਸੁਭਾਅ ਵਿਚ ਮੈਨੂੰ ਫਰਮਾਨ ਜਾਰੀ ਹੋਇਆ ਕਿ ਰੁਪਏ ਦੇ ਦਿਉ ਨਹੀਂ ਤਾਂ ਮੈਂ ਪਰਚਾ ਦੇ ਦਿਆਂਗਾ, ਇਕ ਪੁਲਿਸ ਮੁਲਾਜ਼ਮ ਮੇਰੀ ਬਾਂਹ ਫੜ੍ਹ ਕੇ ਮੁਨਸੀ ਦੇ ਦਫ਼ਤਰ ਤੋਂ ਥੋੜ੍ਹਾ ਦੂਰ ਲੈ ਗਿਆ। ਉਸ ਨੇ ਵੀ ਮੈਨੂੰ ਮੰਤਰੀ ਦੀ ਸਿਫਾਰਸ਼ ਹੋਣ ਬਾਰੇ ਦ¤ਸਿਆ। ਉਹ ਕਹਿਣ ਲ¤ਗਾ ਕਿ ਤੁਸੀਂ ਭਾਵੇਂ ਸਹੀ ਹੋ ਪਰ ਚਾਹ-ਪਾਣੀ ਬਿਨਾਂ ਗ¤ਲ ਨਹੀਂ ਬਣਨੀ। ਮੈਂ ਸਵੇਰ ਦਾ ਅ¤ਕ ਚੁ¤ਕਾ ਸੀ। ਮੈਂ ਪੁਲਿਸ ਮੁਲਾਜ਼ਮ ਨੂੰ ਕਿਹਾ ਕਿ ਮੈਂ ਬਾਹਰ ਹੋਟਲ ਤੋਂ ਚਾਹ ਬਣਵਾ ਲਿਆਉਣਾ। ਪਰ ਮੈਨੂੰ ਬਾਅਦ ਵਿਚ ਪਤਾ ਲ¤ਗਾ ਕਿ ਪੈਸਿਆਂ ਦੀ ਗ¤ਲ ਕਰ ਰਿਹਾ ਸੀ। ਮੈਂ ਪੁਲਿਸ ਕਰਮਚਾਰੀ ਨੂੰ ਸਾਫ਼ ਸ਼ਬਦਾਂ ਵਿਚ ਕਹਿ ਦਿ¤ਤਾ ਕਿ ਮੈਂ ਰਿਸ਼ਵਤ ਨਹੀਂ ਦੇਣੀ । ਮੈਂ ਕੁਰ¤ਪਸ਼ਨ ਦੇ ਪੂਰਨ ਤੌਰ ‘ਤੇ ਖਿਲਾਫ਼ ਹਾਂ। ਬ¤ਸ ਇਹਨਾਂ ਕਹਿਣ ਦੀ ਦੇਰ ਸੀ ਥਾਣੇ ਵਾਲੇ ਚਿੜ ਗਏ। ਦੋਧੀ ਵਾਲਾ ਸਾਡਾ ਮਸਲਾ ਅਜੇ ਵਿਚਕਾਰ ਹੀ ਲਟਕ ਰਿਹਾ ਸੀ। ਦੇਰ ਸ਼ਾਮ ਤ¤ਕ ਕੋਈ ਪੁ¤ਛਗਿਛ ਨਹੀਂ ਹੋਈ। ਏ.ਐਸ.ਆਈ. ਨੇ ਸਾਨੂੰ ਅਗਲੇ ਦਿਨ ਪੇਸ਼ ਹੋਣ ਲਈ ਕਿਹਾ। ਥਾਣੇ ਵਾਲਿਆਂ ਨੇ ਸਕੀਮ ਘੜ ਲਈ ਸੀ ਇਹਨਾਂ ਨੂੰ ਖ¤ਜਲ ਖੁਆਰ ਕਰਨਾ ਹੈ। ਮੈਂ ਵੀ ਪ¤ਕਾ ਇਰਾਦਾ ਬਣਾ ਲਿਆ ਸੀ ਕਿ ਰਿਸ਼ਵਤ ਨਹੀਂ ਦੇਣੀ, ਚਾਹੇ ਰੋਜ਼ਾਨਾ ਥਾਣੇ ਆਉਣਾ ਪੈ ਜਾਵੇ। ਲਓ ਜੀ ਗ¤ਲ ਸ¤ਚ ਨਿਕਲੀ, ਮੇਰੀ ਪੂਰੀ ਖ¤ਜਲ ਖੁਆਰੀ ਕਰਵਾਈ ਗਈ। ਕੁਝ ਦਿਨਾਂ ਬਾਅਦ ਮੈਂ ਥਾਣੇ ਪੁ¤ਜ ਕੇ ਮਿ¤ਥੀ ਤਾਰੀਖ ਤੇ ਰੁਪਏ ਲੈ ਕੇ ਦੋਧੀ ਨੂੰ ਜਾਮਣੀ ਭਰਨ ਆਇਆ । ਜਿਹੜੇ ਏ.ਐਸ.ਆਈ. ਕੋਲ ਸਾਡੇ ਖਿਲਾਫ਼ ਰਪਟ ਸੀ, ਉਹ ਕਚਹਿਰੀਆਂ ਚਲਾ ਗਿਆ। ਮੈਂ ਸਵੇਰੇ ਅ¤ਠ ਵਜੇ ਤੋਂ ਜ਼ਿੰਮੇਵਾਰ ਬੰਦਿਆਂ ਨਾਲ ਬੈਠਾ ਸੀ। ਦੁਪਹਿਰ ਤ¤ਕ ਉਡੀਕ ਕਰਨ ਤੋਂ ਬਾਅਦ ਮੈਂ ਮੁਨਸ਼ੀ ਨੂੰ ਮਸਲਾ ਨਿਬੇੜਣ ਲਈ ਅਰਜ ਕੀਤੀ। ਸਾਰੇ ਮੁਲਾਜ਼ਮਾਂ ਨੂੰ ਪਤਾ ਲ¤ਗ ਗਿਆ ਸੀ ਕਿ ਇਥੋਂ ਚਾਹ ਪਾਣੀ ਤਾਂ ਬਣਨਾ ਨਹੀਂ। ਸਹਾਇਕ ਮੁਨਸ਼ੀ ਨੇ ਆਪਣੇ ਪ¤ਲਿਓ ਗ¤ਲ ਲਾਉਣ ਲਈ ਐਸ.ਐਚ.ਓ. ਨੂੰ ਫੋਨ ਲਾ ਲਿਆ ਤਾਂ ਅ¤ਗਿਓ ਐਸ. ਐਚ.ਓ. ਬੋਲਿਆ ਕਿ ਮਸਲਾ ਤਾਂ ਨਿਬੇੜ ਦਿਆਂਗੇ ਪਰ ‘‘ਮੈਨੂੰ ਬਦਾਮ ਕੌਣ ਖਵਾਊ‘‘। ਉਸ ਦੇ ਕਹਿਣ ਦਾ ਭਾਵ ਸੀ ਕਿ ਮੈਨੂੰ ਚਾਹ-ਪਾਣੀ ਕੌਣ ਕਰੂ। ਢਲਦੀ ਸ਼ਾਮ ਨੂੰ ਏ. ਐਸ. ਆਈ. ਆਇਆ ਤਾਂ ਰਾਜੀਨਾਮੇ ਦੀ ਲਿਖਤ ਕਰਕੇ ਪਰਨੋਟ ਪਾੜ ਦਿ¤ਤਾ। ਥਾਣੇ ਤੋਂ ਬਾਹਰ ਆ ਕੇ ਮੈਂ ਰ¤ਬ ਦਾ ਸੁਕਰ ਕੀਤਾ ਕਿ ਚੰਗਾ ਹੋਇਆ ਬਦਾਮ ਖਾਣ ਵਾਲਿਆਂ ਤੋਂ ਬਚ ਗਿਆ।

Send this to a friend