May 24, 2026 2:01 pm

ਪਾਕਿਸਤਾਨੀ ਰੇਂਜਰਜ਼ ਨੇ ਗੋਲੀਬਾਰੀ ਨੂੰ ‘ਛੋਟੇ ਪੱਧਰ’ ਦੀ ਜੰਗ ਦੱਸਿਆ

Page-1_03 ਲਾਹੌਰ, 11 ਅਕਤੂਬਰ (ਪੀ. ਟੀ.)- ਪਾਕਿਸਤਾਨ ਰੇਂਜਰਜ਼ ਨੇ ਸਿਆਲਕੋਟ ਦੀ ਸਰਹੱਦ ‘ਤੇ ਭਾਰਤੀ ਗੋਲੀਬਾਰੀ ਨੂੰ ਦੋ ਦੇਸ਼ਾਂ ਵਿਚਕਾਰ ਹੋਣ ਵਾਲੀ ਇਕ ਛੋਟੇ ਪੱਧਰ ਦੀ ਜੰਗ ਦੱਸਿਆ । ਰੇਂਜਰਜ਼ ਦੇ ਡੀ.ਜੀ. ਮੇਜਰ ਜਨਰਲ ਤਾਹਿਰ ਜਾਵੇਦ ਨੇ ਪੱਤਰਕਾਰਾਂ ਨੂੰ ਕਿਹਾ ਕਿ ਭਾਰਤ ਕੇਵਲ ਜੰਗਬੰਦੀ ਦੀ ਉਲੰਘਣਾ ਨਹੀਂ ਕਰ ਰਿਹਾ ਬਲਕਿ ਉਹ ਪਾਕਿਸਤਾਨ ਦੇ ਨਾਲ ‘ਛੋਟੇ ਪੱਧਰ‘ ਦੀ ਜੰਗ ਵੀ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਇਹ ਇਕ ਰਾਜਨੀਤਕ ਏਜੰਡਾ ਪ੍ਰਤੀਤ ਹੁੰਦਾ ਹੈ। ਖ਼ਾਨ ਨੇ ਦਾਅਵਾ ਕੀਤਾ ਕਿ ਭਾਰਤੀ ਸੀਮਾ ਸੁਰੱਖਿਆ ਬਲ ਨੇ 2010 ਤੋਂ 2014 ਵਿਚਕਾਰ ਸਰਹੱਦ ‘ਤੇ ਛੋਟੇ ਹਥਿਆਰਾਂ ਦਾ ਪ੍ਰਯੋਗ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ‘ਚ 30,000 ਤੋਂ ਵੀ ਜ਼ਿਆਦਾ ਮੋਰਟਾਰ ਤੋਂ ਬੰਬਾਰੀ ਕੀਤੀ ਗਈ ਹੈ। ਇੰਨੇ ਵੱਡੇ ਪੈਮਾਨੇ ‘ਤੇ ਤਾਂ ਵੱਡੇ ਪੱਧਰ ਦੀ ਜੰਗ ‘ਚ ਵੀ ਬੰਬਾਰੀ ਨਹੀਂ ਕੀਤੀ ਜਾਂਦੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਕੱਲੇ 6 ਅਕਤੂਬਰ ਨੂੰ ਸਰਹੱਦ ਪਾਰ ਤੋਂ 51,000 ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਗਈ। ਜਦਕਿ ਸੱਤ ਅਕਤੂਬਰ ਨੂੰ 4,000 ਤੋਂ ਜ਼ਿਆਦਾ ਮੋਰਟਾਰ ਤੋਂ ਬੰਬਾਰੀ ਕੀਤੀ ਗਈ।

Send this to a friend