Skip to content
Independent perspectives. Global stories.
BREAKING

ਦੱਖਣ ਚੀਨੀ ਸਮੁੰਦਰੀ ਵਿਵਾਦ ’ਚ ਤੀਸਰੀ ਧਿਰ ਦੀ ਕੋਈ ਭੂਮਿਕਾ ਨਹੀਂ

Share this story

ਬੀਜਿੰਗ 8 ਅਕਤੂਬਰ (ਪੀ. ਟੀ.)- ਚੀਨ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਾਸ਼ਿੰਗਟਨ ਦੌਰੇ ਦੌਰਾਨ ਭਾਰਤ ਤੇ ਅਮਰੀਕਾ ਵੱਲੋਂ ਦੱਖਣ ਚੀਨੀ ਸਮੁੰਦਰੀ ਵਿਵਾਦ ਬਾਰੇ ਪ੍ਰਗਟਾਈ ਚਿੰਤਾ ਉੱਪਰ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਹੈ ਕਿ ਇਹ ਸਮੁੰਦਰੀ ਵਿਵਾਦ ਸਬੰਧਤ ਧਿਰਾਂ ਨੇ ਸਿੱਧੀ ਗੱਲਬਾਤ ਕਰਕੇ ਹੱਲ ਕਰਨਾ ਹੈ ਤੇ ਇਸ ਵਿਚ ਕਿਸੇ ਤੀਸਰੀ ਧਿਰ ਦੀ ਲੋੜ ਨਹੀਂ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੌਂਗ ਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੀ ਸਥਿਤੀ ਇਹ ਹੈ ਕਿ ਦੱਖਣ ਚੀਨ ਸਮੁੰਦਰ ਵਿਚਲਾ ਝਗੜਾ ਸਬੰਧਤ ਦੇਸ਼ਾਂ ਵੱਲੋਂ ਸਿੱਧੇ ਤੌਰ ’ਤੇ ਗੱਲਬਾਤ ਤੇ ਵਿਚਾਰ ਵਟਾਂਦਰੇ ਰਾਹੀਂ ਹੱਲ ਕਰਨਾ ਚਾਹੀਦਾ ਹੈ ਤੇ ਇਸ ਵਿਚ ਕਿਸੇ ਵੀ ਤੀਸਰੀ ਧਿਰ ਦੀ ਦਖ਼ਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ।

WRITTEN BY