ਸੁਰੂਕ (ਤੁਰਕੀ), 7 ਅਕਤੂਬਰ (ਪੀ. ਟੀ.)- ਇਸਲਾਮਿਕ ਸਟੇਟ ਦੇ ਜੇਹਾਦੀ ਤੁਰਕੀ ਦੀ ਸਰਹੱਦ ‘ਤੇ ਸਥਿਤ ਮਹੱਤਵਪੂਰਨ ਸੀਰੀਆਈ ਸ਼ਹਿਰ ਕੋਬਾਨੇ ‘ਚ ਦਾਖਲ ਹੋ ਗਏ ਹਨ ਅਤੇ ਇਨ੍ਹਾਂ ਦੀ ਕੁਰਦ ਰੱਖਿਅਕ ਬਲਾਂ ਨਾਲ ਭਿਆਨਕ ਲੜਾਈ ਤੋਂ ਬਾਅਦ ਜੇਹਾਦੀਆਂ ਨੇ ਸ਼ਹਿਰ ਦੇ ਪੂਰਬੀ ਤਿੰਨ ਇਲਾਕਿਆਂ ‘ਤੇ ਕਬਜ਼ਾ ਕਰ ਲਿਆ ਹੈ। ਕੋਬਾਨੇ ਨੂੰ ਆਈਨ ਅਲ ਅਰਬ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਹੁਣ ਇਹ ਸ਼ਹਿਰ ਆਈ.ਐਸ. ਸਮੂਹ ਅਤੇ ਉਨ੍ਹਾਂ ਦੇ ਵਿਰੋਧੀਆਂ ਵਿਚਕਾਰ ਇਕ ਰਣਨੀਤਕ ਜੰਗੀ ਸਥਾਨ ਬਣ ਗਿਆ ਹੈ। ਆਈ.ਐਸ. ਦੇ ਵਿਰੋਧੀਆਂ ’ਚ ਅਮਰੀਕਾ, ਪੱਛਮੀ ਦੇਸ਼ ਤੇ ਅਰਬ ਸਹਿਯੋਗੀ ਦੇਸ਼ ਸ਼ਾਮਲ ਹਨ।


