ਵਾਸ਼ਿੰਗਟਨ, 7 ਅਕਤੂਬਰ (ਪੀ. ਟੀ.)- ਕੰਟਰੋਲ ਰੇਖਾ ਨਾਲ ਲਗਦੇ ਇਲਾਕਿਆਂ ‘ਚ ਹਿੰਸਾ ਨੂੰ ਲੈ ਕੇ ਚਿੰਤਾ ਜਾਹਰ ਕਰਦੇ ਹੋਏ ਅਮਰੀਕਾ ਨੇ ਭਾਰਤ ਅਤੇ ਪਾਕਿਸਤਾਨ ਨੂੰ ਸਰਹੱਦ ਨਾਲ ਜੁੜੇ ਮੁੱਦਿਆਂ ਦੇ ਹੱਲ ਲਈ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ।
ਵਿਦੇਸ਼ ਮੰਤਰਾਲਾ ਦੀ ਬੁਲਾਰਨ ਜੇਨ ਸਾਕੀ ਕਿਹਾ ਕਿ ਕੰਟਰੋਲ ਰੇਖਾ ਨਾਲ ਲੱਗਦੇ ਇਲਾਕਿਆਂ ‘ਚ ਹੋਈ ਹਿੰਸਾ ਨੂੰ ਲੈ ਕੇ ਅਮਰੀਕਾ ਚਿਤੰਤ ਹੈ। ਉਹ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਇਨ੍ਹਾਂ ਮੁੱਦਿਆਂ ਦੇ ਹੱਲ ਦੀ ਖਾਤਰ ਅੱਗੇ ਦੀ ਵਾਰਤਾ ਲਈ ਲਗਾਤਾਰ ਉਤਸ਼ਾਹਤ ਕਰਦਾ ਰਹੇਗਾ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਦੇ ਸਬੰਧ ‘ਚ ਅਮਰੀਕਾ ਦੀ ਨੀਤੀ ਬਦਲੀ ਨਹੀਂ ਹੈ। ਅਮਰੀਕਾ ਹੁਣ ਵੀ ਮੰਨਦਾ ਹੈ ਕਿ ਕਸ਼ਮੀਰ ‘ਤੇ ਗੱਲਬਾਤ ਦੀ ਗਤੀ ਤੇ ਉਸਦਾ ਦਾਇਰਾ ਦੋਵਾਂ ਦੇਸ਼ਾਂ ਨੂੰ ਹੀ ਤੈਅ ਕਰਨਾ ਹੈ।


