Skip to content
Independent perspectives. Global stories.
BREAKING

ਵਿੱਤ ਮੰਤਰਾਲੇ ਵੱਲੋਂ ਬੈਂਕਾਂ ਨੂੰ ਵੱਡੀ ਰਕਮ ਦੀਆਂ ਐੱਫ ਡੀਜ਼ ਸਬੰਧੀ ਨਿਯਮ ਸਖਤ ਕਰਨ ਦੇ ਹੁਕਮ

Share this story

ਨਵੀਂ ਦਿੱਲੀ, (ਪੀ. ਟੀ.)-  ਵਿੱਤ ਮੰਤਰਾਲਾ ਨੇ ਜਨਤਕ ਖੇਤਰ ਦੇ ਬੈਂਕਾਂ ਨੂੰ ਕਿਹਾ ਹੈ ਕਿ ਉਹ ਜ਼ਿਆਦਾ ਰਕਮ ਵਾਲੇ ਫਿਕਸਡ ਡਿਪਾਜ਼ਿਟ ਦੇ ਲਈ ਆਪਣੇ ਗਾਹਕਾਂ ਨੂੰ ਜਾਣੋ (ਕੇ.ਵਾਈ.ਸੀ.) ਜਿਹੇ ਮਿਆਰ ਸਮੇਤ ਵੱਖ-ਵੱਖ ਨਿਯਮਾਂ ਨੂੰ ਸਖਤ ਬਣਾਉਣ ਤਾਂ ਜੋ ਦੇਨਾ ਬੈਂਕ ਅਤੇ ਓ.ਬੀ.ਸੀ. ਵਿਚ ਹੋਈ ਸ਼ੱਕੀ ਧੋਖਾਧੜੀ ਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।ਸੂਤਰਾਂ ਨੇ ਦੱਸਿਆ ਕਿ ਮੰਤਰਾਲਾ ਚਾਹੁੰਦਾ ਹੈ ਕਿ ਬੈਂਕ ਕੇ.ਵਾਈ.ਸੀ. ਦੇ ਵੇਰਵੇ ਦੀ ਜਾਂਚ ਸਮੇਤ ਜ਼ਿਆਦਾ ਰਕਮ ਵਾਲੇ ਫਿਕਸਡ ਡਿਪਾਜ਼ਿਟ ਦੇ ਲਈ ਭਰੋਸੇਯੋਗ ਵਿਵਸਥਾ ਕਰਨ। ਸੂਤਰਾਂ ਨੇ ਦੱਸਿਆ ਕਿ ਬੈਂਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਨ੍ਹਾਂ ਫਿਕਸਡ ਡਿਪਾਜ਼ਿਟ ਦਾ ਵਰਗੀਕਰਨ ਕੀਤਾ ਜਾਵੇ ਜੋ ਜ਼ਿਆਦਾ ਰਕਮ ਵਾਲੇ ਖੇਤਰ ਵਿਚ ਆ ਸਕਦੇ ਹਨ।ਫਿਲਹਾਲ ਵੱਖ-ਵੱਖ ਬੈਂਕਾਂ ਦੀ ਵੱਧ ਰਕਮ ਵਾਲੀ ਐੱਫ.ਡੀ. ਦੀ ਪਰਿਭਾਸ਼ਾ ਵੱਖੋ-ਵੱਖ ਹੈ।ਮੁਢਲੀ ਫਾਰੇਂਸਿਕ ਲੇਖਾ ਪ੍ਰੀਖਣ ਰਿਪੋਰਟ ਦੇ ਮੁਤਾਬਕ ਜਨਤਕ ਖੇਤਰ ਦੇ ਦੋ ਬੈਂਕਾਂ ਦੇਨਾ ਬੈਂਕ ਅਤੇ

ਓਰੀਐਂਟਲ ਬੈਂਕ ਆਫ ਕਾਮਰਸ ‘ਚ 436 ਕਰੋੜ ਰੁਪਏ ਦੀ ਧੋਖਾਧੜੀ ਬਹੁ ਪੱਧਰੀ ਤਰੀਕੇ ਨਾਲ ਹੋਈ ਸੀ। ਸ਼ੱਕ ਹੈ ਕਿ ਇਸ ‘ਚ ਕੁਝ ਮਨੀ ਲਾਂਡਰਿੰਗ ਵੀ ਹੋਈ ਸੀ। ਦੇਹਾਂ ਬੈਂਕਾਂ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਐੱਫ.ਡੀ. ਦੇ ਤੌਰ ‘ਤੇ ਜਮ੍ਹਾ ਰਕਮ ਦਾ ਗਬਨ ਕੀਤਾ। ਇਸ ਨਾਲ ਓ.ਬੀ.ਸੀ. ਵੱਲੋਂ 180 ਕਰੋੜ ਰੁਪਏ ਅਤੇ ਦੇਨਾ ਬੈਂਕ ਵੱਲੋਂ 256 ਕਰੋੜ ਰੁਪਏ ਦੀ ਕਥਿਤ ਗੜਬੜੀ ਕੀਤੇ ਜਾਣ ਦਾ ਦੋਸ਼ ਹੈ।

WRITTEN BY