ਜੇਨੇਵਾ, 3 ਅਕਤੂਬਰ (ਪੀ. ਟੀ.)- ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਇਰਾਕ ‘ਚ ਇਸਲਾਮਿਕ ਸਟੇਟ ਅੱਤਵਾਦੀ ਸੰਗਠਨ ਨੇ ਆਪਣੇ ਹਮਲਿਆਂ ਦੇ ਪਹਿਲੇ 9 ਮਹੀਨਿਆਂ ਦੌਰਾਨ ਘੱਟ ਤੋਂ ਘੱਟ 9,347 ਇਰਾਕੀ ਨਾਗਰਿਕਾਂ ਨੂੰ ਕਤਲ ਕੀਤਾ ਹੈ ਅਤੇ 17,386 ਇਰਾਕੀ ਜ਼ਖਮੀ ਕੀਤੇ ਗਏ ਹਨ। ਇਰਾਕ ਲਈ ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ, ਸੰਯੁਕਤ ਰਾਸ਼ਟਰ ਹਾਈ ਕਮਿਸ਼ਨ ਅਤੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਨੇ ਕਿਹਾ ਕਿ ਜ਼ਿਆਦਾਤਰ ਹੱਤਿਆਵਾਂ 1 ਜੂਨ ਤੋਂ ਬਾਅਦ ‘ਚ ਕੀਤੀਆਂ ਗਈਆਂ ਹਨ।


