ਸਾਦਿਕ 3 ਅਕਤੂਬਰ(ਗੁਲਜ਼ਾਰ ਮਦੀਨਾ )- ਪਿਛਲੇ ਤੋ ਪਿਛਲੇ ਸਾਲ ‘‘ਵੌਲੀਬੁੱਡੂ ਅਤੇ ਪਿਛਲੇ ਸਾਲ ਨਵੀ ਟੇਪ ‘‘ਕੀ ਹਾਲ ਚਾਲੂ ਨਾਲ ਚਰਚਾ ਚ ਆਇਆ ਉਚਾ ਲੰਮਾ ਸੋਹਣਾ ਸੁਨੱਖਾ ਗੱਭਰੂ ਗਾਇਕ ਮੀਤ ਬਰਾੜ ਅਤੇ ਹਰਮਨਦੀਪ ਦੀ ਸੁਪਰ ਹਿੱਟ ਜੋੜੀ ਅੱਜ ਕੱਲ ਕਿਸੇ ਜਾਣ ਪਹਿਚਾਣ ਦੀ ਮੁਥਾਜ ਨਹੀ ਰਹੀ ਜਿਸ ਵਿੱਚ ਗਾਏ ਗਏ ਗੀਤ ਬਾਬਾ ਤੂੰ ਵੀ ਤਾਂ ਕਦੇ ਬਿਨਾ ਪੌੜੀ ਕੰਧਾਂ ਉਤੇ ਚੜਦਾ ਹੂੰਦਾ ਸੀ,ਵੇ ਮੈ ਨੱਕ ਉਤੇ ਮੱਖੀ ਕਦੇ ਬੈਣ ਨਾ ਦਿਤੀ,ਆਜਾ ਨੱਚ ਲੈ,ਮਜਬੁਰੀ,ਚੰਡੀਗੜ,ਫੇਸਬੁੱਕ,ਗੱਲ ਸੁਣ,ਗੇੜੇ,ਕਬੱਡੀ ਅਤੇ ਨਖਰੋ,ਵਰਗੇ ਗੀਤਾਂ ਦੀ ਝੜੀ ਲਾ ਦਿਤੀ ਸੀ ਅਤੇ ਬੱਚੇ ਬੱਚੇ ਦੀ ਜੁਬਾਨ ਤੇ ਗੀਤ ਗੁਣਗਣਾਨ ਲੱਗ ਪਏ ਸਨ ਹੁਣੇ-ਹੁਣੇ ਮਾਰਕੀਟ ਵਿਚ ਬਿਲਕੁਲ ਨਵੀ ਐਲਬਮ ਅਨੰਦ ਕੰਪਨੀ ਅਤੇ ਸੇਮਾ ਤਲਵੰਡੀ ਵਾਲਾ ਦੀ ਪੇਸਕਸ਼ ਟਾਈਟਲ ‘‘ਪਿਆਰ ਦਾ ਨਸ਼ਾੂ ਲੈਅ ਕਿ ਦਰਸ਼ਕਾ ਦੀ ਕਚਿਹਰੀ ਵਿੱਚ ਪੇਸ਼ ਹੋਇਆ ਹੈ ਜਿਸ ਨੂੰ ਨਾਮਵਰ ਗੀਤਕਾਰ ਗੁਰਤੇਜ ਉਗੋਕਿ,ਪ੍ਰੀਤ ਭਾਗੀਕੇ ਅਤੇ
ਚੀਨਾ ਭੂੰਦੜ ਨੇ ਆਪਣੀ ਕਲਮ ਨਾਲ ਬੇਸੁਮਾਰ ਕੀਮਤੀ ਅੱਖਰਾਂ ਨਾਲ ਤਰਾਸਿਆ ਹੈ।
ਇਸ ਮੌਕੇ ਗਾਇਕ ਮੀਤ ਬਰਾੜ ਅਤੇ ਹਰਮਨਦੀਪ ਨੇ ਪੱਤਰਕਾਰ ਗੁਲਜ਼ਾਰ ਮਦੀਨਾ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਸਾਰੇ ਹੀ ਗੀਤ ਪਰਿਵਾਰ ਵਿੱਚ ਬੈਠ ਕਿ ਅਤੇ ਆਮ ਘਰਾਂ ਵਿੱਚ ਹੁੰਦੀ ਨੋਕ ਝੋਕ ਵਾਲੇ ਗੀਤ ਸੁਣਨ ਵਾਲੇ ਹਨ ਉਨ੍ਹਾ ਅੱਗੇ ਦੱਸਿਆ ਕਿ ਬਹੁਤ ਜਲਦੀ ਇਨਾ ਗੀਤਾਂ ਦੇ ਵੀਡੀਉ ਤੁਸੀ ਟੀਵੀ ਚੈਨਲਾਂ ਦਾ ਸਿੰਗਾਰ ਬਣੇ ਵੇਖੋਗੇ ਉਨਾ ਕਿਹਾ ਕਿ ਮੈਨੂੰ ਉਮੀਦ ਹੀ ਨਹੀ ਬਲਕਿ ਵਿਸਵਾਸ਼ ਹੈ ਕਿ ਜਿਵੇ ਮੇਰੇ ਪਹਿਲੇ ਗੀਤਾਂ ਨੂੰ ਪਿਆਰ ਦਿੱਤਾ ਹੈ ਇਸ ਵਾਰ ਵੀ ਇਸ ਐਲਬਮ ‘‘ਪਿਆਰ ਦਾ ਨਸ਼ਾੂ ਨੂੰ ਵੀ ਢੇਰ ਸਾਰਾ ਪਿਆਰ ਬਖਸ਼ਣਗੇ।



