ਸਮੈਦਿਕ, 1 ਅਕਤੂਬਰ (ਪੀ. ਟੀ.)- ਗੁਰੂ ਨਾਨਕ ਗੁਰਦੁਆਰਾ ਸਮੈਦਿਕ ਦੀ ਸ਼ਹੀਦ ਜਨਰਲ ਸੁਬੇਗ ਸਿੰਘ ਲਾਇਬਰੇਰੀ ਵਿਖੇ ਪ੍ਰਧਾਨ ਭਾਈ ਮਲਕੀਤ ਸਿੰਘ ਤੇਹਿੰਗ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਜਿਸ ਵਿਚ ਹਾਜ਼ਰ ਸਾਰੇ ਮੈਂਬਰਾਂ ਨੇ ਸ. ਕੁਲਬੀਰ ਸਿੰਘ ਬੜਾਪਿੰਡ ਦੀ ਰਿਹਾਈ ’ਤੇ ਖ਼ੁਸ਼ੀ ਜ਼ਾਹਿਰ ਕੀਤੀ ਤੇ ਬਹੁਤ-ਬਹੁਤ ਵਧਾਈਆਂ ਦਿੱਤੀਆਂ ਤੇ ਪ੍ਰਮਤਮਾ ਦਾ ਸ਼ੁਕਰਾਨਾ ਕੀਤਾ ਅਤੇ ਕਿਹਾ ਕਿ ਆਖਿਰ ਸੱਚ ਦੀ ਜਿੱਤ ਹੋਈ ਹੈ। ਮੀਟਿੰਗ ਵਿੱਚ ਸ਼ਹੀਦੇ-ਏ-ਆਜ਼ਮ ਸ. ਭਗਤ ਸਿੰਘ ਦੀ ਛੋਟੀ ਭੈਣ ਬੀਬੀ ਪ੍ਰਕਾਸ਼ ਕੌਰ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟ ਕੀਤਾ ਗਿਆ ਅਤੇ ਪਰਮਾਤਮਾ ਅੱਗੇ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ। ਇਸ ਮੌਕੇ ਪ੍ਰਧਾਨ ਭਾਈ ਮਲਕੀਤ ਸਿੰਘ ਤੇਹਿੰਗ, ਸਾਬਕਾ ਪ੍ਰਧਾਨ ਭਾਈ ਚੂਹੜ ਸਿੰਘ ਧਾਰੀਵਾਲ, ਦਵਿੰਦਰ ਸਿੰਘ ਮਾਨ, ਗੁਰਦੇਵ ਸਿੰਘ ਮਾਨ
, ਉਮਰਾਓ ਸਿੰਘ, ਓਂਕਾਰ ਸਿੰਘ, ਚੈਂਚਲ ਸਿੰਘ ਢਿੱਲੋਂ, ਜਥੇਦਾਰ ਜਸਪਾਲ ਸਿੰਘ ਰੰਧਾਵਾ, ਦਵਿੰਦਰ ਸਿੰਘ ਸ਼ੇਰਗਿੱਲ, ਸਤਨਾਮ ਸਿੰਘ ਬੈਂਸ, ਗੁਰਮੇਲ ਸਿੰਘ ਰਾਣੀਪੁਰਵਾਲੇ, ਸ਼ਿੰਗਾਰਾ ਸਿੰਘ, ਕੇਵਲ ਸਿੰਘ ਕਲੇਰ, ਤਰਲੋਚਨ ਸਿੰਘ, ਪ੍ਰੀਤਮ ਸਿੰਘ ਰੁੜਕਾ, ਪਿਆਰਾ ਸਿੰਘ ਮੋਰਾਂਵਾਲੀ ਅਤੇ ਜਰਨੈਲ ਸਿੰਘ ਬੀਸਲਾ ਆਦਿ ਹਾਜ਼ਰ ਸਨ।


