ਖੰਨਾ, 1 ਅਕਤੂਬਰ (ਹਰਸਿਮਰਨ ਸਿੰਘ ਭਾਟੀਆ, ਸਰਬਜੀਤ ਸਿੰਘ ਨੀਟੂ)- ਅੱਜ ਖੰਨਾ ਦੇ ਦੁਸਹਿਰਾ ਗਰਾਊਂਡ ਵਿੱਚੋਂ ਕਥਿਤ ਤੌਰ ’ਤੇ 4 ਬੰਬ ਮਿਲਣ ਦੀ ਸੂਚਨਾ ਪ੍ਰਾਪਤ ਹੋਈ ਹੈ। ਮੌਕੇ ’ਤੇ ਤਾਇਨਾਤ ਏ. ਐਸ. ਆਈ. ਅਜਮੇਰ ਸਿੰਘ ਨੇ ਪੱਤਰਕਾਰਾਂ ਦੀ ਟੀਮ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਕੌਂਸਲ ਖੰਨਾ ਦੇ ਕਰਮਚਾਰੀ ਦੁਸਹਿਰਾ ਮਨਾਉਣ ਸਬੰਧੀ ਦੁਸਹਿਰਾ ਗਰਾਊਂਡ ਦੀ ਸਫਾਈ ਕਰ ਰਹੇ ਸਨ ਤਾਂ ਉਸ ਦੌਰਾਨ ਅਮਲੋਹ ਰੋਡ ’ਤੇ ਨਵੀਂ ਸਬਜ਼ੀ ਮੰਡੀ ਕੋਲ ਐਸ. ਡੀ. ਐਮ. ਖੰਨਾ ਦੀ ਕੋਠੀ ਦੇ ਬਿਲਕੁੱਲ ਸਾਹਮਣੇ ਵਾਲੇ ਪਾਸੇ ਦੁਸਹਿਰਾ ਗਰਾਉਂਡ ਵਿੱਚ ਖੜ•ੇ ਪਾਣੀ ਦੇ ਨਜਦੀਕ ਤੋ 4 ਬੰਬ ਨੁਮਾ ਲੋਹੇ ਦੇ ਵੱਡੇ ਟੁੱਕੜੇ ਦਿਖਾਈ ਦਿੱਤੇ। ਜਿਸ ਦੀ ਜਾਣਕਾਰੀ ਉਹਨਾਂ ਤੁਰੰਤ ਖੰਨਾ ਸਿਟੀ ਪੁਲਿਸ ਦਿੱਤੀ। ਘਅਨਾ ਸਬੰਧੀ ਜਾਣਕਰੀ
ਮਿਲਦਿਆਂ ਹੀ ਪੁਲਿਸ ਜ਼ਿਲ•ਾ ਖੰਨਾ ਦੇ ਡੀ. ਐਸ. ਪੀ. (ਡੀ) ਸ਼੍ਰੀ ਸਭਰਵਾਲ, ਡੀ. ਐਸ. ਪੀ. ਖੰਨਾ ਸਬ ਡਵੀਜ਼ਨ ਹਰਜਿੰਦਰ ਸਿੰਘ ਗਿੱਲ, ਐਸ. ਐਚ. ਓ. ਇੰਸਪੈਕਟਰ ਪਵਨਜੀਤ ਚੌਧਰੀ ਆਪਣੀ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਬੰਬ ਵਾਲੀ ਜਗਾ ਨੂੰ ਚਾਰੇ ਪਾਸਿਉਂ ਸੀਲ ਕਰ ਦਿੱਤਾ। ਸਿਟੀ ਪੁਲਿਸ ਵੱਲੋਂ ਉਕਤ ਬੰਬਾਂ ਦੀ ਰਾਖੀ ਲਈ ਪੁਲਿਸ ਮੁਲਾਜਮ ਤੈਨਾਤ ਕਰ ਦਿੱਤੇ ਗਏ ਹਨ। ਉਨ•ਾਂ ਦੱਸਿਆ ਕਿ ਬੰਬਾਂ ਨੂੰ ਨਸ਼ਟ ਕਰਨ ਲਈ ਬੰਬ ਨਿਰੋਧਕ ਦਸਤਾ ਜਲੰਧਰ ਤੋ ਮੰਗਵਇਆ ਗਿਆ ਹੈ। ਇੱਥੇ ਇਹ ਵਰਣਨਯੋਗ ਹੈ ਕਿ ਜਿਸ ਜਗਾ ਤੋ ਉਕਤ ਬੰਬ ਮਿਲੇ ਹਨ। ਉਥੋਂ ਕਰੀਬ 100 ਗਜ ਦੀ ਦੂਰੀ ’ਤੇ ਐਸ. ਡੀ. ਐਮ. ਖੰਨਾ ਅਤੇ ਜੱਜ ਸਹਿਬਾਨਅਤੇ ਹੋਰ ਅਧਿਕਰੀਆਂ ਦੀਆਂ ਕੋਠੀਆਂ ਹਨ ਅਤੇ ਇਸ ਦੇ ਨਾਲ ਹੀ ਕਰੀਬ 200-300 ਮੀਟਰ ਦੀ ਦੂਰੀ ’ਤੇ ਹੀ ਦੁਸਹਿਰਾ ਮਨਾਉਣ ਲਈ ਲੱਗ ਰਹੇ ਪੰਡਾਲ ਦੀਆਂ ਤਿਆਰੀਆਂ ਚੱਲ ਰਹੀਆਂ ਹਨ।



