Skip to content
Independent perspectives. Global stories.
BREAKING

ਭਾਜਪਾ ਨੇ ਕੀਤਾ ਸ਼ਿਵਸੈਨਾ ਪ੍ਰਮੁੱਖ ਦਾ ਅਪਮਾਨ : ਰਾਜ

Share this story

Page-1_17 ਨਵੀਂ ਦਿੱਲੀ, 29 ਸਤੰਬਰ (ਪੀ. ਟੀ.)- ਸ਼ਿਵਸੈਨਾ ਤੇ ਭਾਜਪਾ ‘ਚ ਗੱਠਜੋੜ ਟੁੱਟਣ ਦੀ ਅੱਗ ਨੂੰ ਹਵਾ ਦਿੰਦੇ ਹੋਏ ਰਾਜ ਠਾਕਰੇ ਨੇ ਮੁੰਬਈ ਦੇ ਕਾਂਦੀਵਲੀ ‘ਚ ਚੋਣ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਜੇਕਰ ਬਾਲ ਠਾਕਰੇ ਜਿੰਦਾ ਹੁੰਦੇ ਤਾਂ ਉਹ ਬਹੁਤ ਪਹਿਲਾਂ ਹੀ ਭਾਜਪਾ ਤੋਂ ਵੱਖ ਹੋ ਗਏ ਹੁੰਦੇ। ਰਾਜ ਨੇ ਭਾਜਪਾ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਭਾਜਪਾ ਨੇ ਸੀਟਾਂ ਦੇ ਬਟਵਾਰੇ ਨੂੰ ਲੈ ਕੇ ਸ਼ਿਵਸੈਨਾ ਪ੍ਰਮੁੱਖ ਦਾ ਅਪਮਾਨ ਕੀਤਾ ਹੈ। ਜੇਕਰ ਮੈਂ ਸ਼ਿਵਸੈਨਾ ‘ਚ ਹੁੰਦਾ ਤਾਂ ਇੱਕ ਮਹੀਨਾ ਪਹਿਲਾਂ ਹੀ ਗੱਠਜੋੜ ਤੋੜ ਚੁੱਕਿਆ ਹੁੰਦਾ। ਰੈਲੀ ‘ਚ ਰਾਜ ਠਾਕਰੇ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਪਹਿਲਾਂ ਤੋਂ ਪਤਾ ਸੀ ਕਿ ਭਾਜਪਾ ਸ਼ਿਵਸੈਨਾ ਨਾਲ ਗੱਠਜੋੜ ਤੋੜਨ ਦਾ ਫ਼ੈਸਲਾ ਲੈ ਚੁੱਕੀ ਹੈ। ਭਾਜਪਾ ਦੇ ਇੱਕ ਨੇਤਾ ਨੇ ਇਸ ਸਬੰਧ ‘ਚ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਸੀ ਤੇ

ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਬਹੁਤ ਪਹਿਲਾਂ ਹੀ ਇਹ ਫ਼ੈਸਲਾ ਲੈ ਚੁੱਕੀ ਸੀ।
ਰਾਜ ਨੇ ਗੱਠਜੋੜ ਟੁੱਟਣ ਦੇ ਸਬੰਧ ‘ਚ ਕਿਹਾ ਕਿ ਸ਼ਿਵ ਸੈਨਾ ਪ੍ਰਦੇਸ਼ ‘ਚ ਭਾਜਪਾ ਤੋਂ ਵੱਖ ਹੈ, ਲੇਕਿਨ ਕੇਂਦਰ ‘ਚ ਮੰਤਰੀ ਪਦ ਅਜੇ ਵੀ ਪਾਰਟੀ ਦੇ ਕੋਲ ਹੈ।

WRITTEN BY