Skip to content
Independent perspectives. Global stories.
BREAKING

ਸਰਬੱਤ ਦਾ ਭਲਾ ਟਰੱਸਟ ਦੇ ਯਤਨਾਂ ਸਦਕਾ ਢਾਈ ਮਹੀਨੇ ਤੋਂ ਦੁਬਈ ’ਚ ਲਾਵਾਰਿਸ ਪਈ ਗੁਰਦੀਪ ਸਿੰਘ ਦੀ ਮ੍ਰਿਤਕ ਦੇਹ ਦਾ ਬਾਰਦੇਕੇ, ਜਗਰਾਉਂ ’ਚ ਅੰਤਿਮ ਸਸਕਾਰ

Share this story

Page-1_28 ਪਟਿਆਲਾ 27 ਸਤੰਬਰ (ਪੀ. ਟੀ.)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਸ੍ਰ. ਐਸ.ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ਢਾਈ ਮਹੀਨੇ ਤੋਂ ਦੁਬਈ ’ਚ ਲਾਵਾਰਿਸ ਪਈ ਗੁਰਦੀਪ ਸਿੰਘ ਦੀ ਮ੍ਰਿਤਕ ਦੇਹ  ਦਾ ਅੱਜ ਜਗਰਾਉਂ ਜ਼ਿਲ੍ਹਾ ਲੁਧਿਆਣਾ ਦੇ  ਨੇੜੇ ਬਾਰਦੇਕੇ ਪਿੰਡ ਵਿਚ ਅੰਤਿਮ ਸਸਕਾਰ ਕਰ ਦਿੱਤਾ ਗਿਆ। ਗੁਰਦੀਪ ਸਿੰਘ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਬਾਰਦੇਕੇ ਸਥਿਤ ਘਰ ਵਿਚ ਅੱਜ ਸਵੇਰੇ ਪੁੱਜੀ ।  ਜਿਸ ਦਾ ਸਸਕਾਰ ਸ਼ਮਸ਼ਾਨਘਾਟ ਵਿਚ ਕਰ ਦਿੱਤਾ ਗਿਆ। ਇਸ ਮੌਕੇ ਤੇ  ਸਰਬੱਤ ਦਾ ਭਲਾ ਟਰੱਸਟ ਵਲੋਂ ਸ੍ਰ. ਐਸ.ਪੀ. ਸਿੰਘ ਓਬਰਾਏ ਦੀਆਂ ਹਦਾਇਤਾਂ ਅਨੁਸਾਰ ਜਨਰਲ ਸਕੱਤਰ ਗਗਨਦੀਪ ਸਿੰਘ ਆਹੂਜਾ ਉਚੇਚੇ ਤੌਰ ਉੱਤੇ ਮੌਕੇ ’ਤੇ ਪੁਜੇ। 35 ਸਾਲਾ ਗੁਰਦੀਪ ਸਿੰਘ ਦੀ ਮੌਤ ਹਾਰਟ ਅਟੈਕ ਨਾਲ 17

ਜੁਲਾਈ ਨੂੰ ਹੋਈ ਸੀ। ਸ. ਆਹੂਜਾ ਨੇ ਸ੍ਰ. ਐਸ.ਪੀ. ਸਿੰਘ ਓਬਰਾਏ ਵਲੋਂ ਗੁਰਦੀਪ ਸਿੰਘ ਦੇ ਪਿਤਾ ਦਰਸ਼ਨ ਸਿੰਘ , ਮਾਤਾ ਸੁਰਜੀਤ ਕੌਰ ਅਤੇ ਭਰਾ ਜਗਦੇਵ ਸਿੰਘ ਨੂੰ ਸ਼ੋਕ ਸੰਦੇਸ਼ ਦਿੱਤਾ। ਸ. ਆਹੂਜਾ ਨੇ ਇਸ ਮੌਕੇ ਤੇ ਦਸਿਆ ਕਿ ਜਦ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਸ੍ਰ. ਐਸ. ਪੀ. ਸਿੰਘ ਓਬਰਾਏ ਨੂੰ ਪਤਾ ਚਲਿਆ ਕਿ ਕਿਸੇ ਇੱਕ ਪੰਜਾਬੀ ਦੀ ਮ੍ਰਿਤਕ ਦੇਹ ਲਾਵਾਰਿਸ ਪਈ ਹੈ ਉਨ੍ਹਾਂ ਨੇ ਉਸੇ ਵੇਲੇ ਉਸ ਦੀ ਸ਼ਨਾਖਤ ਕਰਵਾਉਣ ਲਈ ਯਤਨ ਆਰੰਭ ਦਿੱਤੇ। ਸ. ਆਹੂਜਾ ਨੇ ਦਸਿਆ ਕਿ ਗੁਰਦੀਪ ਸਿੰਘ ਦੀ ਮ੍ਰਿਤਕ ਦੇਹ ਪਿਛਲੇ ਢਾਈ ਮਹੀਨਿਆਂ ਤੋਂ ਦੁਬਈ ਦੀ ਮੌਰਚਰੀ ਵਿਚ ਪਈ ਸੀ ਅਤੇ ਇਸ ਇਸ ਸ. ਓਬਰਾਏ ਤੇ ਸਰਬੱਤ ਦਾ ਭਲਾ ਟਰੱਸਟ, ਦੁਬਈ ਦੇ ਬਲਦੀਪ ਸਿੰਘ ਸਿਆਨ ਅਤੇ ਇੰਡੀਅਨ ਐਸੋਸੀਏਸ਼ਨ ਦੇ ਮਿਸਟਰ ਹਰੀ ਵਲੋਂ ਸ਼ਨਾਖਤ ਕਰਨ ਉਪਰੰਤ ਜ਼ਰੂਰੀ ਕਾਗਜ਼ਾਤ ਤਿਆਰ ਕਰਵਾਏ ਤਾਂ ਜੋ  ਗੁਰਦੀਪ ਸਿੰਘ ਦੀ ਮ੍ਰਿਤਕ ਦੇਹ ਭਾਰਤ ਭੇਜੀ ਜਾ ਸਕੀ। ਗੁਰਦੀਪ ਸਿੰਘ ਦੀ ਮ੍ਰਿਤਕ ਦੇਹ ਅੱਜ ਤੜਕੇ ਦੁਬਈ ਤੋਂ ਅੰਮ੍ਰਿਤਸਰ ਹਵਾਈ ਅੱਡੇ ’ਤੇ ਪੁਜੀ ਸੀ। ਇੱਥੇ ਦੱਸਣਯੋਗ ਹੈ ਕਿ ਸਰਬੱਤ ਦਾ ਭਲਾ ਦੇ ਮੈਨੇਜਿੰਗ ਟਰੱਸਟੀ ਸ੍ਰ. ਐਸ.ਪੀ ਸਿੰਘ ਓਬਰਾਏ ਦੇ ਯਤਨਾਂ ਸਦਕਾ ਹੁਣ ਤੱਕ ਖਾੜੀ ਦੇਸ਼ਾਂ (ਸਾਊਦੀ ਅਰਬ, ਇਰਾਕ, ਸ਼ਾਰਜਾਹ, ਦੁਬਈ) ਵਿਚੋਂ 14 ਮ੍ਰਿਤਕ ਦੇਹਾਂ ਪੰਜਾਬ ਵਿੱਚ ਲਿਆਉੁਂਦੀਆਂ ਜਾ ਚੁੱਕੀਆਂ ਹਨ।

WRITTEN BY