ਇਸਲਾਮਾਬਾਦ, 26 ਸਤੰਬਰ (ਪੀ. ਟੀ.)- ਪਾਕਿਸਤਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੇ ਭਾਰਤੀ ਹਮ ਰੁਤਬਾ ਨਰਿੰਦਰ ਮੋਦੀ ਵਿਚਕਾਰ ਨਿਊਯਾਰਕ ‘ਚ ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ ਦੇ ਅਵਸਰ ‘ਤੇ ਉਨ੍ਹਾਂ ਦੇ ਵਿਚਕਾਰ ਮੁਲਾਕਾਤ ਦੀ ਕੋਈ ਨਿਰਧਾਰਿਤ ਯੋਜਨਾ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਗੱਲਬਾਤ ਪ੍ਰਕਿਰਿਆ ਦੀ ਬਹਾਲੀ ਦਾ ਜਿੰਮਾ ਭਾਰਤ ‘ਤੇ ਹੈ ਜਿਨ੍ਹਾਂ ਨੇ ਇਹ ਵਾਰਤਾ ਮੁਅੱਤਲ ਕਰ ਦਿੱਤੀ ਸੀ। ਵਿਦੇਸ਼ ਮੰਤਰਾਲਾ ਦੀ ਬੁਲਾਰਨ ਤਸਨੀਮ ਅਸਲਮ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੇ ਬੈਠਕ ਲਈ ਕੋਈ ਅਪੀਲ ਨਹੀਂ ਕੀਤੀ ਹੈ ਅਤੇ ਨਾ ਹੀ ਭਾਰਤ ਤੋਂ ਕਿਸੇ ਪ੍ਰਕਾਰ ਦੀ ਗੱਲ ਆਈ ਹੈ। ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਨੇ ਦੱਸਿਆ ਕਿ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰਾਲਾ ਵਿਦੇਸ਼ ਸਕੱਤਰਾਂ
ਦੀ ਸੰਭਾਵਿਤ ਮੁਲਾਕਾਤ ਦੇ ਬਾਰੇ ‘ਚ ਆਪਣੇ ਆਪਣੇ ਹਾਈ ਕਮਿਸ਼ਨ ਦੇ ਰਾਹੀਂ ਸੰਪਰਕ ‘ਚ ਹਨ। ਇਹ ਬੈਠਕ ਪਿਛਲੇ ਮਹੀਨੇ ਰੱਦ ਕਰ ਦਿੱਤੀ ਗਈ ਸੀ।


