ਅੰਮ੍ਰਿਤਸਰ, 24 ਸਤੰਬਰ (ਪੀ. ਟੀ.)- ‘‘ ਸਿੱਖ ਕੌਮ ਨੂੰ ਗੁਰੁ ਸਾਹਿਬਾਨ ਨੇ ਸੱਚ ਉਤੇ ਦ੍ਰਿੜ੍ਹਤਾ ਨਾਲ ਜਿਥੇ ਪਹਿਰਾ ਦੇਣ ਦਾ ਹੁਕਮ ਕੀਤਾ ਹੈ, ਉਥੇ ਹਰ ਤਰ੍ਹਾਂ ਦੇ ਜਬਰ ਜੁਲਮ ਅਤੇ ਬੇਇਨਸਾਫੀਆਂ ਵਿਰੁੱਧ ਬਿਨਾਂ ਕਿਸੇ ਡਰ ਭੈਅ ਤੋਂ ਆਵਾਜ ਬੁਲੰਦ ਕਰਨ ਅਤੇ ਜੁਲਮ ਦਾ ਨਾਸ਼ ਕਰਨ ਦਾ ਸੰਦੇਸ਼ ਵੀ ਦਿੱਤਾ ਹੈ। ਹਿੰਦ ਦੇ ਮੌਜੂਦਾ ਵਜੀਰੇ ਆਜਮ ਸ਼੍ਰੀ ਨਰਿੰਦਰ ਮੋਦੀ ਦੇ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਹੋਏ 2002 ਵਿਚ 2000 ਮੁਸਲਮਾਨਾਂ ਦੇ ਕਤਲੇਆਮ ਅਤੇ ਖੁਨ ਨਾਲ ਹੱਥ ਰੰਗੇ ਹੋਏ ਹਨ। ਫਿਰ 2013 ਵਿਚ ਮੋਦੀ ਨੇ 60,000 ਸਿੱਖ ਜਿੰਮੀਦਾਰ ਊਹਨਾਂ ਪਰਿਾਵਾਰਾਂ ਜਿਹਨਾਂ ਨੇ ਲੰਮੇ ਸਮੇਂ ਦੀ ਮਿਹਨਤ ਮੁਸ਼ੱਕਤ ਤੋਂ ਬਾਅਦ ਆਪਣੇ ਆਪ ਨੂੰ ਜਮੀਨਾਂ ਦੇ ਮਾਲਕ ਬਣਾਇਆ ਸੀ ਅਤੇ ਆਪਣੇ ਪਰਿਵਾਰਾਂ ਨੂੰ ਰੋਜੀ ਰੋਟੀ ਵਾਲੇ ਬਣਾਇਅ ਸੀ, ਊਹਨਾਂ ਨੂੰ ਮੋਦੀ ਨੇ ਜਬਰੀ ਉਜਾੜ ਕਟ ਬੇਘਰ ਅਤੇ ਬੇਜਮੀਨੇ
ਕਰ ਦਿੱਤਾ ਹੈ। ਇਸ ਤੋਂ ਇਲਾਵਾ ਦੱਖਣੀ ਸੂਬਿਆਂ ਵਿਚ ਇਸਾਈਆਂ, ਗਿਰਜੇਘਰਾਂ ਊਤੇ ਹੋਣ ਵਾਲੇ ਹਮਲਿਆਂ ਦੀ ਅਗਵਾਈ ਕਰਨ ਵਾਲਿਆਂ ਵਿਚੋਂ ਸਨ। ਇਸਾਈ ਨੰਨਜਾਂ ਨਾਲ ਜਬਰ-ਜਿਨਾਹ ਦੇ ਇਹ ਦੋਸ਼ੀ ਹਨ, ਕਿਊਂਕਿ ਇਹਨਾਂ ਸਭ ਗੈਰ ਇਨਸਾਨੀ ਅਤੇ ਗੈਰ ਸਮਾਜਿਕ ਅਮਲਾਂ ਦੀ ਅਗਵਾਈ ਬੀ ਜੇ ਪੀ ਜਮਾਤ ਅਤੇ ਮੋਦੀ ਵਰਗੇ ਜਾਬਰਾਂ ਅਤੇ ਜਾਲਮਾਂ ਨੇ ਕੀਤੀ ਸੀ। ਇਸ ਲਈ ਜਦੋਂ ਵੀ ਮੁਸਲਿਮ, ਇਸਾਈ ਅਤੇ ਸਿੱਖਾਂ ਦੇ ਕਾਤਲ ਅਤੇ ਉਹਨਾਂ ਉਤੇ ਜਬਰ ਜੁਲਮ ਢਾਹੁਣ ਵਾਲੇ ਮੋਦੀ ਅਮਰੀਕਾ ਦੀ ਧਰਤੀ ਉਤੇ ਪੈਰ ਰੱਖਣ ਤਾਂ ਕੇਵਲ ਅਮਰੀਕਨ ਸਿੱਖ ਹੀ ਨਹੀਂ ਬਲਕਿ ਦੂਸਰੀਆਂ ਮੁਸਲਿਮ, ਇਸਾਈ , ਹਿੰਦੂ ਕੌਮਾਂ ਵਿਚ ਇਨਸਾਨੀਅਤਪੱਖੀ ਸੋਚ ਰੱਖਣ ਵਾਲੇ ਵੀ ਸਾਂਝੇ ਤੌਰ ‘ਤੇ ਮੋਦੀ ਵਿਰੁੱਧ ਰੋਸ ਵਿਖਾਵੇ ਕਰਨ ਦੇ ਨਾਲ ਨਾਲ ਅਮਰੀਕਾ ਦੀ ਓਬਾਮਾ ਹਕੂਮਤ ਨੂੰ ਯਾਦ ਪੱਤਰ ਦੇਣ ਦੇ ਮਨੁੱਖਤਾ ਪੱਖੀ ਫਰਜਾਂ ਦੀ ਪੂਰਤੀ ਕਰਨ। ੂ
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਬਾਹਰਲੇ ਮੁਲਕਾਂ ਅਤੇ ਅਮਰੀਕਾ ਵਿਚ ਵਿਚਰ ਰਹੀਆਂ ਸਮੁੱਚੀਆਂ ਕੌਮਾਂ ਅਤੇ ਸਮਾਜਪੱਖੀ ਕੌਮਾਂਤਰੀ ਸੰਗਠਨਾਂ ਨੂੰ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਰਵਾਇਤੀ ਅਕਾਲੀਆਂ ਦੇ ਦਿਸ਼ਾਹੀਣ ਬੇਨਤੀਜੇ ਅਮਲਾਂ ਉਤੇ ਡੂੰਘਾ ਦੁੱਖ ਜਾਹਰ ਕਰਦੇ ਹੋਏ ਕਿਹਾ ਕਿ ਆਪਣੇ ਸਿਆਸੀ ਅਤੇ ਮਾਲੀ ਸਵਾਰਥਾਂ ਦੀ ਪੂਰਤੀ ਲਈ ਜਾਬਰ ਅਤੇ ਜਾਲਮ ਨਾਲ ਮਿਲ ਜਾਣ ਦੇ ਅਮਲ ਸਿੱਖੀ ਸੋਚ ਅਤੇ ਸਿਧਾਂਤਾਂ ਨੂੰ ਕੇਵਲ ਪਿੱਠ ਦੇਣ ਵਾਲੇ ਹੀ ਨਹੀਂ ਬਲਕਿ ਆਪਣੀ ਆਤਮਾ ਨੂੰ ਵੀ ਸਦਾ ਲਈ ਦੋਸ਼ੀ ਬਣਾਉਣ ਵਾਲੇ ਹਨ। ਹੁਣ ਜਦੋਂ ਸ਼੍ਰੀ ਜੇਟਲੀ ਵਰਗੇ ਵਜੀਰ ਨੇ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਜੋ ਠੂਠਾ ਫੜ ਕੇ ਸੈਂਟਰ ਅੱਗੇ ਭੀਖ ਮੰਗਦੇ ਫਿਰਦੇ ਹਨ, ਉਹਨਾਂ ਨੂੰ ਪੰਜਾਬ ਸੂਬੇ ਲਈ ਕੁਝ ਵੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਤਾਂ ਹੁਣ ਦੋਵੇਂ ਬਾਦਲ ਫਿਰ ਗੁਲਦਸਤੇ ਫੜ ਕੇ ਮੋਦੀ ਦੀ ਦੇਹੜੀ ‘ਤੇ ਖੜ੍ਹ ਕੇ ਅਣਖ-ਗੈਰਤ ਵਾਲੀ ਸਿੱਖ ਕੌਮ ਦਾ ਅਪਮਾਨ ਕਿਊਂ ਕਰਵਾ ਰਹੇ ਹਨ? ਹੁਣ ਜਦੋਂ ਹਾਲਾਤ ਇੰਨੇ ਵਿਗੜ ਗਏ ਹਨ ਕਿ ਇਹਨਾਂ ਨੂੰ ਮੰਗਿਆਂ ਤੋਂ ਵੀ ਕੁਝ ਨਹੀਂ ਮਿਲਦਾ ਤਾਂ ਅਸਲੀਅਤ ਨੂੰ ਸਮਝਦੇ ਹੋਏ ਹੁਣ ਆਪਣੇ ਸਵਾਰਥੀ ਨਹੁੰ-ਮਾਸ ਅਤੇ ਪਤੀ-ਪਤਨੀ ਵਾਲੇ ਬਨਾਵਟੀ ਰਿਸ਼ਤੇ ਨੂੰ ਤੋੜ ਕੇ ਕੌਮੀ ਵਿਹੜੇ ਵਿਚ ਖਲੋ ਜਾਣਾ ਚਾਹੀਦਾ ਹੈ ਅਤੇ ਸਿੱਖ ਕੌਮ ਦੇ ਕਾਤਲ ਸ਼੍ਰੀ ਸੈਣੀ, ਇਜਹਾਰ ਆਲਮ, ਐਸ ਐਸ ਵਿਰਕ, ਕੇ ਪੀ ਐਸ ਗਿੱਲ ਵਰਗੇ ਪੁਲਿਸ ਅਫਸਰਾਂ ਨੂੰ ਤਰੱਕੀਆਂ ਦੇਣ ਅਤੇ ਊਹਨਾਂ ਊਤੇ ਨਿਰਭਰ ਹੋਣਾ ਤੁਰੰਤ ਛੱਡ ਦੇਣਾ ਚਾਹੀਦਾ ਹੈ। ਕਿਊਂਕਿ ਕਾਤਲ, ਜਾਬਰ, ਝੂਠ, ਰਿਸ਼ਵਤਖੋਰੀ, ਚੋਰ ਬਜਾਰੀ, ਜਮ੍ਹਾਖੌਰੀ ਆਦਿ ਬੁਰਾਈਆਂ ਨਾਲ ਸਿੱਖੀ ਅਤੇ ਸਿੱਖ ਕੌਮ ਦਾ ਕੋਈ ਵਾਸਤਾ ਨਹੀਂ। ਇਹ ਸਾਡੇ ਦੁਸ਼ਮਣ ਹਨ। ਇਹਨਾਂ ਦਾ ਖਾਤਮਾਂ ਸਪੱਸ਼ਟ ਹੋ ਕੇ ਹੀ ਕੀਤਾ ਜਾ ਸਕਦਾ ਹੈ, ਵਰਨਾ ਇਹ ਸਮਾਜਿਕ ਦੁਸ਼ਮਣ ਰਵਾਇਤੀ ਆਗੂਆਂ ਦੀ ਸਿਆਸੀ ਮੌਤ ਦਾ ਕਾਰਨ ਵੀ ਬਣ ਸਕਦੇ ਹਨ। ਇਸ ਲਈ ਇਹਨਾਂ ਬੁਰਾਈਆਂ ਦਾ ਖਹਿੜਾ ਛੱਡ ਕੇ ਗੁਰੁ ਸਾਹਿਬਾਨ ਵੱਲੋਂ ਬਖ਼ਸ਼ਿਸ਼ ਕੀਤੇ ਗਏ ਸੱਚ, ਇਨਸਾਨੀਅਤ ਅਤੇ ਮਨੁੱਖਤਾ ਦੀ ਗੱਲ ਕਰਨਾਂ ਹੀ ਇਹਨਾਂ ਲਈ ਬੇਹਤਰ ਹੋਵੇਗਾ।



