ਨਵੀਂ ਦਿੱਲੀ, 22 ਸਤੰਬਰ (ਪੀ.ਟੀ) – ਰੇਲਵੇ ‘ਚ ਪੈਸੇ ਦੇ ਬਦਲੇ ਅਹੁਦਾ ਸਬੰਧੀ 10 ਕਰੋੜ ਰੁਪਏ ਦੀ ਰਿਸ਼ਵਤ ਮਾਮਲੇ ‘ਚ ਸਾਬਕਾ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਅੱਜ ਦਿੱਲੀ ਦੀ ਇੱਕ ਅਦਾਲਤ ਸਾਹਮਣੇ ਪੇਸ਼ ਹੋਏ। ਇਸ ਮਾਮਲੇ ‘ਚ ਬਾਂਸਲ ਦਾ ਭਾਣਜਾ ਵੀ ਦੋਸ਼ੀ ਹੈ। ਬਾਂਸਲ ਦਾ ਬਿਆਨ ਦਰਜ ਕਰਨ ਤੋਂ ਪਹਿਲਾਂ ਵਿਸ਼ੇਸ਼ ਸੀ.ਬੀ.ਆਈ. ਜੱਜ ਸਵਰਣ ਕਾਂਤ ਸ਼ਰਮਾ ਨੇ ਉੱਥੇ ਮੌਜੂਦ ਮੀਡੀਆ ਕਰਮੀਆਂ ਨੂੰ ਕਾਰਵਾਈ ਦੌਰਾਨ ਅਦਾਲਤ ਕੰਪਾਰਟਮੈਂਟ ਖ਼ਾਲੀ ਕਰਨ ਨੂੰ ਕਿਹਾ। ਬਾਂਸਲ ਅਦਾਲਤ ਵੱਲੋਂ 16 ਸਤੰਬਰ ਨੂੰ ਜਾਰੀ ਤਾਜ਼ਾ ਸੰਮਨ ਤਹਿਤ ਪੇਸ਼ ਹੋਏ ਜਦ ਇਹ ਸਪੱਸ਼ਟ ਕਰ ਦਿੱਤਾ ਗਿਆ ਸੀ ਕਿ ਉਨ੍ਹਾਂ ਨੂੰ ਅਗਲੀ ਤਰੀਕ ਨੂੰ ਨਿੱਜੀ ਤੌਰ ‘ਤੇ ਪੇਸ਼ ਹੋਣ ਤੋਂ ਛੋਟ ਨਹੀਂ ਦਿੱਤੀ ਜਾਵੇਗੀ।



