ਬੁਢਲਾਡਾ 22 ਸਤੰਬਰ (ਪੀ. ਟੀ.)- ਪੰਜਾਬੀ ਯੂਨੀਵਰਸਿਟੀ ਵਲੋਂ ਮਾਨਸਾ-ਬਰਨਾਲਾ ਜ਼ੋਨ ਦਾ ਖੇਤਰੀ ਯੁਵਕ ਮੇਲਾ ਜੋ ਕਿ ਸਰਕਾਰੀ ਨਹਿਰੂ ਕਾਲਜ ਮਾਨਸਾ ਵਿਖੇ 24, 25 ਅਤੇ 26 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ, ਦੀ ਤਿਆਰੀ ਸਬੰਧੀ ਅੱਜ ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਰਿਹੱਸਲ ਕਰਵਾਈ ਗਈ। ਇਸ ਸਮਾਰੋਹ ਵਿੱਚ ਯੁਵਕ ਮੇਲੇ ਵਿੱਚ ਪੇਸ਼ ਕੀਤੀਆਂ ਜਾਣ ਵਾਲੀਆਂ ਸਾਰੀਆਂ ਵੰਨਗੀਆਂ ਦੀ ਫਾਈਨਲ ਰਿਹੱਸਲ ਕਰਵਾਈ ਗਈ। ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕੀਤੀ ਗਈ ਜੋ ਕਿ ਰਾਗ ਸਾਰੰਗ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਹੋਇਆ ਸੀ। ਮੰਚ ਸੰਚਾਲਕ ਪੰਜਾਬੀ ਵਿਭਾਗ ਦੇ ਮੁਖੀ ਡਾ. ਸਤਗੁਰ ਸਿੰਘ ਅਤੇ ਕਾਲਜ ਵਾਈਸ ਪ੍ਰਿੰਸੀਪਲ ਡਾ.(ਮੇਜਰ) ਜਸਪਾਲ ਸਿੰਘ ਨੇ ਪ੍ਰਿੰਸੀਪਲ ਡਾ.
ਕੁਲਦੀਪ ਸਿੰਘ ਬੱਲ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਤੋਂ ਸਮਾਗਮ ਦਾ ਰਸਮੀ ਉਦਘਾਟਨ ਕਰਵਾਇਆ ਗਿਆ । ਡਾ. ਬੱਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਨਸਾਨ ਦਾ ਆਤਮ ਵਿਸ਼ਵਾਸ ਹੀ ਇੱਕ ਅਜਿਹੀ ਸ਼ਕਤੀ ਹੈ ਜੋ ਕਿ ਇੱਕ ਆਮ ਆਦਮੀ ਤੋਂ ਮਹਾਨ ਉਪਲਬਧੀਆਂ ਕਰਵਾਉਂਦਾ ਹੈ, ਇਸ ਲਈ ਵਿਦਿਆਰਥੀਆਂ ਨੂੰ ਆਪਣੇ ਅੰਦਰ ਆਤਮ ਵਿਸ਼ਵਾਸ ਪੈਦਾ ਕਰਨ ਦੀ ਲੋੜ ਹੈ। ਇਹ ਆਤਮ ਵਿਸ਼ਵਾਸ ਹੀ ਹੈ ਜੋ ਮਨੁੱਖ ਨੂੰ ਵੱਡੀਆਂ ਤੋਂ ਵੱਡੀਆਂ ਮੰਜ਼ਿਲਾਂ ਤੱਕ ਲੈ ਜਾਂਦਾ ਹੈ ਅਤੇ ਸਮਾਜ ਵਿੱਚ ਵਿਅਕਤੀ ਦੀ ਵਿਸ਼ੇਸ਼ ਪਹਿਚਾਣ ਸਥਾਪਿਤ ਕਰ ਦਿੰਦਾ ਹੈ । ਵਿਅਕਤੀ ਦੀ ਅੰਦਰਲੀ ਕਲਾ ਨੂੰ ਨਿਖ਼ਾਰਨ ਦੇ ਲਈ ਸਕੂਲ ਕਾਲਜ ਹਮੇਸ਼ਾ ਹੀ ਆਪਣੀ ਅਹਿਮ ਭੂਮਿਕਾ ਨਿਭਾੳਂੁਦੇ ਆ ਰਹੇ ਹਨ। ਉਦਘਾਟਨੀ ਭਾਸ਼ਨ ਤੋਂ ਬਾਅਦ ਵਿਦਿਆਰਥੀਆਂ ਵਲੋਂ ਯੁਵਕ ਮੇਲੇ ਲਈ ਤਿਆਰ ਕੀਤੀਆਂ ਗਈਆਂ ਵੱਖ ਵੱਖ ਆਈਟਮਾਂ ਦੀ ਪੇਸ਼ਕਾਰੀ ਕੀਤੀ ਗਈ । ਪ੍ਰੋਗਰਾਮ ਦੇ ਅੰਤ ਵਿੱਚ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ.(ਮੇਜਰ) ਜਸਪਾਲ ਸਿੰਘ ਨੇ ਕਿਹਾ ਕਿ ਇਨ੍ਹਾਂ ਪੇਸ਼ਕਾਰੀਆਂ ਤੋਂ ਇਹ ਸਹਿਜੇ ਹੀ ਪਤਾ ਲਗ ਰਿਹਾ ਹੈ ਕਿ ਯੁਵਕ ਮੇਲੇ ਦੀਆਂ ਸਾਰੀਆਂ ਹੀ ਵੰਨਗੀਆਂ ਦੀ ਤਿਆਰੀ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੀਤੀ ਗਈ ਹੈ। ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ ਤੋਂ ਲਗਦਾ ਹੈ ਕਿ ਇਸ ਯੁਵਕ ਮੇਲੇ ਵਿੱਚ ਕਾਲਜ ਜਰੂਰ ਵੱਡੀਆਂ ਪ੍ਰਾਪਤੀਆਂ ਹਾਸਲ ਕਰੇਗਾ। ਅਖੀਰ ਵਿੱਚ ਡਾ. ਜਸਪਾਲ ਸਿੰਘ ਨੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਸਾਰੇ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਇਹ ਰਿਹੱਰਸਲ ਦੀ ਸਫ਼ਲਤਾ ਪੂਰਵਕ ਪੇਸ਼ਕਾਰੀ ਦਾ ਸਿਹਰਾ ਇਸ ਕਾਲਜ ਦੇ ਵਿਦਿਆਰਥੀਆਂ ਜਿਨ੍ਹਾਂ ਨੇ ਪੂਰੇ ਅਨੁਸ਼ਾਸਨ ਵਿੱਚ ਰਿਹ ਕੇ ਆਪਣੇ ਅਧਿਆਪਕਾਂ ਨਾਲ ਪੂਰਾ ਸਹਿਯੋਗ ਦਿੱਤਾ ਅਤੇ ਸਟਾਫ਼ ਮੈਂਬਰ ਜਿਨ੍ਹਾਂ ਨੇ ਇਸ ਫੈਸਟੀਵਲ ਲਈ ਦਿਨ ਰਾਤ ਇਕ ਕਰਕੇ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ। ਪ੍ਰਿੰਸੀਪਲ ਡਾ. ਬੱਲ ਅਤੇ ਸੀਨੀਅਰ ਅਧਿਆਪਕਾਂ ਨੇ ਵੱਖ-ਵੱਖ ਕਲਾਂ ਵੰਨਗੀਆਂ ਦੇ ਡਾਇਰੈਕਟਰਾਂ ਸੁਰਿੰਦਰ ਸਾਗਰ, ਦਮਨਜੀਤ ਕੌਰ, ਪਾਲ ਸਮਾਂਓ, ਗੁਰਮੀਤ ਸਿੰਘ ਬਿੰਨੀ ਅਤੇ ਵਿਸ਼ੇਸ਼ ਤੌਰ ਦੇ ਸੱਦਾ ਦੇ ਕੇ ਬੁਲਾਏ ਅਧਿਆਪਕ ਸਾਹਿਬਾਨ ਜਿਨ੍ਹਾਂ ਨੇ ਇਸ ਕਾਲਜ ਨੂੰ ਆਪਣੇ ਆਧਿਆਪਨ ਕਾਰਜ ਨਾਲ ਯੋਗਦਾਨ ਦਿੱਤਾ ਸੀ ਜਿਨ੍ਹਾਂ ਵਿੱਚ ਪ੍ਰੋ. ਸੁਖਪਾਲ ਸਿੰਘ ਫਿਜ਼ਿਕਸ ਵਿਭਾਗ, ਪ੍ਰੋ. ਸਰਬਜੀਤ ਸਿੰਘ ਮੈਥ ਵਿਭਾਗ, ਪ੍ਰੋ. ਪ੍ਰੀਤਇੰਦਰ ਸਿੰਘ ਪੰਜਾਬੀ ਵਿਭਾਗ, ਪ੍ਰੋ. ਜਸਵੀਰ ਸਿੰਘ ਪੰਜਾਬੀ ਵਿਭਾਗ, ਪ੍ਰੋ. ਮੁਹੰਮਦ ਹਬੀਬ ਖਾਨ ਸੰਗੀਤ ਵਿਭਾਗ, ਪ੍ਰੋ. ਇੰਦਰਜੀਤ ਸਿੰਘ ਢੀਂਡਸਾ ਰਾਜਨੀਤੀ ਵਿਭਾਗ, ਪ੍ਰੋ ਰਾਜਵਿੰਦਰ ਸਿੰਘ ਝੁਨੀਰ ਰਾਜਨੀਤੀ ਵਿਭਾਗ, ਪ੍ਰੋ. ਨਵਨੀਤ ਕੁਮਾਰ ਕੱਕੜ ਮੈਥ ਵਿਭਾਗ ਅਤੇ ਸੁਰਿੰਦਰਪਾਲ ਸਿੰਘ ਪੰਜਾਬੀ ਵ੍ਯਿਭਾਗ ਨੂੰ ਸ਼ਾਨਦਾਰ ਲੋਈਆਂ ਤੇ ਬੁੱਕਿਆਂ ਨਾਲ ਸਨਮਾਨਿਤ ਕੀਤਾ ਗਿਆ ।



