Skip to content
Independent perspectives. Global stories.
BREAKING

ਅਫ਼ਗਾਨਿਸਤਾਨ ’ਚ ਰਾਸ਼ਟਰਪਤੀ ਚੋਣ ਦਾ ਵਿਵਾਦ ਦੋਵੇਂ ਧਿਰਾਂ ’ਚ ਸਾਂਝੀ ਸੱਤਾ ਲਈ ਸਮਝੌਤਾ

Share this story

ਘਨੀ ਰਾਸ਼ਟਰਪਤੀ ਅਤੇ ਅਬਦੂਲਾ ਪ੍ਰਧਾਨ ਮੰਤਰੀ ਹੋਣਗੇ

Page-1_03 ਕਾਬੁਲ, 21 ਸਤੰਬਰ (ਪੀ.ਟੀ. ਲਾਇਵ)-ਅੱਜ ਅਫ਼ਗਾਨਿਸਤਾਨ ਵਿਚ ਰਾਸ਼ਟਰਪਤੀ ਅਹੁਦੇ ਦੇ ਦੋਵੇਂ ਉਮੀਦਵਾਰਾਂ ਵਲੋਂ ਸੱਤਾ ਸਾਂਝੀ ਕਰਨ ਲਈ ਸਮਝੌਤੇ ‘ਤੇ ਦਸਤਖ਼ਤ ਕੀਤੇ ਗਏ ਜਿਸ ਨਾਲ ਜੰਗ ਦੇ ਝੰਬੇ ਇਸ ਰਾਸ਼ਟਰ ਵਿਚ ਚੋਣ ਨਤੀਜਿਆਂ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਿਹਾ ਵਿਵਾਦ ਖ਼ਤਮ ਹੋ ਗਿਆ ਹੈ। ਅੜਿੱਕਾ ਖ਼ਤਮ ਕਰਨ ਲਈ ਆਖ਼ਰੀ ਪਲ ਦੀ ਗੱਲਬਾਤ ਪਿੱਛੋਂ ਵੋਟਾਂ ਦੇ ਅੰਤਿਮ ਨਤੀਜੇ ਵੀ ਜਾਰੀ ਕਰਨ ਦਾ ਪ੍ਰੋਗਰਾਮ ਹੈ। ਇਸ ਅੜਿੱਕੇ ਨੇ ਅਫ਼ਗਾਨਿਸਤਾਨ ਨੂੰ ਡੂੰਘੇ ਸੰਕਟ ਵਿਚ ਪਾ ਦਿੱਤਾ ਸੀ ਕਿਉਂਕਿ ਅਮਰੀਕਾ ਦੀ ਅਗਵਾਈ ਵਿਚ ਵਿਦੇਸ਼ੀ ਸੈਨਿਕ ਤਾਲਿਬਾਨ ਖ਼ਿਲਾਫ਼ 13 ਸਾਲ ਤੋਂ ਚਲੀ ਆ ਰਹੀ ਜੰਗ ਖ਼ਤਮ ਕਰ ਰਹੇ ਹਨ। ਮੁੱਢਲੇ ਨਤੀਜਿਆਂ ਮੁਤਾਬਿਕ ਅਸ਼ਰਫ ਘਨੀ ਜਿਨ੍ਹਾਂ ਜੂ

ਨ ਮਹੀਨੇ ਰਾਸ਼ਟਰਪਤੀ ਅਹੁਦੇ ਦੀ ਚੋਣਾਂ ‘ਚ ਜਿੱਤ ਹਾਸਿਲ ਕੀਤੀ ਸੀ, ਰਾਸ਼ਟਰਪਤੀ ਹੋਣਗੇ ਜਦਕਿ ਅਬਦੁੱਲਾ ਅਬਦੁੱਲਾ ਚੀਫ ਐਗਜ਼ੈਕਟਿਵ ਅਧਿਕਾਰੀ ਦੇ ਨਵੇਂ ਅਹੁਦੇ ‘ਤੇ ਨਿਯੁਕਤ ਹੋਣਗੇ। ਇਹ ਅਹੁਦਾ ਪ੍ਰਧਾਨ ਮੰਤਰੀ ਦੇ ਬਰਾਬਰ ਹੋਵੇਗਾ। ਦੋਵਾਂ ਘਨੀ ਅਤੇ ਅਬਦੁੱਲਾ ਨੇ ਘੁਟਾਲੇ ਦੇ ਦੋਸ਼ਾਂ ਵਾਲੀਆਂ ਚੋਣਾਂ ਜਿੱਤਣ ਦਾ ਦਾਅਵਾ ਕੀਤਾ ਸੀ। ਸੰਯੁਕਤ ਰਾਸ਼ਟਰ ਨੇ 1990 ਦੀ ਨਸਲੀ ਵੰਡ ਵਾਲਾ ਗ੍ਰਹਿ ਯੁੱਧ ਮੁੜ ਸ਼ੁਰੂ ਹੋਣ ਤੋਂ ਬਚਣ ਲਈ ਕੌਮੀ ਏਕਤਾ ਸਰਕਾਰ ਲਈ ਸਖ਼ਤ ਮਿਹਨਤ ਕੀਤੀ ਹੈ। ਦੋਵਾਂ ਉਮੀਦਵਾਰਾਂ ਨੇ ਇਕ ਦੂਸਰੇ ਨੂੰ ਗਲਵੱਕੜੀ ਪਾ ਕੇ ਮਿਲਣ ਤੋਂ ਪਹਿਲਾਂ ਰਾਸ਼ਟਰਪਤੀ ਮਹਿਲ ਦੇ ਅੰਦਰ ਇਕ ਸਮਾਰੋਹ ਵਿਚ ਸਮਝੌਤੇ ‘ਤੇ ਦਸਤਖ਼ਤ ਕੀਤੇ ਅਤੇ ਅਹੁਦੇ ਤੋਂ ਹਟ ਰਹੇ ਰਾਸ਼ਟਰਪਤੀ ਹਾਮਿਦ ਕਰਜ਼ਾਈ ਨੇ ਇਸ ਮੌਕੇ ਭਾਸ਼ਣ ਦਿੱਤਾ। ਸੰਵਿਧਾਨ ਤਹਿਤ ਰਾਸ਼ਟਰਪਤੀ ਕੋਲ ਲਗਭਗ ਸਾਰਾ ਕੰਟਰੋਲ ਹੁੰਦਾ ਹੈ ਅਤੇ ਨਵੀਂ ਸਰਕਾਰ ਦੇ ਢਾਂਚੇ ਨੂੰ ਇਕ ਵੱਡੀ ਪਰਖ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਦੇਸ਼ ਦੀ ਸੁਰੱਖਿਆ ਅਤੇ ਆਰਥਿਕ ਹਾਲਤ ਕਾਫ਼ੀ ਪਤਲੀ ਹੈ। ਤਾਲਿਬਾਨ ਵਿਰੋਧੀ ਸਾਬਕਾ ਲੜਾਕੇ ਅਬਦੁੱਲਾ ਨੂੰ ਤਾਜਿਕ ਅਤੇ ਦੂਸਰੇ ਉੱਤਰੀ ਨਸਲੀ ਗਰੁੱਪਾਂ ਦੀ ਹਮਾਇਤ ਹਾਸਿਲ ਹੈ ਜਦਕਿ ਵਿਸ਼ਵ ਬੈਂਕ ਦੇ ਸਾਬਕਾ ਆਰਥਿਕ ਸਲਾਹਕਾਰ ਅਸ਼ਰਫ਼ ਘਨੀ ਦੀ ਦੱਖਣ ਅਤੇ ਪੂਰਬ ਦੇ ਪਸ਼ਤੂਨ ਕਬੀਲਿਆਂ ਦੀ ਹਮਾਇਤ ਕਰ ਰਹੇ ਹਨ।

WRITTEN BY