ਅੰਮ੍ਰਿਤਸਰ, 21 ਸਤੰਬਰ (ਪੀ.ਟੀ.)-ਅੰਮ੍ਰਿਤਸਰ ਦੇ ਸ. ਜਸਪਾਲ ਸਿੰਘ ਠੇਕੇਦਾਰ ਵੱਲੋਂ ਉਨ•ਾਂ ਦੇ ਸਪੁੱਤਰ ਸ. ਸਵਿੰਦਰ ਸਿੰਘ ਅਤੇ ਉਨ•ਾਂ ਨਾਲ ਦਫ਼ਤਰ ਸ਼੍ਰੋਮਣੀ ਕਮੇਟੀ ਵਿਖੇ ਆਏ ਬਿਕਰਮਜੀਤ ਸਿੰਘ ਨੇ 3 ਬਲਿਊ ਸਟਾਰ ਕੰਪਨੀ ਦੇ ਡੇਢ-ਡੇਢ ਟਨ ਦੇ ਏ.ਸੀ ਭੇਟ ਕੀਤੇ। ਸ. ਜਸਪਾਲ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀਆਂ ਅਨੇਕ ਬਖਸ਼ਿਸ਼ਾਂ ਸਾਡੇ ਪ੍ਰੀਵਾਰ ਉ¤ਤੇ ਹੋਈਆਂ ਹਨ ਜਿਸ ਲਈ ਸ਼ੁਕਰਾਨੇ ਵਜੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲਈ ਏ.ਸੀ ਭੇਟ ਕਰ ਰਹੇ ਹਾਂ। ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਨਿਜੀ ਸਹਾਇਕ ਸ. ਸਤਿੰਦਰ ਸਿੰਘ ਨੇ ਸ. ਸਵਿੰਦਰ ਸਿੰਘ ਤੇ ਉਨ•ਾਂ ਨਾਲ ਆਏ ਬਿਕਰਮਜੀਤ ਸਿੰਘ ਦਾ ਧੰਨਵਾਦ ਕੀਤਾ ਤੇ ਉਨ•ਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਉਨ•ਾਂ ਨਾਲ ਸ. ਕੁਲਵਿੰਦਰ ਸਿੰਘ ‘ਰਮਦਾਸ’ ਇੰਚਾਰਜ ਪਬਲੀਸਿਟੀ, ਸ. ਸੰਤੋਖ ਸਿੰਘ ਤੇ ਹੋਰ ਕਰਮਚਾਰੀ ਹਾਜ਼ਰ ਸਨ।



