ਅਰੋਬਿਕ ਅਤੇ ਅਨਅਰੋਬਿਕ ਵਾਟਰ ਸਟੈਬਲਾਈਜੇਸ਼ਨ ਤਕਨੀਕ ਰਾਹੀਂ ਸਾਫ ਕੀਤਾ ਜਾਏਗਾ ਛੱਪੜਾਂ ਦਾ ਪਾਣੀ
ਪਰਨੀਤ ਬਰਾੜ-ਕਾਰਜਕਾਰੀ ਸੰਪਾਦਕ-ਜਲੰਧਰ/ਚੰਡੀਗੜ੍ਹ, 21 ਸਤੰਬਰ-ਪੰਜਾਬ ਸਰਕਾਰ ਵਲੋਂ ਰਾਜ ਦੇ 15 ਬਲਾਕਾਂ ਵਿਚ 1333 ਗਰਾਮ ਪੰਚਾਇਤਾਂ ਦੇ 1829 ਪਿੰਡਾਂ ਦੇ ਛੱਪੜਾਂ ਦੀ ਸਫਾਈ ਅਤੇ ਨਵੀਨੀਕਰਨ ਲਈ ਸ਼ਨਾਖ਼ਤ ਕੀਤੀ ਗਈ ਹੈ।ਇਸ ਗੱਲ ਦੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਸ ਪਰੋਗਰਾਮ ਤਹਿਤ ਰਾਜ ਸਰਕਾਰ ਵਲੋਂ ਰਾਜ ਦੋੇ ਕੁੱਲ ਖੇਤਰ 134.86 ਏਕੜ ਅਧੀਨ ਆਉਂਦੇ ਪਿੰਡਾਂ ਦੇ ਛੱਪੜਾਂ ਦੀ ਸਫਾਈ ਅਤੇ ਨਵੀਨੀਕਰਨ ਤੇ 100 ਕਰੋੜ ਰੁਪਿਆ ਖਰਚ ਕੀਤਾ ਜਾਵੇਗਾ। ਵਿਭਾਗ ਵਲੋਂ ਕਰਵਾਏ ਗਏ ਸਰਵੇਖਣ ਅਨੁਸਾਰ ਰਾਜ ਵਿਚ 17256 ਛੱਪੜ ਜਿੰਨ੍ਹਾਂ ਦਾ ਰਕਬਾ 24405 ਏਕੜ ਹੈ, ਦੀ ਮੁੜ ਬਣਤਰ ਲਈ ਅਰੋਬਿਕ ਅਤੇ ਅਨਅਰੋਬਿਕ ਵਾਟਰ
ਸਟੈਬਲਾਈਜੇਸ਼ਨ ਤਕਨੀਕ ਰਾਹੀਂ ਇੱਕ ਪਾਇਲਟ ਪ੍ਰਾਜੈਕਟ ਤਿਆਰ ਕੀਤਾ ਹੈ। ਇਸ ਤਕਨੀਕ ਵਿਚ ਛੱਪੜਾਂ ਨੂੰ ਚਾਰ ਹਿੱਸਿਆਂ ਵਿਚ ਵੰਡਦੇ ਹੋਏ ਇਸ ਇਕੋ-ਫਰੈਂਡਰੀ ਤਕਨੀਕ ਰਾਹੀਂ ਪਾਣੀ ਸਾਫ ਕੀਤਾ ਜਾਏਗਾ ਅਤੇ ਸਾਫ ਕੀਤਾ ਪਾਣੀ ਖੇਤੀਬਾੜੀ ਲਈ ਵੀ ਵਰਤਿਆ ਜਾਵੇਗਾ ਅਤੇ ਬਚਦੇ ਵਾਧ੍ਵ ਪਾਣੀ ਦੀ ਨਿਕਾਸੀ ਨਾਲ ਲਗਦੇ ਨਾਲੇ ਵਿਚ ਕਰਨ ਲਈ ਪਾਇਪ-ਲਾਈਨ ਅਤੇ ਪੰਪਿੰਗ ਰਾਹੀਂ ਕੀਤੀ ਜਾਵੇਗੀ। ਇਹ ਤਕਨੀਕ ਪਹਿਲਾਂ ਲੁਧਿਆਣਾ ਜ਼ਿਲ੍ਹੇ ਦੇ ਕੁੱਝ ਪਿੰਡਾਂ ਵਿਚ ਸਫਲਤਾ ਪੂਰਵਕ ਕਾਰਗਾਰ ਸਿੱਧ ਹੋਈ ਹੈ।ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਪਰੋਗਰਾਮ ਤਹਿਤ ਨਾ ਕੇਵਲ ਪਿੰਡਾਂ ਦੇ ਛੱਪੜਾਂ ਦਾ ਨਵੀਨੀਕਰਨ ਅਤੇ ਸਫਾਈ ਹੋਵੇਗੀ ਬਲਕਿ ਛੱਪੜਾਂ ਦੇ ਆਲੇ ਦੁਆਲੇ ਦਰਖਤ ਅਤੇ ਪੌਦੇ ਲਗਾ ਕੇ ਇਸ ਨੂੰ ਹਰਿਆ-ਭਰਿਆ ਵਿਕਸਤ ਕੀਤਾ ਜਾਵੇਗਾ ਤਾਂ ਕਿ ਪਚਾਰੇ ਪਾਸੇ ਪ੍ਰਦੁਸ਼ਣ-ਮੁਕਤ ਵਾਤਾਵਰਣ ਪ੍ਰਫੁਲਿਤ ਹੋ ਸਕੇ। ਪਿੰਡਾਂ ਦੇ ਲੋਕ ਇਸ ਨੂੰ ਆਪਣੀ ਨਿੱਤ-ਨੇਮ ਸੈਰ ਲਈ ਵੀ ਵਰਤ ਸਕਣਗੇ।



