Skip to content
Independent perspectives. Global stories.
BREAKING

ਕਾਲੇ ਧਨ ਮਾਮਲੇ ’ਤੇ ਭਾਰਤ ਨੂੰ ਮਿਲੀ ਵੱਡੀ ਸਫਲਤਾ

Share this story

Page-1_07 ਆਸਟ੍ਰੇਲੀਆ, 21 ਸਤੰਬਰ (ਪੀ.ਟੀ.)-ਆਰਥਿਕ ਰੂਪ ਨਾਲ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਸੰਗਠਨ ਜੀ 20 ਦੀ ਬੈਠਕ ਵਿਚ ਇਸ ਵਾਰ ਆਰਥਿਕ ਮੌਰਚੇ ‘ਤੇ ਭਾਰਤ ਨੂੰ ਕਾਲੇ ਧਨ ਦੇ ਖਿਲਾਫ ਜਾਰੀ ਆਪਣੀ ਮੁਹਿੰਮ ਵਿਚ ਵੱਡੀ ਸਫਲਤਾ ਹਾਸਲ ਹੋਈ ਹੈ।  ਬੈਠਕ ਵਿਚ ਹਿੱਸਾ ਲੈਣ ਆਈ ਜੀ 20 ਦੇਸ਼ਾਂ ਦੇ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕਾਂ ਦੇ ਪ੍ਰਧਾਨਾਂ ਨੇ ਲੰਬੀ ਚੱਲੀ ਬਹਿਸ ਤੋਂ ਬਾਅਦ ਇਸ ਗੱਲ ‘ਤੇ ਸਹਿਮਤੀ ਜਤਾਈ ਕਿ ਉਹ ਇਕ-ਦੂਜੇ ਦੇ ਗੁਪਤ ਬੈਂਕ ਖਾਤਿਆਂ ਦੇ ਬਾਰੇ ਵਿਚ ਜਾਣਕਾਰੀ ਸਾਂਝੀ ਕਰਨ ਅਤੇ ਦੋਹਰੇ ਟੈਕਸ ਸਮਝੌਤੇ ਦੀ ਆੜ ਵਿਚ ਸਰਹੱਦ ਪਾਰ ਪੈਸਾ ਜਾਣ ਤੋਂ ਰੋਕਣ ਦੇ ਲਈ ਪੁਖਤਾ ਪ੍ਰਣਾਲੀ ਵਿਕਸਿਤ ਕੀਤੀ ਜਾਵੇਗੀ।ਬੈਠਕ ਤੋਂ ਬਾਅਦ ਜਾਰੀ ਘੋਸ਼ਣਾ ਪੱਤਰ ਵਿਚ ਮੈਂਬਰ ਦੇਸ਼ਾਂ ਨੇ ਇਸ ਦੇ

ਲਈ ਸੰਕਲਪ ਲੈਂਦੇ ਹੋਏ ਕਿਹਾ ਕਿ ਆਰਥਿਕ ਵਿਕਾਸ ਦੇ ਲਈ ਬਿਹਤਰ ਟੈਕਸ ਵਿਵਸਥਾ ਸਮੇਂ ਦੀ ਲੋੜ ਬਣ ਚੁੱਕੀ ਹੈ। ਇਸ ਦੇ ਲਈ ਅਸੀਂ ਸਾਰੇ ਮਿਲ ਕੇ ਚੋਰੀ ਅਤੇ ਬੈਂਕ ਖਾਤਿਆਂ ਦੀ ਗੁਪਤ ਜਾਣਕਾਰੀ ਸਾਂਝੀ ਕਰਨ ਦੇ ਲਈ ਇਕ ਸਵੈਚਾਲਿਤ ਸੂਚਨਾ ਪ੍ਰਣਾਲੀ ਵਿਕਸਿਤ ਕਰਨਗੇ। ਇਸ ਸਾਲ 2015 ਵਿਚ ਅੰਤਮ ਰੂਪ ਵਿਚ ਦੇ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਸਾਲ 2017 ਦੇ ਅੰਤ ਤੱਕ ਗੁਪਤ ਬੈਂਕ ਖਾਤਿਆਂ ਦੇ ਮਾਮਲਿਆਂ ਦੀ ਜਾਣਕਾਰੀ ਹਾਸਲ ਕਰਨਾ ਸੰਭਵ ਹੋ ਜਾਵੇਗਾ।

WRITTEN BY