ਚੰਡੀਗੜ੍ਹ, 21 ਸਤੰਬਰ (ਪੀ.ਟੀ.)-ਸਫ਼ਾਈ ਮਜ਼ਦੂਰ ਯੂਨੀਅਨ ਪੰਜਾਬ ਅਤੇ ਸਿਟੀ ਵਾਲਮੀਕਿ ਸਭਾ ਜ¦ਧਰ ਦਾ ਇੱਕ ਸਾਂਝਾ ਵਫਦ ਪ੍ਰਧਾਨ ਸ੍ਰੀ ਚੰਦਨ ਗਰੇਵਾਲ ਅਤੇ ਸ੍ਰੀ ਨਰੇਸ਼ ਦੀ ਅਗਵਾਈ ਵਿੱਚ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਸ੍ਰੀ ਭਗਵਾਨ ਵਾਲਮੀਕਿ ਆਸ਼ਰਮ (ਰਾਮ ਤੀਰਥ) ਦੇ ਨਿਰਮਾਣ ਦੇ ਸਬੰਧ ਵਿੱਚ ਮਿਲਿਆ। ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਏਥੇ ਮੁੱਖ ਮੰਤਰੀ ਦਫਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸ. ਬਾਦਲ ਨੇ ਵਫਦ ਨੂੰ ਭਰੋਸਾ ਦੁਆਇਆ ਕਿ ਰਾਜ ਸਰਕਾਰ ਨੇ ਸਮੇਂਬੱਧ ਸੀਮਾਂ ਵਿੱਚ 185 ਕਰੋੜ ਰੁਪਏ ਦੀ ਲਾਗਤ ਨਾਲ ਸ੍ਰੀ ਭਗਵਾਨ ਵਾਲਮੀਕਿ ਆਸ਼ਰਮ (ਰਾਮ ਤੀਰਥ) ਵਿਖੇ ਬਣਾਏ ਜਾਣ ਵਾਲੇ ਸਮਾਰਕ-ਕਮ-ਮੰਦਰ ਦੀ ਸਥਾਪਤੀ ਲਈ ਸਾਰੀ ਮਸ਼ਨੀਰੀ ਨੂੰ ਸਰਗਰਮ ਕਰ ਦਿੱਤਾ
ਹੈ।ਉਨ੍ਹਾਂ ਅੱਗੇ ਕਿਹਾ ਕਿ ਇਹ ਸ਼ਾਨਾਮੱਤਾ ਪ੍ਰੋਜੈਕਟ ਰਾਜ ਸਰਕਾਰ ਦੀ ਸੂਬੇ ਵਿੱਚ ਫਿਰਕੂ ਸਦਭਾਵਨਾ ਅਤੇ ਏਕਤਾ ਨੂੰ ਹੋਰ ਮਜ਼ਬੂਤ ਕਰਨ ਦੀ ਵਚਨਬੱਧਤਾ ਦਾ ਪ੍ਰਗਟਾਵਾ ਕਰਦਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਕਾਰਜ ਦੀ ਨਿੱਜੀ ਤੌਰ ’ਤੇ ਨਿਗਰਾਨੀ ਰੱਖ ਰਹੇ ਹਨ। ਸ. ਬਾਦਲ ਨੇ ਅੱਗੇ ਕਿਹਾ ਕਿ ਸ੍ਰੀ ਵਾਲਮੀਕਿ ਆਸ਼ਰਮ ਵਿਖੇ ਬਣਾਇਆ ਜਾਣ ਵਾਲਾ ਮੰਦਰ ਫਿਰਕੂ ਸਦਭਵਨਾ, ਭਾਈਚਾਰਕ ਸਾਂਝ ਅਤੇ ਸ਼ਾਂਤੀ ਨੂੰ ਹੋਰ ਮਜ਼ਬੂਤ ਕਰਨ ਵਿੱਚ ਇੱਕ ਮੀਲ ਦਾ ਪੱਥਰ ਸਾਬਤ ਹੋਵੇਗਾ ਅਤੇ ਇਹ ਸਮਾਜ ਦੀਆਂ ਧਰਮ ਨਿਰਪੱਖ ਤੰਦਾਂ ਨੂੰ ਹੋਰ ਮਜ਼ਬੂਤ ਕਰੇਗਾ। ਮੁੱਖ ਮੰਤਰੀ ਨੇ ਵਾਲਮੀਕਿ ਭਾਈਚਾਰੇ ਦਾ ਵੱਖ ਵੱਖ ਮੁੱਦਿਆਂ ਦੇ ਗੱਲਬਾਤ ਰਾਹੀਂ ਹੱਲ ਕਰਨ ਲਈ ਦਿੱਤੇ ਜਾ ਰਹੇ ਸਮਰਥਨ ਅਤੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਭਰੋਸਾ ਦੁਆਇਆ ਕਿ ਸਥਾਨਿਕ ਪ੍ਰਸ਼ਾਸਨ ਆਸ਼ਰਮ ਨਾਲ ਸਬੰਧਿਤ ਬਾਕੀ ਮੁੱਦਿਆਂ ਨੂੰ ਹੱਲ ਕਰ ਲਵੇਗਾ। ਉਨ੍ਹਾਂ ਨੇ ਸਾਰੇ ਮੁੱਦਿਆਂ ਨੂੰ ਆਪਸੀ ਗੱਲਬਾਤ ਨਾਲ ਹੱਲ ਕਰਨ ਦੀ ਅਪੀਲ ਕੀਤੀ ਜੋ ਸੂਬੇ ਭਰ ਵਿੱਚ ਅੱਗੇ ਵੱਖ ਵੱਖ ਭਾਈਚਾਰਿਆਂ ਵਿੱਚ ਫਿਰਕੂ ਸਦਭਾਵਨਾ ਪੈਦਾ ਕਰਨ ਲਈ ਸਹਾਈ ਹੋਵੇਗਾ।
ਯਾਦਗਾਰਾਂ ਦੇ ਉਦੇਸ਼ਾਂ ਦੀ ਚਰਚਾ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਆਪਣੇ ਸਭਿਆਚਾਰ ਅਤੇ ਅਮੀਰ ਇਤਿਹਾਸਕ ਵਿਰਾਸਤ ਤੋਂ ਭਵਿਖੀ ਪੀੜ੍ਹੀਆਂ ਨੂੰ ਜਾਣੂ ਕਰਵਾਉਣ ਲਈ ਸਿਰਫ਼ ਇਸ ਤਰ੍ਹਾਂ ਦੀਆਂ ਯਾਦਗਾਰਾਂ ਅਤੇ ਸਮਾਰਕਾਂ ਹੀ ਸਰਗਰਮ ਭੂਮਿਕਾ ਨਿਭਾਅ ਸਕਦੀਆਂ ਹਨ ਅਤੇ ਜੇ ਅਜਿਹਾ ਨਾ ਕੀਤਾ ਗਿਆ ਤਾਂ ਸਮੇਂ ਦੇ ਗੁਜਰਨ ਨਾਲ ਸਭ ਕੁਝ ਹੀ ਖਤਮ ਹੋ ਜਾਵੇਗਾ। ਸ. ਬਾਦਲ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪੰਜਾਬ ਦੀ ਸ਼ਾਨਦਾਰ ਵਿਰਾਸਤ ਨੂੰ ਸੰਭਾਲ ਕੇ ਰੱਖਣ ਲਈ ਪਹਿਲਾਂ ਹੀ ਯੋਜਨਾਬੰਦੀ ਕੀਤੀ ਹੋਈ ਹੈ ਇਸ ਮਕਸਦ ਲਈ ਕਰਤਾਰਪੁਰ ਦੇ ਨੇੜੇ ਜੰਗ-ਏ -ਆਜ਼ਦੀ, ਅੰਮ੍ਰਿਤਸਰ ਵਿਖੇ ਜੰਗੀ ਯਾਦਗਾਰ, ਹੁਸ਼ਿਆਰਪੁਰ ਦੇ ਪਿੰਡ ਖੁਰਾਲਗੜ੍ਹ ਵਿਖੇ ਗੁਰੂ ਰਵੀਦਾਸ ਜੀ ਅਤੇ ਆਨੰਦਪੁਰ ਸਾਹਿਬ ਵਿਖੇ ਭਾਈ ਜੈਤਾ ਦੀਆਂ ਯਾਦਗਾਰਾਂ ਬਣਾਈਆਂ ਜਾ ਰਹੀਆਂ ਹਨ। ਵਾਲਮੀਕਿ ਭਾਈਚਾਰੇ ਦੇ ਮੈਂਬਰਾਂ ਨਾਲ ਇੱਕਮੁੱਠਤਾ ਪ੍ਰਗਟ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਉਹ ਭਗਵਾਨ ਵਾਲਮੀਕਿ ਦੀਆਂ ਸਿਖਿਆਵਾਂ ਤੋਂ ਸਦਾ ਹੀ ਪ੍ਰੇਰਤ ਹੋਏ ਹਨ ਜਿਨ੍ਹਾਂ ਨੇ ਪਿਆਰ, ਸਾਂਤੀ ਅਤੇ ਸਦਵਾਨਾ ਦਾ ਸੁਨੇਹਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਉਨ੍ਹਾਂ ਦੀਆਂ ਸਿਖਿਆਵਾਂ ਅਨੁਸਾਰ ਨਿਵਾਣੇ ਹੋ ਕੇ ਰਾਜ ਦੇ ਲੋਕਾਂ ਦੀ ਸੇਵਾ ਕੀਤੀ ਹੈ। ਇਸ ਮੌਕੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਐਸ ਕੇ ਸੰਧੂ ਅਤੇ ਏ ਡੀ ਜੀ ਪੀ ਇੰਟੈਲੀਜੈਂਸ ਸ੍ਰੀ ਹਰਦੀਪ ਸਿੰਘ ਵੀ ਹਾਜਰ ਸਨ। ਵਫਦ ਦੇ ਮੈਂਬਰਾਂ ਵਿੱਚ ਸ੍ਰੀ ਅਮਰੀਕ ਖੋਸਲਾ, ਸ੍ਰੀ ਰਾਜ ਕੁਮਾਰ ਰਾਜੂ, ਸ੍ਰੀ ਪਵਨ ਬਾਬਾ, ਸ੍ਰੀ ਰਾਜੇਸ਼ ਭੱਟੀ, ਸ੍ਰੀ ਸੁਨੀਲ ਦੱਤ ਬੋਬੀ ਅਤੇ ਸ੍ਰੀ ਦੀਪਕ ਕੁਮਾਰ ਹਾਜ਼ਰ ਸਨ।



