Skip to content
Independent perspectives. Global stories.
BREAKING

ਤੇ ਆਖਿਰ ਵਿੱਚ …..

Share this story

ਭੁਪਿੰਦਰ ਫ਼ੌਜੀ
ਸੰਪਰਕ : 98143-98762

ਰਾਜਿੰਦਰ ਯਾਦਵ ਨੂੰ ਦੋ ਦਿਨ ਹੋ ਗਏ ਸੀ ਛੁੱਟੀ ਕੱਟ ਕੇ ਆਏ ਨੂੰ ।ਨਾ ਚਾਹੁੰਦਿਆਂ ਵੀ ਫਿਰ ਉਸ ਨੂੰ ਮੇਜਰ ਆਰ.ਪੀ.ਸਿੰਘ ਦੀ ਜਿਪਸੀ ਤੇ ਡਰਾਇਵਰ ਦੀ ਡਿਉਟੀ ਕਰਨ ਲਾ ਦਿੱਤਾ ਸੀ ।ਉਂਜ ਉਹ ਪਹਿਲਾਂ ਵੀ ਮੇਜਰ ਆਰ.ਪੀ.ਸਿੰਘ ਦੀ ਹੀ ਜਿਪਸੀ ਚਲਾਉਂਦਾ ਸੀ ।ਉਸ ਦੇ ਘਰ ਵਾਲੀ ਦਾ ਜਵਾਨਾਂ ਪ੍ਰਤੀ ਵਿਵਹਾਰ ਠੀਕ ਨਹੀਂ ਸੀ ਬੋਲਣ ਲੱਗੀ ਕੁੱਝ ਵੀ ਆਖ ਦਿੰਦੀ ਸੀ । ਜਦ ਉਹ ਮੇਜਰ ਸਾਹਬ ਦੀ ਪਹਿਲਾਂ-ਪਹਿਲਾਂ  ਜਿਪਸੀ ਚਲਾਉਣ ਲੱਗਿਆ ਸੀ ।ਮੇਜਰ ਸਾਹਬ ਦੇ ਘਰਵਾਲੀ ਸਵੇਰੇ ਦੀ ਸੈਰ ਕਰਕੇ ਆਉਂਦੀ ਨੂੰ ਯਾਦਵ ਨੇ,
ਠਮੈਂਡਮ ਜੀ ਨਮਸਤੇੂ ਕਹਿ ਦਿੱਤਾ ਫਿਰ ਕੀ ਸੀ ,ਜਿਵੇ ਸੱਤੀ ਕੱਪੜੇ ਅੱਗ ਲੱਗ ਗਈ ਹੋਵੇ ।
ਠਬਲੈਡੀ ਬਾਸਟਿਡ ਤੈਨੂੰ ਬੋਲਣ ਦੀ ਤਮੀਜ਼ ਨਹੀਂੂਯਾਦਵ ਅੰਦਰ ਤੱਕ ਹਿਲ ਗਿਆ।
ਠਮੈਥੋ ਕੀ ਗਲਤੀ ਹੋ ਗਈੂਉਸ ਦੇ ਸਮਝ ਵਿੱਚ ਹੀ ਨਹੀਂ ਸੀ ਆ ਰਿਹਾ ।ਆਪਣੀ ਜੁਬਾਨ ਵਿੱਚੋਂ ਨਿਕਲੇ ਸ਼ਬਦ ਕਈ ਵਾਰ ਉਸ ਨੇ ਦੁਰਾਹ ਕੇ ਦੇਖੇ ਕਿਤੇ ਕੋਈ ਗਲਤੀ ਨਹੀਂ ਸੀ ਲੱਗੀ।
ਠਕਿਸੇ ਵੇਬਕੂਫ ਨੇ ਬੋਲਣਾ ਹੀ ਨਹੀਂ ਸਿਖਾਇਆ ਬੱਤਮੀਜ਼ ਜਿਹਾ।ਕੋਣ ਹੈ ਤੇਰਾ ਪਲਾਟੂਨ ਕਮਾਂਡਰ ਮੈਂ ਲੈਂਦੀ ਹਾਂ ਉਸ ਦੀ ਖ਼ਬਰ ।ਬੁੜ-ਬੁੜ ਕਰਦੀ ਅੰਦਰ ਚਲੀ ਗਈ ।ਗੱਲ ਦਾ ਉਸ ਵਕਤ ਪਤਾ ਲੱਗਿਆ ਜਦ ਮੇਜਰ ਸਾਹਬ ਦਾ ਸਹਾਇਕ ਸ਼ੰਕਰ ਲਾਲ ਸਾਹਬ ਦਾ ਸਮਾਨ ਗੱਡੀ ਵਿੱਚ ਰੱਖਣ ਆਇਆ ਸੀ ।
ਠਯਾਦਵ ਕੀ ਗੱਲ ਹੋ ਗਈ ਮੇਮ ਸਾਹਬ ਨੂੰ ਗੁੱਸੇ ਕਰ ਦਿੱਤਾੂਜਿਪਸੀ ਦੀ ਪਿਛਲੀ ਸੀਟ ਤੇ ਸਮਾਨ ਰੱਖਦੇ ਸਾਹਬ ਦੇ ਸਹਾਇਕ ਸ਼ੰਕਰ ਲਾਲ ਨੇ ਕਿਹਾ ।ਤੇ ਨਾਲੇ ਉਸ ਦੇ ਮੂੰਹ ਉ¤ਤੇ ਮੁਸਕਰਾਹਟ ਨਜ਼ਰ ਆ ਰਹੀ ਸੀ ।
ਠਕੁੱਝ ਨਹੀਂ ਸ਼ੰਕਰ ਲਾਲ ਮੈਂ ਮੈਂਡਮ ਨਮਸਤੇ ਹੀ ਕਿਹਾ ਸੀੂ ਨਮਸਤੇ ਕਰਨ ਦੇ ਅੰਦਾਜ਼ ਵਿੱਚ ਹੱਥ ਜੋੜ ਦਿੱਤੇ ।

ਠਇਹ ਹੀ ਤਾਂ ਗਲਤੀ ਕੀਤੀੂ
ਠਗਲਤੀ ਕਿਵੇਂੂ ਯਾਦਵ ਨੂੰ ਜਾਨਣ ਦੀ ਕਾਹਲ ਸੀ ।
ਠਮੈਂਡਮ ਨਹੀਂ ਮੇਮ ਸਾਹਬ ਕਹਿਣਾ ਹੈੂਇਹ ਕਹਿ ਕੇ ਉਹ ਅੰਦਰ ਚਲਿਆ ਗਿਆ।
ਠਸਾਲੀ ਇਹ ਵੀ ਕੋਈ ਗੱਲ ਹੋਈ, ਮੈਂਡਮ ਕਹਿਣ ਨਾਲ ਕਿਹੜਾ ਉਸ ਦਾ ਮੈਂ ਕੁੱਝ ਤੋੜ ਲਿਆ ।ਅਨੇਕਾਂ ਸਵਾਲ ਯਾਦਵ ਦੇ ਦਿਮਾਗ ਵਿੱਚ ਦੋੜਨ ਲੱਗੇ । ਬਾਕੀ ਗੱਲ ਗੱਡੀ ਵਿੱਚ ਬੈਠੇ ਸਾਹਬ ਨੇ ਯਾਦਵ ਨੂੰ ਸਮਝਾ ਦਿੱਤੀ ।
ਠਅੱਜ ਤੋਂ ਬਾਅਦ ਮੈਂਡਮ ਨਹੀਂ ਕਹਿਣਾ ਮੇਮ ਸਾਹਬ ਹੀ ਕਹਿਣਾੂ
ਠਜੈ¤ਸ ਸਰੂ ਯਾਦਵ ਨੇ ਇੱਕ ਆਗਿਆਕਾਰੀ ਵਿਦਿਆਰਥੀ ਵਾਂਗ ਹੁਕਮ ਮੰਨ ਲਿਆ।
ਜੇਕਰ ਕਦੇ ਮੇਮ ਸਾਹਬ ਨੂੰ ਯਾਦਵ ਨਮਸਤੇ ਕਰਨਾ ਭੁੱਲ ਗਿਆ ਤਾਂ ਸਾਹਬ ਕੋਲ ਇੱਕ ਮੁਜ਼ਰਮ ਦੀ ਤਰ੍ਹਾਂ ਖੜ੍ਹਾ ਰਹਿਣਾ ਪੈਂਦਾ ਸੀ ਤੇ ਬਹੁਤ ਸਾਰੀਆਂ ਗੱਲਾਂ ਸੁਣਨ ਨੂੰ ਮਿਲ ਜਾਦੀਆਂ । ਮੇਮ ਸਾਹਬ ਛੋਟੀਆਂ-ਛੋਟੀਆਂ ਗੱਲਾਂ ਤੇ ਟੋਕਾ-ਟੁਕਾਈ ਕਰਦੀ ਰਹਿੰਦੀ ਸੀ । ਜਿਵੇਂ ਮੇਜਰ ਸਾਹਬ ਨਾ ਨੋਕਰੀ ਕਰ ਰਿਹਾ ਹੋਵੇ, ਉਹ ਕਰ ਰਹੀ ਹੋਵੇ । ਇੰਜ਼ ਹੀ ਹੁਕਮ ਚਾੜ੍ਹਦੀ ਰਹਿੰਦੀ ਸੀ । ਸਕਲ ਤੋਂ ਵੀ ਇਹਨੀ ਖ਼ੁਬਸੂਰਤ ਨਹੀਂ ਸੀ ਜਿੰਨੀ ਉਹ ਆਪਣੇ ਆਪ ਨੂੰ ਸਮਝਦੀ ਸੀ । ਪਤਾ ਨਹੀਂ ਕਿਸ ਚੀਜ ਦਾ ਉਸ ਨੂੰ ਘੁਮੰਡ ਸੀ ।ਕਈ ਵਾਰ ਯਾਦਵ ਨੇ ਸੁਬੇਦਾਰ ਮੇਜਰ ਰਣ ਸਿੰਘ ਨੂੰ ਵੀ ਕਿਹਾ ਸੀ ਠਮੈਂ ਆਰ.ਪੀ.ਸਿੰਘ ਸਾਹਬ ਨਾਲ ਡਿਉਟੀ ਨਹੀਂ ਕਰਨੀੂਪਰ ਉਸ ਦੀ ਗੱਲ ਨੂੰ ਇੱਕ ਕੰਨ’ਚ ਸੁਣਦਾ ਦੂਜੇ ਕੰਨ ਵਿੱਚ ਦੀ ਕੱਡ ਦਿੱਤਾ ਜਾਂਦਾ। ਹੋਰ ਬਹੁਤ ਸਾਰੀਆਂ ਨਸੀਹਤਾਂ ਦਿੱਤੀਆਂ ਜਾਂਦੀਆਂ । ਠਰੋਟੀ ਮਿਲ ਰਹੀ ਏ ਨਾ, ਤਨਖਾਹ ਮਿਲ ਰਹੀ ਹੈ,ਹੋਰ ਦੱਸ ਕੀ ਚਾਹੀਦਾ ਹੈ। ਗਾਲਾਂ ਖਾਣ ਨੂੰ ਹੀ ਫ਼ੌਜ ਦੀ ਨੋਕਰੀ ਕਹਿੰਦੇ ਨੇ । ਮੈਂ ਤੀਹ ਸਾਲ ਦਾ ਗਾਲਾਂ ਸੁਣਦਾ ਹੀ ਆ ਰਿਹਾ ਹਾਂ।ਤਾਂ ਕਿਤੇ ਜਾ ਕੇ ਇਸ ਮੁਕਾਮ ਤੇ ਪਹੁੰਚਿਆ ਹਾਂੂ। ਇਸ ਤਰ੍ਹਾਂ ਦੇ ਸਵਾਲਾਂ ਕਰਕੇ  ਸਮਝਾ ਕੇ ਭੇਜ ਦਿੱਤਾ ਜਾਂਦਾ। ਯਾਦਵ ਨੂੰ ਇਹਨਾਂ ਗੱਲਾਂ ਦੀ ਕੋਈ ਸਮਝ ਨਹੀਂ ਸੀ ਆ ਰਹੀ । ਠਸਾਰੀ ਜ਼ਿੰਦਗੀ ਇਹਨਾਂ ਦੀ ਗੁਲਾਮੀ ਕਰਦੇ ਰਹੋ ਫਿਰ ਤਰੱਕੀ ਲਓੂ। ਉਜ਼ ਮੇਜਰ ਸਾਹਬ ਤੇ ਮੇਮ ਸਾਹਬ ਦੇ ਵਰਤਾਵ ਵਿੱਚ ਜ਼ਮੀਨ-ਅਸ਼ਮਾਨ ਦਾ ਫ਼ਰਕ ਸੀ।ਅਜਿਹੇ ਅਨੇਕਾਂ ਸਵਾਲ ਉਸ ਦੇ ਦਿਮਾਗ ਨੂੰ ਸਾਂਤ ਨਹੀਂ ਸਨ ਹੋਣ ਦੇ ਰਹੇ । ਯਾਦਵ ਛੁੱਟੀ ਵੀ ਇਸ ਕਰਕੇ ਹੀ ਗਿਆ ਸੀ ਕਿਵੇਂ ਨਾ ਕਿਵੇਂ ਖਹਿੜਾ ਛੁੱਟ ਜਾਵੇ । ਪਰ ਪਰਨਾਲਾ ਫਿਰ ਵੀ ਉ¤ਥੇ ਦਾ ਉ¤ਥੇ ਹੀ ਖੜ੍ਹਾ ਸੀ।
ਅੱਜ ਵੀ ਯਾਦਵ ਪਹਿਲੇ ਪੀਰਡ ਵਿੱਚ ਜਿਪਸੀ ਦੀ ਸਾਫ਼-ਸਫ਼ਾਈ ਕਰਨ ਲੱਗਿਆ ਹੋਇਆ ਸੀ ।ਇਹ ਅਕਸਰ ਹੀ ਹੁੰਦਾ ਸੀ, ਜਿਹੜੇ ਜਵਾਨ ਅਫ਼ਸਰਾਂ ਦੇ ਡਰਾਇਵਰ ਲੱਗੇ ਹੋਏ ਸੀ ।ਉਹ ਪੀ.ਟੀ ਕਰਨ ਨਹੀਂ ਸਨ ਜਾਂਦੇ,ਗੱਡੀਆਂ ਦੀ ਸਾਫ਼-ਸਫ਼ਾਈ ਕਰਦੇ ਸਨ ।ਵਾਸਿਗ ਪੁਆਇਟ ਤੇ ਸਾਰੇ ਗੱਡੀਆਂ ਇੱਕਠੀਆਂ ਕਰ ਲੈਂਦੇ ਤੇ ਧੋਣਾ ਸੁਰੂ ਕਰ ਦਿੰਦੇ ਸੀ । ਯਾਦਵ ਜਦ ਗੱਡੀ ਦੇ ਟਾਇਰ ਧੋ ਰਿਹਾ ਸੀ ਤਾਂ ਸੁਨੀਲ ਨੇ ਕਿਹਾ ਠਸਰ ਛੁੱਟੀ ਕੱਟ ਆਏੂ
ਠਹਾਂ ਸੁਨੀਲ ਕੱਟ ਆਇਆ ਯਾਰੂ ਯਾਰ ਸ਼ਬਦ ਜਿਵੇ ਉਸ ਨੇ ਮਸਾ ਹੀ ਕਿਹਾ ਹੋਵੇ ।
ਠਨਾਲੇ ਕਹਿੰਦਾ ਸੀ ਹੁਣ ਨਹੀ ਸਾਹਬ ਦੀ ਜਿਪਸੀ ਤੇ ਲੱਗਣਾੂ
ਠਮੈਂ ਕਾਹਨੂੰ ਲੱਗਣਾ ਸੀ ਐ¤ਸ਼.ਐਮ (ਸੂਬੇਦਾਰ ਮੇਜਰ) ਸਾਹਿਬ ਨੇ ਫਿਰ ਫਸਾ ਦਿੱਤਾੂ ਉਹਨੇ ਜਿਪਸੀ ਦੇ ਟਾਇਰਾਂ ਤੇ ਬੁਰਸ ਮਾਰਦੇ ਨੇ ਕਿਹਾ। ਅਵਾਜ਼ ਵਿੱਚ ਗੁੱਸਾ ਝਲਕ ਰਿਹਾ ਸੀ ।
ਠਉਸ ਨੇ ਲਾ ਦਿੱਤਾ ਜਾ ਤੇਰਾ ਦਿਲ ਨਹੀਂ ਕਰਦਾ ਮੇਮ ਸਾਹਬ ਨੂੰ ਛੱਡਣ ਨੂੰ ੂਜਿਵੇਂ ਸੁਨੀਲ ਨੇ ਕੋਈ ਗੁੱਝੀ ਟਕੋਰ ਕਰੀ ਹੋਵੇ ।ਸਾਰੇ ਡਰਾਇਵਰ ਉਸ ਮੇਜਰ ਸਾਹਬ ਦੀ ਡਿਉਟੀ ਕਰਨ ਤੋਂ ਕੰਨੀ ਕਤਰਾਉਂਦੇ ਸੀ । ਮੇਮ ਸਾਹਬ ਦੇ ਵਿਵਹਾਰ ਤੋਂ ਸਭ ਜਾਣੂ ਸੀ । ਜੇ ਫਿੱਟ ਆਉਂਦਾ ਸੀ ਤਾਂ ਉਹ ਯਾਦਵ ਹੀ ਸੀ ।
ਠਉਸ ਸਾਲੀ ਦੀ ਸਕਲ ਕੋਣ ਦੇਖਣਾ ਚਾਹੁੰਦਾ ਹੈ ਇਹ ਤਾਂ ਮਜ਼ਬੂਰੀ ਬਸ ਕਰਨਾ ਪੈ ਰਿਹਾ ਹੈੂ ਯਾਦਵ ਨੇ ਪਾਣੀ ਦਾ ਗਲਾਸ ਸੀਸੇ ਤੇ ਐਨੀ ਜੋਰ ਦੀ ਮਾਰਿਆ ਜਿਵੇ ਸਾਰਾ ਗੁੱਸਾ ਹੀ ਕੱਢ ਦਿੱਤਾ ਹੋਵੇ ।ਕੋਲ ਮਹਿੰਦਰ ਵੀ ਜਿਪਸੀ ਸਾਫ ਕਰਕੇ ਹਟਿਆ ਹੀ ਸੀ ਸਿੱਟੇ ਉਸ ਦੀ ਜਿਪਸੀ ਤੱਕ ਪਹੁੰਚ ਗਏ ।
ਠਕਿਉਂ ਮੇਰੀ ਸਾਫ਼ ਕੀਤੀ ਹੋਈ ਜਿਪਸੀ ਦੀ ਪੱਟੀਮੇਸ ਕਰੀ ਜਾਨਾ ਜੇ ਟੱਕਰ ਮਾਰਨੀ ਹੈ ਉਸ ਨਾਲ ਮਾਰ ਜਾ ਕੇੂ ਮਹਿੰਦਰ ਨੇ ਦੁਵਾਰਾ ਕੱਪੜਾ ਮਾਰਦੇ ਨੇ ਥੋੜ੍ਹਾ ਗੁੱਸੇ ਵਿੱਚ ਬੋਲਿਆ ਸੀ ਉਹ ਪਹਿਲਾਂ ਵੀ ਉਹਨਾਂ ਦੀਆਂ ਗੱਲਾਂ ਸੁਣ ਰਿਹਾ ਸੀ ।
ਠਸਾਲੇ ਪਾਣੀ ਹੀ ਪਿਆ ਕੋਈ ਬੰਬ ਤਾਂ ਨਹੀਂ ਡਿੱਗ ਗਿਆ । ਮਾਰ ਲੈ ਕੱਪੜਾ ਕਿਧਰੇ ਨਹੀਂ ਡੱਬ ਪੈਂਦਾੂ ।ਯਾਦਵ ਨੇ ਮੋੜਵੇ ਜਵਾਬ ਵਿੱਚ ਸੀਨਾ ਠੋਕ ਕੇ ਜੁਵਾਬ ਦੇ ਦਿੱਤਾ ।
ਠਡਿੱਗਿਆ ਗਧੇ ਤੋਂ ਗੁੱਸਾ ਘੁਮਿਆਰੀ ਤੇੂਮਹਿੰਦਰ ਨੇ ਆਪਣਾ ਗੁੱਸਾ ਮੁਹਾਵਰਾ ਬੋਲ ਕੇ ਪਰਗਟ ਕੀਤਾ ।
ਠਸਾਲਿਓ ਲੜਦੇ ਹੀ ਰਹੋਗੇ ਜਾ ਬਰੇਕ ਫਾਸਟ ਵੀ ਕਰਨਾ ਹੈੂਸਾਰਿਆਂ ਨੇ ਆਪਣੀਆਂ ਨਜ਼ਰਾਂ ਘੜੀ ਵੱਲ ਮਾਰੀਆਂ ਸੱਤ ਵੱਜਣ ਵਾਲੇ ਸੀ । ਸਾਡੇ ਸੱਤ ਵਜ਼ੇ ਦੁਵਾਰਾ ਆਪਣੇ ਸਾਹਬ ਦੇ ਘਰ ਗੱਡੀ ਲਾਉਣੀ ਸੀ ।ਸਾਰੇ ਆਪਸ ਵਿੱਚ ਹਾਸੀ ਮਜ਼ਾਕ ਕਰਦੇ ਬੈਰਕ ਵੱਲ ਨੂੰ ਚੱਲ ਪਏ ।
ਯਾਦਵ ਨੇ ਸਾਡੇ ਸੱਤ ਵਜ਼ੇ ਜਿਪਸੀ ਲਿਆ ਕੇ ਮੇਜਰ ਸਾਹਬ ਦੇ ਘਰ ਦੇ ਦਰਵਾਜੇ ਅੱਗੇ ਲਾ ਦਿੱਤੀ ।ਆਪਣੇ ਰੋਜ਼ਾਨਾ ਦੇ ਰੁਟੀਨ ਦੇ ਮੁਤਾਬਿਕ ਜਿਪਸੀ ਤੇ ਕੱਪੜਾ ਮਾਰਨਾ ਸੁਰੂ ਕਰ ਦਿੱਤਾ। ਉਸ ਨੇ ਸੈਰ ਕਰਦਿਆਂ ਮੇਮ ਸਾਹਬ ਨੂੰ ਆਉਂਦਿਆਂ ਦੇਖਿਆ ।ਨਮਸਤੇ ਬੋਲਣ ਲਈ ਆਪਣੇ ਆਪ ਨੂੰ ਤਿਆਰ ਕਰਨ ਲੱਗਾ। ਜਦ ਉਹ ਨਜ਼ਦੀਕ ਆ ਗਈ ਉਸਨੇ ਜ਼ੋਰ ਨਾਲ ਸਲੁਟ ਮਾਰ ਕੇ ਕਿਹਾ:-
ਠਨਮਸਤੇ ਮੇਮ ਸਾਹਬੂਜਿਵੇਂ ਉਹ ਸਾਹਬ ਨੂੰ ਸਲੁਟ ਮਾਰ ਕੇ ਜੈ ਹਿੰਦ ਕਰਦਾ ਸੀ ।
ਠਨਮਸਤੇ ਬਈਆ, ਛੁੱਟੀ ਕੱਟ ਆਏੂ। ਉਸ ਦੀ ਨਮਸਤੇ ਦੇ ਉਤਰ’ਚ ਕਿਹਾ।
ਠਜੀ ਮੇਮ ਸਾਹਬੂ ਯਾਦਵ ਨੇ ਸਾਵਧਾਨ ਵਿੱਚ ਹੀ ਉਤਰ ਦਿੱਤਾ।ਮੇਮ ਸਾਹਬ ਅੰਦਰ ਚਲੀ ਗਈ ।ਯਾਦਵ ਨੇ ਮਸਾ ਜਿਵੇ ਸੁੱਖ ਦਾ ਸਾਹ ਲਿਆ। ਜਿਵੇ ਕੋਈ ਬਲਾ ਟਲ ਗਈ ਹੋਵੇ ।ਹੁਣ ਇੰਤਜਾਰ ਸੀ ਸਾਹਬ ਦੇ ਬਾਹਰ ਆਉਂਣ ਦਾ ਇਹ ਵੀ ਪਤਾ ਸੀ ਸਾਹਬ ਜਲਦੀ ਨਹੀਂ ਆਵੇਗਾ । ਹਰ ਰੋਜ਼ ਹੀ ਇੱਕ ਡੇਢ ਘੰਟੇ ਦੇ ਇੰਤਜਾਰ ਤੋਂ ਬਾਅਦ ਹੀ ਸਾਹਬ ਨਿਕਲਦਾ ਸੀ ।ਜਿੰਨ੍ਹਾ ਚਿਰ ਮੇਜਰ ਸਾਹਬ ਨਹੀਂ ਸੀ ਆਉਂਦਾ ਮੇਮ ਸਾਹਬ ਡਰਾਇਵਰ ਨੂੰ ਕੋਈ ਨਾ ਕੋਈ ਕੰਮ ਲਾ ਹੀ ਦਿੰਦੀ ਸੀ ।ਸਟੋਰ ਦਾ ਸਮਾਨ ਠੀਕ ਕਰਨਾ,ਗਾਰਡਨ ਚੋਂ ਘਾਹ ਕੱਢਣਾ,ਲਾਣ’ਚ ਝਾੜੂ ਲਾਉਂਣਾ,ਆਪਣੀ ਕਾਰ ਨੂੰ ਧਵਾਉਂਣਾ ਅਜਿਹੇ ਅਨੇਕਾਂ ਕੰਮ ਕਰਵਾਉਂਦੀ ਰਹਿੰਦੀ ਸੀ । ਇਸੇ ਕਰਕੇ ਹੀ ਡਰਾਇਵਰ ਨੂੰ ਦਿੱਤੇ ਟਾਇਮ ਤੇ ਆਉਂਣਾ ਪੈਂਦਾ ਸੀ ।ਜੇਕਰ ਕਦੇ ਲੇਟ ਹੋ ਜਾਂਦਾ ਫਿਰ ਤਾਂ ਖੈਰ ਨਹੀਂ ਸੀ । ਇਸੇ ਕਰਕੇ ਕੋਈ ਮੇਜਰ ਸਾਹਬ ਦੀ ਡਿਉਟੀ ਕਰਨ ਲਈ ਤਿਆਰ ਨਹੀਂ ਸੀ ।ਸ਼ੰਕਰ ਲਾਲ ਦਰਵਾਜਾ ਖੋਹਲ ਕੇ ਬਾਹਰ ਨਿੱਕਲ ਆਉਂਦਾ ਹੈ ਤੇ ਯਾਦਵ ਨੂੰ ਕਹਿੰਦਾ ਹੈ।
ਠਆਹ ਲੈ ਗੱਡੀ ਦੀ ਚਾਬੀ ਤੇ ਸਾਹਬ ਦੀ ਗੱਡੀ ਨੂੰ ਧੋ ਦੇੂ ਚਾਬੀ ਫੜਾ ਕੇ ਸ਼ੰਕਰ ਲਾਲ ਫਿਰ ਅੰਦਰ ਚਲਾ ਜਾਂਦਾ ਹੈ । ਯਾਦਵ ਨੇ ਨਾ ਚਾਹੁੰਦਿਆਂ ਵੀ ਗੱਡੀ ਨੂੰ ਧੋ ਸਵਾਰ ਦਿੱਤਾ । ਮੇਮ ਸਾਹਬ ਨੇ ਬਾਅਦ ਵਿੱਚ ਚੈ¤ਕ ਵੀ ਕਰਨੀ ਹੈ ।
ਇਸ ਲਈ ਆਪਣੀ ਇੱਜਤ ਆਪਣੇ ਹੱਥ ਵਿੱਚ ਹੈ । ਅਫ਼ਸਰ ਅਪਣੀਆਂ ਗੱਡੀਆਂ ਹੁੰਦੇ ਹੋਏ ਵੀ ਵੱਧ ਤੋਂ ਵੱਧ ਸਰਕਾਰੀ ਗੱਡੀਆਂ ਦੀ ਵਰਤੋਂ ਕਰਦੇ ਸਨ ।ਆਪਣੀ ਗੱਡੀ ਤਾਂ ਕੇਵਲ ਸੌਂਕ ਵਜੋਂ ਜਾਂ ਸਟੈਡਰ ਦਿਖਾਉਂਣ ਲਈ ਹੀ ਕੱਢਦੇ ਹਨ।
ਜੇ ਦੇਖਿਆ ਜਾਵੇ ਤਾਂ ਸਭ ਤੋਂ ਵੱਧ ਰਗੜਾ ਤਾਂ ਦੇਸ਼ ਨੂੰ ਇਹ ਹੀ ਲਾ ਰਹੇ ਹਨ। ਗੱਡੀ ਜਿੰਨ੍ਹਾਂ ਮਰਜੀ ਸਾਫ ਕਰ ਲੈਂਦੇ ਮੇਮ ਸਾਹਬ ਨੇ ਤਾਂ ਨੁਕਸ ਕੱਢ ਹੀ ਦੇਣਾ ਸੀ ।ਅੱਜ ਮੇਮ ਸਾਹਬ ਚੈ¤ਕ ਕਰਨ ਨਹੀਂ ਸੀ ਆਈ ਨੌ ਵਜ਼ੇ ਦੇ ਲੱਗਭਗ ਸਾਹਬ ਬਾਹਰ ਆ ਗਿਆ । ਯਾਦਵ ਨੇ ਜ਼ੋਰ ਦੀ ਪੈਰ ਮਾਰ ਕੇ ਸਾਹਬ ਨੂੰ ਸਲੂਟ ਮਾਰਿਆ ਤੇ ਸਾਹਬ ਨੂੰ ਬੈਠਣ ਲਈ ਦਰਵਾਜਾ ਖੋਲ ਦਿੱਤਾ। ਸਾਹਬ ਦੇ ਬੈਠਣ ਤੇ ਬੰਦ ਕਰ ਦਿੱਤਾ । ਦਰਵਾਜਾ ਖੋਲਣਾ ਬੰਦ ਕਰਨਾ ਇਹ ਤਾਂ ਹਰ ਰੋਜ਼ ਦੀ ਹੀ ਇੱਕ ਪਰੇਡ ਸੀ ਜੇਕਰ ਕੋਈ ਡਰਾਇਵਰ ਇਸ ਤਰ੍ਹਾਂ ਨਹੀਂ ਕਰਦਾ ਤਾਂ ਉਸ ਦੀ ਸਕਾਇਤ ਸੂਬੇਦਾਰ ਮੇਜਰ ਸਾਹਬ ਨੂੰ ਦਿੱਤੀ ਜਾਂਦੀ । ਫਿਰ ਚੰਗੇ-ਚੰਗੇ ਸਲੋਕ ਸੁਣਨ ਨੂੰ ਮਿਲਦੇ । ਯਾਦਵ ਨੇ ਸਾਹਬ ਨੂੰ ਜਿਪਸੀ ਵਿੱਚ ਬਿਠਾ ਕੇ ਆਪਣਾ ਦਰਵਾਜਾ ਖੋਲ ਕੇ ਫਿਰ ਸਲੂਟ ਮਾਰਿਆ ਤੇ ਚੱਲਣ ਦੀ ਆਗਿਆ ਲਈ ।
ਠਠੀਕ ਚੱਲੋੂਰਸਤੇ ਵਿੱਚ ਮੇਜਰ ਸਾਹਬ ਨੇ ਛੁੱਟੀ ਕੱਟ ਕੇ ਆਉਂਣ ਤੇ ਘਰ ਪਰਿਵਾਰ ਵਾਰੇ ਪੁੱਛਿਆ ਤੇ ਨਾਲ ਹੀ ਅਗਲੀ ਡਿਉਟੀ ਸੁਣਾ ਦਿੱਤੀ ।
ਠਯਾਦਵ ਸਾਢੇ ਦਸ ਵਜ਼ੇ ਮੇਮ ਸਾਹਬ ਲਈ ਗੱਡੀ ਲਾ ਦੇਣਾ ।ਉਹਨਾਂ ਨੇ ਬਾਜ਼ਾਰ ਜਾਣਾ ਹੈੂ
ਠਠੀਕ ਸਾਹਬੂ ਯਾਦਵ ਨੇ ਜਿਪਸੀ ਯੂਨਿਟ ਵਾਲਾ ਮੋੜ ,ਮੋੜ ਲਈ ਸੀ । ਸਾਹਬ ਨੂੰ ਉਤਾਰ ਕੇ ਯਾਦਵ ਜਿਪਸੀ ਗੈਰਿਜ਼ ਵਿੱਚ ਲੈ ਗਿਆ ।
(ਬਾਕੀ ਅਗਲੇ ਅੰਕ ਵਿੱਚ)

WRITTEN BY