Skip to content
Independent perspectives. Global stories.
BREAKING

ਗੀਤਕਾਰੀ ਤੇ ਗਾਇਕੀ ਨੂੰ ਸਮੱਰਪਤ-ਗੋਲਡੀ ਬਾਵਾ

Share this story

ਗੋਲਡੀ ਬਾਵਾ ਨਵੇਂ ਗਾਇਕਾਂ ‘ਚੋਂ ਇੱਕ ਸੁਰੀਲਾ ਤੇ ਦਮਦਾਰ ਆਵਾਜ਼ ਦਾ ਮਾਲਕ ਹੈ।ਗੀਤਕਾਰੀ ਤੋਂ ਗਾਇਕੀ ਵੱਲ ਆਏ ਇਸ ਫ਼ਨਕਾਰ ਨੇ ਆਪਣੀ ਕਲਾ ਦੀ ਸੁਰੂਆਤ ਗੁਰੂ ਘਰ’ਚ ਕੀਰਤਨ ਤੋਂ ਕੀਤੀ ਅਤੇ ਗਿਆਨੀ ਹਰਕੀਰਤ ਸਿੰਘ ਜੀ ਨਾਲ ਸੰਗਤ ਕਰਕੇ ਮੁੱਢਲਾ ਗਿਆਨ ਪ੍ਰਾਪਤ ਕੀਤਾ । ਫੇਰ ਆਪਣੀ ਕਲਾ ਨੂੰ ਹੋਰ ਨਿਖਾਰਨ ਲਈ ਗੋਲਡੀ ਗਾਇਕਾਂ ਦੇ ‘ਮੱਕੇ’ ਲੁਧਿਆਣੇ ਗੀਤਕਾਰੀ ਦੇ ਥੰਮ੍ਹ ਦੇਵ ਥਰੀਕੇ ਵਾਲੇ ਦੇ ਗੋਡੀਂ ਆ ਲੱਗਿਆ। ਇੱਥੇ ਹੀ ਉਸਦਾ ਮੇਲ ਨਾਮੀ ਗਾਇਕ ਸੁਖਵਿੰਦਰ ਸੁੱਖੀ ਨਾਲ ਹੋਇਆ।ਸੁੱਖੀ ਨਾਲ ਸਟੇਜਾਂ ਕਰਦਿਆਂ ਗੋਲਡੀ ਨੇ ਆਪਣਾ ਗਾਇਕੀ ਦਾ ਆਗਾਜ਼ ਵੀ ਕਰ ਲਿਆ ।ਹੋਲੀ-ਹੋਲੀ ਅੱਗੇ ਵਧਦਿਆਂ ਗੋਲਡੀ ਬਾਵਾ ਗੀਤਕਾਰੀ ਦੇ ਨਾਲ-ਨਾਲ, ਗਾਇਕੀ ਨੂੰ ਵੀ ਪੂਰੀ ਤਰ੍ਹਾਂ ਸਮੱਰਪਤ ਹੋ ਗਿਆ। ਭਵਾਨੀਗੜ੍ਹ ਨੇੜਲੇ ਪਿੰਡ ਕਪਿਆਲ ਦੇ ਜੰਮਪਲ ਗੋਲਡੀ ਬਾਵਾ ਦੇ ਲਿਖੇ ਦੋ ਦਰਜ਼ਨ ਗੀਤਾਂ ਨੂੰ ਕਈ ਨਾਮੀਂ ਕਲਾਕਾਰਾਂ ਨੇ ਆਪਣੀਆਂ ਆਵਾਜ਼ਾਂ ਦਿੱਤੀਆਂ ਹਨ, ਜਿਨ੍ਹਾਂ ਵਿਚ ਗਾਇਕਾ ਸੁਦੇਸ਼ ਕੁਮਾਰੀ, ਅਮਰਿੰਦਰ ਬੌਬੀ, ਜਗਮੋਹਨ ਸੰਧੂ, ਸੁਮਨ ਦੱਤਾ, ਅਜੈ ਦਿਉਲ, ਭਗਵਾਨ ਹਾਂਸ ਤੇ ਕਈ ਹੋਰ ਨਾਂਅ ਜ਼ਿਕਰਯੋਗ ਹਨ। ਅਮਰਿੰਦਰ ਬੌਬੀ ਦੀ ਆਵਾਜ਼’ਚ ਆਈ ਭੇਟਾ ‘‘ਮੈਂ ਚੁੰਮ ਲਾ ਉਨ੍ਹਾਂ ਪੌੜੀਆਂ ਨੂੰ ..ਜੋ ਮਈਆ ਦਰ ਜਾਂਦੀਆ ਨੇ…ਬੇਹੱਦ ਮਕਬੂਲ ਰਹੀ।  ਗਾਇਕੀ ਵਜੋਂ ਗੋਲਡੀ ਦੀਆਂ ਪੰਜ

ਕੈਸਿਟਾਂ ਮਾਰਕੀਟ ਵਿੱਚ ਆ ਚੁੱਕੀਆ ਹਨ। ਜਿੰਨ੍ਹਾਂ ‘ਚ ਇੱਕ ਕੈਸਟ ‘‘ਮਸਤੀੂ ਨਾਮੀਂ ਗਾਇਕਾਂ ਕਰਮਜੀਤ ਅਨਮੋਲ,ਵੀਰ ਦਵਿੰਦਰ,ਅਮ੍ਰਿਤਾਂ ਵਿਰਕ ਨਾਲ ਸਾਂਝੀ ਆਈ।ਇਸ ਤੋਂ ਇਲਾਵਾ ‘‘ਸਰਦਾਰੀ’, ‘ਰੱਖ ਚਰਨਾਂ ਦੇ ਕੋਲ’ (ਧਾਰਮਿਕ) ਤੇ ‘ਗੋਲਡੀ ਲਾਈਵ’ ਸ਼ਾਮਿਲ ਹਨ। ‘ਗੋਲਡੀ ਲਾਈਵ’ ਦੇ ਕਈ ਗੀਤਾਂ ਅਤੇ ਸ਼ੇਅਰਾਂ ਨੂੰ ਸਰੋਤਿਆਂ ਨੇ ਪਸੰਦ ਕੀਤਾ ਹੈ। ਗੋਲਡੀ ਬਾਵਾ ਦੀ ਪੰਜਵੀਂ ਐਲਬਮ ‘ਗੋਲਡੀ ਲਾਈਵ-2 (ਮਸਤੀ ਮਸਤਾਂ ਦੀ)’ਕੁਝ ਦਿਨ ਪਹਿਲਾਂ ਆਈ ਹੈ।ਗੋਲਡੀ ਬਾਵਾ ਨੇ ਦੱਸਿਆ ਕਿ ਇਹ ਐਲਬਮ ਨਕੋਦਰ ਵਾਲੇ ਲਾਡੀ ਸ਼ਾਹ ਜੀ ਨੂੰ ਸਮੱਰਪਤ ਹੈ। ਮੈਂ ਇਨ੍ਹਾਂ ਦੇ ‘ਦਰ ਦਾ ਸੇਵਕ ਹਾਂ । ਇਸ ਨੂੰ ਸੰਗੀਤਕਾਰ ਰਾਜਵੀਰ ਰਾਜੂ ਨੇ ਸੰਗੀਤ ਨਾਲ ਸ਼ਿੰਗਾਰਿਆ ਹੈ। ਇਸ ਐਲਬਮ ਵਿਚਲੇ ਗੀਤ ਗੁਰਧਨ ਘਰਾਚੋਂ, ਹਰਮੀਲ ਖ਼ਾਨ ਤੇ ਖ਼ੁਦ ਗੋਲਡੀ ਬਾਵਾ ਨੇ ਲਿਖੇ ਹਨ। ਇਸ ਵਿਚ ਕੁਮੈਂਟਰੀ ਪ੍ਰਸਿੱਧ ਸੂਫ਼ੀ ਐਂਕਰ ਹੇਮੰਤ ਵਾਲੀਆ ਨੇ ਬਾਖ਼ੂਬੀ ਕੀਤੀ ਹੈ । ਨਰੇਸ਼ ਫਤਿਆਵਾਦੀ ਦੀ ਪੇਸ਼ਕਸ਼ ਹੇਠ ਇਸ ਐਲਬਮ ਨੂੰ ਸੰਸਾਰ ਪ੍ਰਸਿੱਧ ਕੰਪਨੀ ਟੀ-ਸੀਰੀਜ਼ ਵੱਲੋਂ ਮਾਰਕੀਟ ਵਿਚ ਉਤਾਰਿਆ ਗਿਆ ਹੈ।
ਝ ਸੁਰਜੀਤ ਜੱਸਲ
ਸੰਪਰਕ : 9814607737

WRITTEN BY