ਜੰਮੂ-ਕਸ਼ਮੀਰ ਪੁਲਿਸ ਸਬ-ਇੰਸਪੈਕਟਰ ਭਰਤੀ ਮਾਮਲੇ ਦੇ ਸਬੰਧ ਵਿੱਚ ਸੀਬੀਆਈ ਦੀ ਟੀਮ ਨੇ ਮੰਗਲਵਾਰ ਨੂੰ ਜੰਮੂ, ਪਠਾਨਕੋਟ ਅਤੇ ਹਰਿਆਣਾ ਵਿੱਚ ਸੱਤ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਦੀ
ਪਠਾਨਕੋਟ : ਜੰਮੂ-ਕਸ਼ਮੀਰ ਪੁਲਿਸ ਸਬ-ਇੰਸਪੈਕਟਰ ਭਰਤੀ ਮਾਮਲੇ ਦੇ ਸਬੰਧ ਵਿੱਚ ਸੀਬੀਆਈ ਦੀ ਟੀਮ ਨੇ ਮੰਗਲਵਾਰ ਨੂੰ ਜੰਮੂ, ਪਠਾਨਕੋਟ ਅਤੇ ਹਰਿਆਣਾ ਵਿੱਚ ਸੱਤ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਦੀਆਂ ਟੀਮਾਂ ਜੰਮੂ ਵਿੱਚ ਦੋ ਥਾਵਾਂ, ਪਠਾਨਕੋਟ ਵਿੱਚ ਦੋ ਥਾਵਾਂ, ਹਰਿਆਣਾ ਦੇ ਰੇਵਾੜੀ ਵਿੱਚ ਦੋ ਥਾਵਾਂ ਅਤੇ ਹਰਿਆਣਾ ਦੇ ਕਰਨਾਲ ਵਿੱਚ ਇੱਕ ਥਾਂ ਛਾਪੇਮਾਰੀ ਕਰਨ ਲਈ ਪਹੁੰਚੀਆਂ।
ਸੂਤਰਾਂ ਮੁਤਾਬਕ, ਸੀਬੀਆਈ ਦੀਆਂ ਟੀਮਾਂ ਨੇ ਜੰਮੂ ਵਿੱਚ ਸੀਆਰਪੀਐੱਫ ਜਵਾਨ ਕਸ਼ਮੀਰ ਸਿੰਘ ਅਤੇ ਆਈਆਰਪੀ ਜਵਾਨ ਵਿਕਾਸ ਸ਼ਰਮਾ ਦੇ ਘਰ ਛਾਪੇਮਾਰੀ ਕੀਤੀ ਹੈ। ਇਸ ਦੇ ਨਾਲ ਹੀ ਪਠਾਨਕੋਟ ਵਿੱਚ ਸੀਆਰਪੀਐੱਫ ਕਾਂਸਟੇਬਲ ਅਤੁਲ ਕੁਮਾਰ ਅਤੇ ਪ੍ਰਾਈਵੇਟ ਵਿਅਕਤੀ ਤਰਸੇਮ ਲਾਲ ਦੇ ਘਰ ਛਾਪੇਮਾਰੀ ਕੀਤੀ ਗਈ ਹੈ। ਹਰਿਆਣਾ ਦੇ ਰੇਵਾੜੀ ਵਿੱਚ ਸੀਆਰਪੀਐਫ ਕਾਂਸਟੇਬਲ ਸੁਰਿੰਦਰ ਸਿੰਘ ਅਤੇ ਯਤਿਨ ਯਾਦਵ ਦੇ ਘਰ ਅਤੇ ਕਰਨਾਲ ਵਿੱਚ ਨਿੱਜੀ ਵਿਅਕਤੀ ਸੁਲਿੰਦਰਾ ਦੇ ਘਰ ਦੀ ਜਾਂਚ ਕੀਤੀ ਜਾ ਰਹੀ ਹੈ।