ਸ੍ਰੀਨਗਰ, 20 ਸਤੰਬਰ (ਪੀ.ਟੀ.)- ਹਾਲ ਹੀ ’ਚ ਆਏ ਹੜ੍ਹ ਤੋਂ ਬਾਅਦ ਕਸ਼ਮੀਰ ਘਾਟੀ ‘ਚ ਅੱਤਵਾਦੀਆਂ ਦੀ ਘੁਸਪੈਠ ਦੇ ਕਈ ਯਤਨ ਸੁਰੱਖਿਆ ਬਲਾਂ ਦੁਆਰਾ ਅਸਫਲ ਕੀਤੇ ਜਾਣ ਦੇ ਬਾਵਜੂਦ ਭਾਰੀ ਹਥਿਆਰਾਂ ਨਾਲ ਲੈਸ ਲਗਭਗ 200 ਅੱਤਵਾਦੀ ਭਾਰਤ ‘ਚ ਘੁਸਪੈਠ ਲਈ ਕੰਟਰੋਲ ਰੇਖਾ ਤੋਂ ਪਾਰ ਇੰਤਜ਼ਾਰ ਕਰ ਰਹੇ ਹਨ। ਸ੍ਰੀਨਗਰ ਦੇ 15 ਕੋਰ ਦੇ ਜਨਰਲ ਆਫ਼ੀਸਰ ਕਮਾਂਡਿੰਗ ਲੈਫ਼ਟੀਨੈਂਟ ਜਨਰਲ ਸੁਬੂਰਤ ਸਾਹਾ ਨੇ ਦੱਸਿਆ ਕਿ ਕੰਟਰੋਲ ਰੇਖਾ ਤੋਂ ਪਾਰ ਭਾਰੀ ਹਥਿਆਰਾਂ ਨਾਲ ਲੈਸ ਲਗਭਗ 200 ਅੱਤਵਾਦੀ ਕਸ਼ਮੀਰ ਘਾਟੀ ’ਚ ਦਾਖਲ ਹੋਣ ਦਾ ਇੰਤਜ਼ਾਰ ਕਰ ਰਹੇ ਹਨ।



