ਨਵੀਂ ਦਿੱਲੀ, 19 ਸਤੰਬਰ (ਪੀ. ਟੀ)- ਸੁਪਰੀਮ ਕੋਰਟ ‘ਚ ਸੀ.ਬੀ.ਆਈ. ਡਾਇਰੈਕਟਰ ਖਿਲਾਫ ਦੋਸ਼ ਲਗਾਉਣ ਵਾਲੇ ਐਨ.ਜੀ.ਓ. ਸੀ.ਪੀ.ਆਈ.ਐਲ. ਨੇ ਸੀ.ਬੀ.ਆਈ. ਡਾਇਰੈਕਟਰ ਰਣਜੀਤ ਸਿਨਹਾ ਖਿਲਾਫ ਦਸਤਾਵੇਜ਼ ਮੁਹੱਈਆ ਕਰਾਉਣ ਵਾਲੇ ਵਿਹਸਲ ਬਲੋਅਰ ਦਾ ਨਾਮ ਉਜਾਗਰ ਕਰਨ ਤੋਂ ਅੱਜ ਇਨਕਾਰ ਕਰ ਦਿੱਤਾ ਹੈ। ਐਨ.ਜੀ.ਓ. ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਨਾਮ ਦਾ ਖੁਲਾਸਾ ਹੋਣ ‘ਤੇ ਵਿਹਸਲ ਬਲੋਅਰ ਦੀ ਜ਼ਿੰਦਗੀ ਖ਼ਤਰੇ ‘ਚ ਪੈ ਜਾਵੇਗੀ।