June 19, 2026 9:12 am

ਸੁਪਰੀਮ ਕੋਰਟ ਨੇ ਦਿੱਤੀ ਰਣਜੀਤ ਸਿਨਹਾ ਨੂੰ ਫ਼ੌਰੀ ਰਾਹਤ

ਨਵੀਂ ਦਿੱਲੀ, 15 ਸਤੰਬਰ (ਪੀ. ਟੀ.)- 2ਜੀ ਦੇ ਦੋਸ਼ੀਆਂ ਨੂੰ ਮਿਲਣ ਦੇ ਕੇਸ ‘ਚ ਸੀਬੀਆਈ ਨਿਰਦੇਸ਼ਕ ਰਣਜੀਤ ਸਿਨਹਾ ਨੂੰ ਫ਼ੌਰੀ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ ਜਾਚਕ ਪ੍ਰਸ਼ਾਂਤ ਭੂਸ਼ਨ ਨੂੰ ਕਿਹਾ ਹੈ ਕਿ ਉਹ ਉਨ੍ਹਾਂ ਲੋਕਾਂ ਦਾ ਨਾਮ ਦੱਸਣ ਜਿਨ੍ਹਾਂ ਨੇ ਇਹ ਜਾਣਕਾਰੀ ਦਿੱਤੀ ਹੈ। ਹਾਲਾਂਕਿ ਅਦਾਲਤ ਨੇ ਇਹ ਵੀ ਕਿਹਾ ਹੈ ਕਿ ਇਹ ਜਾਣਕਾਰੀ ਸੀਲ ਬੰਦ ਲਿਫ਼ਾਫ਼ੇ ‘ਚ ਦਿੱਤੀ ਜਾਵੇ ਜਿਸਨੂੰ ਸਿਰਫ਼ ਸੁਪਰੀਮ ਕੋਰਟ ਦੇ ਜੱਜ ਹੀ ਵੇਖਣਗੇ। ਅਗਲੀ ਸੁਣਵਾਈ 23 ਤਾਰੀਖ਼ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਰਣਜੀਤ ਸਿਨਹਾ ‘ਤੇ ਇਲਜ਼ਾਮ ਹੈ ਕਿ ਕੋਲਾ ਘੋਟਾਲੇ ਤੇ ਟੈਲੀਕਾਮ ਘੋਟਾਲੇ ਦੇ ਦੋਸ਼ੀਆਂ ਨੇ ਰਣਜੀਤ ਸਿਨਹਾ ਨਾਲ ਉਨ੍ਹਾਂ ਦੇ ਘਰ ਮੁਲਾਕਾਤ ਕੀਤੀ ਸੀ।

Send this to a friend