June 19, 2026 7:53 am

300 ਚੀਨੀ ਫੌਜੀਆਂ ਨੇ 100 ਭਾਰਤੀ ਜਵਾਨਾਂ ਨੂੰ ਘੇਰਿਆ

ਚੀਨ ਨੂੰ ਟੱਕਰ ਦੇਣ ਲਈ ਵਿਵਾਦਤ ਸਰਹੱਦੀ ਇਲਾਕੇ ਵਿੱਚ ਵਿਕਾਸ ਕਰੇਗਾ ਭਾਰਤ
Page-1_06 ਨਵੀਂ ਦਿੱਲੀ, 15 ਸਤੰਬਰ (ਪੀ. ਟੀ. ਲਾਇਵ)- ਲਦਾਖ਼ ’ਚ ਭਾਰਤ ਤੇ ਚੀਨ ਵਿਚਕਾਰ ਤਣਾਅ ਵੱਧ ਗਿਆ ਹੈ। ਚੁਮੁਰ ਇਲਾਕੇ ’ਚ ਚੀਨੀ ਫੌਜੀਆਂ ਨੇ ਭਾਰਤੀ ਫੌਜੀਆਂ ਨੂੰ ਘੇਰ ਲਿਆ ਹੈ। ਸੂਤਰਾਂ ਅਨੁਸਾਰ 100 ਭਾਰਤੀ ਫੌਜੀਆਂ ਨੂੰ 300 ਚੀਨੀ ਫੌਜੀਆਂ ਨੇ ਘੇਰ ਲਿਆ ਹੈ। ਦੋਵਾਂ ਧਿਰਾਂ ਵੱਲੋਂ ਫੌਜੀਆਂ ਦੀ ਤਾਦਾਦ ਵਧਾਈ ਜਾ ਰਹੀ ਹੈ। ਨਾਲ ਹੀ ਡੇਮਚੌਕ ’ਚ ਵੀ ਦੋਵਾਂ ਦੇ ਵਿੱਚ ਤਣਾਅ ਜਾਰੀ ਹੈ। ਕੱਲ੍ਹ ਤੋਂ ਘੇਰਾਬੰਦੀ ਜਾਰੀ ਹੈ ਤੇ ਦੋਵਾਂ ਪਾਸੇ ਦੀਆਂ ਫੌਜੀ ਟੁੱਕੜੀਆਂ ਆਹਮਣੇ- ਸਾਹਮਣੇ ਹਨ। ਗੌਰਤਲਬ ਹੈ ਕਿ ਕਿ 11 ਸਤੰਬਰ ਨੂੰ ਸਰਹੱਦ ’ਤੇ ਤਣਾਅ ਵਧਾਉਂਦੇ ਹੋਏ ਚੀਨੀ ਫ਼ੌਜ 500 ਮੀਟਰ ਭਾਰਤੀ ਸਰਹੱਦ ਅੰਦਰ ਦਾਖਲ ਹੋ ਗਈ ਸੀ। ਸੂਤਰਾਂ ਅਨੁਸਾਰ ਇਹ ਵਾਰਦਾਤ ਲੱਦਾਖ ਦੇ ਚੁਮੁਰ ਇਲਾਕੇ ਵਿੱਚ ਵਾਪਰੀ ਹੈ। ਸਭ ਤੋਂ ਅਹਿਮ ਗੱਲ

ਇਹ ੈਹੈ ਕਿ ਇਹ ਸਭ ਕੁੱਝ ਭਾਰਤ ਦੀ ਜ਼ਮੀਨ ਉਪਰ ਹੋ ਰਿਹਾ ਹੈ। ਚੀਨੀ ਫੌਜੀਆਂ ਨੇ ਭਾਰਤ ਅੰਦਰ ਦਾਖਲ ਹੋ ਕੇ ਸਾਡੇ ਫੌਜੀਆਂ ਨੂੰ ਇੱਕ ਤਰ੍ਹਾਂ ਨਾਲ ਬੰਦੀ ਬਣਾ ਲਿਆ ਹੈ।
ਪਿਛਲੇ ਮਹੀਨੇ ਆਈਆਂ ਰਿਪੋਰਟਾਂ ਅਨੁਸਾਰ ਚੀਨੀ ਫੌਜੀ ਭਾਰਤੀ ਸਰਹੱਦ ਦੇ 25 ਕਿਲੋਮੀਟਰ ਤੱਕ ਅੰਦਰ ਦਾਖਲ ਹੋ ਗਏ ਸਨ। ਇਸ ਤਰ੍ਹਾਂ ਦੀਆਂ ਘਟਨਾਵਾਂ ਵਿੱਚ ਪਿਛਲੇ 2 ਸਾਲਾਂ ਵਿੱਚ ਕਾਫੀ ਤੇਜ਼ੀ ਆਈ ਹੈ। ਇਕੱਲੇ ਸਾਲ 2014 ਵਿੱਚ ਹੀ ਹੁਣ ਤੱਕ ਚੀਨੀ ਫੌਜੀਆਂ ਦੀ ਘੁਸਪੈਠ ਦੀਆਂ 300 ਤੋਂ ਵਧ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਇਹ ਸਭ ਤਦ ਵੀ ਜਾਰੀ ਹੈ ਜਦ ਚੀਨ ਦੇ ਰਾਸ਼ਟਰਪਤੀ ਭਾਰਤ ਦੀ ਯਾਤਰਾ ’ਤੇ ਆ ਰਹੇ ਹਨ।
ਇੱਕ ਹੋਰ ਰਿਪੋਰਟ ਅਨੁਸਾਰ ਚੀਨ ਦੀ ਨਜ਼ਰ ਭਾਰਤ ਦੀ ਜ਼ਮੀਨ ਉਪਰ ਹੀ ਨਹੀਂ ਬਲਕਿ ਸਾਡੀਆਂ ਜੜੀ ਬੂਟੀਆਂ ਉਤੇ ਹੈ। ਜਿਸ ਦਾ ਨਤੀਜਾ ਹੈ ਕਿ ਉਹ ਭਾਰਤ ਦੇ ਲੇਹ ਲੱਦਾਖ ਨਾਲ ਜੁੜੇ ਆਪਣੇ ਉਲਾਕੇ ਦੇ ਮੈਡੀਸਿਨਲ ਪਲਾਂਟਸ ਦਾ ਪੇਟੈਂਟ ਕਰਵਾਉਣ ਵਿੱਚ ਲੱਗਾ ਹੋਇਆ ਹੈ।
ਇਸ ਇਲਾਕੇ ਦੀ ਜਲਵਾਯੂ ਇੱਕੋ ਜਿਹੀ ਹੋਣ ਕਾਰਨ ਲੇਹ ਲੱਦਾਖ ਵਿੱਚ ਪਾਏ ਜਾਣ ਵਾਲੇ ਦਰਖਤ ਅਤੇ ਪੌਦੇ ਚੀਨ ਵਿੱਚ ਵੀ ਪਾਏ ਜਾਂਦੇ ਹਨ ਅਤੇ  ਉਹ ਇਸੇ ਚੀਜ਼ ਦਾ ਫਾਇਦਾ ਉਠਾਉਣਾ ਚਾਹੁੰਦਾ ਹੈ।
ਇਸੇ ਦੌਰਾਨ ਇੱਕ ਹੋਰ ਸਮਾਚਾਰ ਅਨੁਸਾਰ ਭਾਰਤ ਨੇ ਚੀਨ ਦੇ ਨਾਲ ਲੱਗਦੀ ਵਿਵਾਦ ਵਾਲੀ ਸਰਹੱਦ ਦੇ ਇਲਾਕਿਆਂ ਵਿੱਚ ਸੜਕਾਂ ਅਤੇ ਫੌਜੀ ਸਟੇਸ਼ਨ ਬਣਾਉਣ ਦੇ ਲਈ ਵਾਤਾਵਰਣ ਸਬੰਧੀ ਨਿਯਮਾਂ ਨੂੰ ਲਚਕੀਲਾ ਕਰ ਦਿੱਤਾ ਹੈ। ਨਵੀਂ ਸਰਕਾਰ ਚਾਹੁੰਦੀ ਹੈ ਕਿ ਭਾਰਤ ਵੀ ਚੀਨ ਵਾਂਗ ਬਾਰਡਰ ਏਰੀਆ ਉੱਤੇ ਸ਼ਾਨਦਾਰ ਟਰਾਂਸਪੋਰਟ ਨੈੱਟਵਰਕ ਤਿਆਰ ਕਰੇ ਤਾਂ ਕਿ ਜ਼ਰੂਰਤ ਪੈਣ ’ਤੇ ਚੀਨ ਨੂੰ ਉਸੇ ਦੀ ਭਾਸ਼ਾ ਵਿੱਚ ਜਵਾਬ ਦਿੱਤਾ ਜਾ ਸਕੇ।

Send this to a friend