ਚੰਡੀਗੜ੍ਹ, 12 ਸਤੰਬਰ (ਪੀ. ਟੀ)- ਹਰਿਆਣਾ ਸਕੂਲ ਸਿੱਖਿਆ ਬੋਰਡ, ਭਿਵਾਨੀ ਦੀ ਪ੍ਰੀਖਿਆ ਵਿਚ ਸੈਕੰਡਰੀ ਪਹਿਲੇ ਸੈਮੇਸਟਰ ਦੇ ਅੰਗਰੇਜ਼ੀ ਅਤੇ ਸੀਨੀਅਰ ਸੈਕੰਡਰੀ ਦੇ ਪਹਿਲੇ ਤੇ ਦੂਜੇ ਸੈਮੇਸਟਰ ਦੇ ਗ੍ਰਹਿ ਵਿਗਿਆਨ ਤੇ ਉਦਮਸ਼ੀਲਤਾ ਵਿਸ਼ੇ ਦੀ ਪ੍ਰੀਖਿਆ ਵਿਚ ਸੂਬੇ ਭਰ ਵਿਚ ਗਲਤ ਸਾਧਨ ਵਰਤੋਂ ਦੇ 232 ਮਾਮਲੇ ਦਰਜ ਕੀਤੇ ਗਏ। ਤਿੰਨ ਅਧਿਆਪਕ ਪ੍ਰੀਖਿਆ ਡਿਊਟੀ ਤੋਂ ਰਿਲੀਵ ਕੀਤੇ ਗਏ। ਇਹ ਜਾਣਕਾਰੀ ਦਿੰਦੇ ਹੋਏ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਬੋਰਡ ਦੇ ਉਡਨ ਦਸਤੇ ਵੱਲੋਂ ਜ਼ਿਲ੍ਹਾ ਫਤਿਹਾਬਾਦ ਤੇ ਸਿਰਸਾ ਦੇ ਪ੍ਰੀਖਿਆ ਕੇਂਦਰਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ । ਉਥੇ ਪ੍ਰੀਖਿਆ ਸ਼ਾਂਤੀਪੂਰਕ ਢੰਗ ਨਾਲ ਚਲ ਰਹੀ ਸੀ। ਬੋਰਡ ਸਕੱਤਰ ਦੇ ਵੱਖ ਵੱਖ ਉਡਨਦਸਤਾਂ ਵੱਲੋਂ ਜ਼ਿਲ੍ਹਾ ਭਿਵਾਨੀ ਦੇ ਤੋਸ਼ਾਮ, ਬਵਾਨੀ ਖੇੜਾ, ਲੋਹਾਰੂ, ਚਰਖੀ ਦਾਦਰੀ ਤੇ ਲੋਕਲ ਭਿਵਾਨੀ ਪ੍ਰੀਖਿਆ ਕੇਂਦਰਾ ਦਾ ਨਿਰੀਖਣ ਕੀਤਾ ਗਿਆ ਅਤੇ ਨਕਲ ਦੇ 37 ਕੇਸ ਫੜ੍ਹੇ। ਸਪੈਸ਼ਲ ਟਾਸਕ ਫੋਰਸ ਨੇ ਨਕਲ ਦੇ 68 ਮਾਮਲੇ
ਦਰਜ ਕੀਤੇ ਗਏ। ਬੁਲਾਰੇ ਨੇ ਦੱਸਿਆ ਕਿ ਡਿਊਟੀ ਤੋਂ ਕੁਤਾਹੀ ਵਰਤਣ ’ਤੇ ਜਿਨ੍ਹਾਂ ਤਿੰਨ ਅਧਿਆਪਕਾਂ ਨੂੰ ਰਿਲੀਵ ਕੀਤਾ ਗਿਆ ਹੈ, ਉਨ੍ਹਾਂ ਵਿਚ ਸ਼ਾਮਲ ਹੈ – ਸਕੱਤਰ ਉਡਨਦਸਤਾ ਨੰਬਰ 3 ਦੇ ਕੋਆਰਡੀਨੇਟਰ ਅਨਿਲ ਗੌੜ, ਸਹਾਇਕ ਨਿਰਦੇਸ਼ਕ ਵੱਲੋਂ ਸ੍ਰੀਮਤੀ ਟੀਨਾ, ਅਧਿਆਪਕ ਨੂੰ ਹਿੰਦੂ ਸੀਨੀਅਰ ਸੈਕੰਡਰੀ ਸਕੂਲ, ਲੋਹਾਰੂ (ਭਿਵਾਨੀ) ਤੋਂ, ਐਸ.ਟੀ.ਐਫ-11 ਉਡਨਦਸਤੇ ਵੱਲੋਂ ਪ੍ਰੀਖਿਆ ਕੇਂਦਰ ਸਰਕਾਰੀ ਸੀਨੀਅਰ ਮੱਧਮਿਕ ਸਕੂਲ, ਰੋਹਨਾ-1(ਬੀ-1) ਤੋਂ ਸ੍ਰੀਮਤੀ ਸੋਨੂੰ, ਪੀ ਟੀ ਆਈ ਸਰਕਾਰੀ ਉਚ ਸਕੂਲ, ਕੁੰਡਲ ਅਤੇ ਉਪ ਸਕੱਤਰ (ਪ੍ਰਕਾਸ਼ਨ) ਉਡਨਦਸਤੇ ਵੱਲੋਂ ਪ੍ਰੀਖਿਆ ਕੇਂਦਰ ਐਸ ਜੀ ਐਸ ਡੀ ਸੀਨੀਅਰ ਮਾਧਮਿਕ ਸਕੂਲ, ਕਲਾਨੌਰ-13 ਤੋਂ ਤੇਜਬੀਰ ਸਿੰਘ, ਜੇ ਬੀ ਟੀ, ਸਰਕਾਰੀ ਉਚ ਸਕੂਲ, ਆਂਵਲ (ਰੋਹਤਕ)। ਇਨ੍ਹਾਂ ਦੇ ਖਿਲਾਫ ਅਨੁਸ਼ਾਸਨਾਤਮਕ ਕਾਰਵਾਈ ਕਰਨ ਦੇ ਲਈ ਸਿੱਖਿਆ ਵਿਭਾਗ ਹਰਿਆਣਾ ਨੂੰ ਲਿਖਿਆ ਜਾ ਰਿਹਾ ਹੈ।