ਚੰਡੀਗੜ੍ਹ, 9 ਸਤੰਬਰ (ਪੀ. ਟੀ)- ਵਿਜੀਲੈਂਸ ਬਿਊਰੋ ਵਿਭਾਗ ਵਲੋਂ ਭ੍ਰਿਸ਼ਟਾਚਾਰ ਵਿਰੁੱਧ ਆਰੰਭੀ ਮੁਹਿੰਮ ਦੌਰਾਨ ਅੱਜ ਕਾਰਵਾਈ ਕਰਦਿਆਂ ਪੰਜਾਬ ਦੇ ਸਿਵਲ ਸਪਲਾਈ ਵਿਭਾਗ ਦੇ ਇਕ ਇੰਸਪੈਕਟਰ ਨੂੰ ਤਿੰਨ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇੰਸਪੈਕਟਰ ਵਿਸ਼ਾਲ ਕੁਮਾਰ ਜੋ ਕਿ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਪਟਿਆਲਾ ਦਫਤਰ ਵਿਖੇ ਤਾਇਨਾਤ ਹੈ, ਉਸਨੂੰ ਮੁਦੱਈ ਬਲਜੀਤ ਸਿੰਘ ਪਿੰਡ ਈਸਰਹੇੜੀ ਜ਼ਿਲ੍ਹਾ ਪਟਿਆਲਾ ਦੀ ਸ਼ਿਕਾਇਤ ‘ਤੇ ਟਰੈੱਪ ਲਗਾ ਕੇ ਕਾਬੂ ਕੀਤਾ ਗਿਆ। ਸ਼ਿਕਾਇਤ ਕਰਤਾ ਨੇ ਇਹ ਦਰਖਾਸਤ ਦਿੱਤੀ ਸੀ ਕਿ ਉਹ ਡਿਪੂ ਹੋਲਡਰ ਹੈ ਅਤੇ ਇੰਸਪੈਕਟਰ ਵਿਸ਼ਾਲ ਕੁਮਾਰ ਉਸ ਤੋਂ ਹਰ ਮਹੀਨੇ ਰਿਸ਼ਵਤ ਲੈਂਦਾ ਹੈ।