ਸ਼ਾਹਕੋਟ, 24 ਜੁਲਾਈ (ਸੁਰਿੰਦਰ ਸਿੰਘ ਪਦਮ)-ਸਰਕਾਰੀ ਸਕੂਲਾਂ ਵਿੱਚ ਬੱਚਿਆ ਦਾ ਦਾਖਲਾ ਵਧਾਉਣ ਦੇ ਮੰਤਵ ਨਾਲ ਮਿਡ-ਡੇ-ਮੀਲ ( ਦੁਪਹਿਰ ਦਾ ਭੋਜਨ) ਵਰਗੀ ਚਲਾਈ ਗਈ ਯੋਜਨਾ ਨਾਲ ਪਿਛਲੇ ਦਿਨੀ ਬਿਹਾਰ ਵਿਚ ਵਾਪਰੇ ਦਰਦਨਾਕ ਹਾਦਸੇ ਤੋਂ ਬਾਅਦ ਪੰਜਾਬ ਸਰਕਾਰ ਦੇ ਵੀ ਕੰਨ ਖੜੇ ਹੋ ਗਏ ਹਨ। ਸਰਕਾਰੀ ਸਕੂਲਾਂ ਵਿੱਚ ਬੱਚਿਆ ਨੂੰ ਜਿੱਤੇ ਜਾਣ ਵਾਲੇ ਦੁਪਹਿਰ ਦੇ ਖਾਣੇ ‘ਚ ਪਾਈਆ ਜਾਣ ਵਾਲੀਆ ਖਾਮੀਆ ਬਾਰੇ ਜਾਣਕਾਰੀ ਇਕੱਤਰ ਕਰਕੇ ਉਨ੍ਹਾਂ ਨੂੰ ਦੂਰ ਕਰਨ ਦੇ ਮੰਤਵ ਨਾਲ ਪੰਜਾਬ ਸਰਕਾਰ ਵੱਲੋਂ ਅੱਜ ਕੱਲ ਵੱਡੀ ਪੱਧਰ ਤੇ ਸਕੂਲਾਂ ਵਿਚ ਦੁਪਹਿਰ ਦੇ ਖਾਣੇ ਦੀ ਚੈਕਿੰਗ ਕਰਵਾਈ ਜਾ ਰਹੀ ਹੈ। ਵੱਖ-ਵੱਖ ਵਿਭਾਗਾ ਦੇ ਅਧਿਕਾਰੀਆ ਤੋਂ ਇਲਾਵਾ ਸਿਹਤ ਵਿਭਾਗ ਦੀਆ ਅਨੇਕਾਂ ਟੀਮਾਂ ਵੀ ਸਕੂਲਾਂ ‘ਚ ਪਹੁੰਚ ਕੇ ਦੁਪਹਿਰ ਦੇ ਖਾਣੇ ਦੇ ਸੈਪਲ ਭਰ ਰਹੀਆ ਹਨ।ਪੰਜਾਬ ਸਰਕਾਰ ਦੀਆ ਹਦਾਇਤਾ ਅਤੇ ਡਿਪਟੀ ਕਮਿਸ਼ਨਰ ਜਲੰਧਰ ਦੇ ਹੁਕਮਾਂ ਤਹਿਤ ਅੱਜ ਐਸ,ਡੀ.ਐਮ ਸ਼ਾਹਕੋਟ,ਨਾਇਬ ਤਹਿਸੀਲਦਾਰ ਸ਼ਾਹਕੋਟ ਅਤੇ ਬੀ.ਡੀ.ਪੀ ਓ ਸ਼ਾਹਕੋਟ ਦੀ ਟੀਮ ਵੱਲੋਂ ਬਲਾਕ ਦੇ ਕਈ ਸਰਕਾਰੀ ਸਕੂਲਾਂ ਅਤੇ ਆਂਗਨਵਾੜੀ ਸੈਂਟਰਾਂ ਵਿਚ ਬੱਚਿਆ ਨੂੰ ਦਿੱਤੇ ਜਾਣ ਵਾਲੇ ਦੁਪਹਿਰ ਦੇ ਖਾਣੇ ਦੀ ਜਾਚ ਕੀਤੀ।
ਐਸ.ਡੀ.ਐਮ ਸ਼ਾਹਕੋਟ ਟੀ .ਐਨ ਪਾਸੀ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਅਤੇ ਪ੍ਰੈਇਮਰੀ ਸਕੂਲ ਨੰਗਲ ਅੰਬੀਆ, ਸਰਕਾਰੀ ਸੀਨੀਅਰ ਸੈਕੰਡਰੀ ਅਤੇ ਪ੍ਰੈਮਰੀ ਸਕੂਲ ਬਾਊਪੁਰ, ਸਕੂਲ ਪੀ.ਆਰ,ਆਈ ਢੰਡੋਵਾਲ ਅਤੇ ਸਾਂਦਾ ਵਿਖੇ ਦੁਪਹਿਰ ਦੇ ਖਾਣੇ ਦੀ ਜਾਚ ਕੀਤੀ ਗਈ। ਉਨ੍ਹਾਂ ਕਿਹਾ ਕਿ ਨਾਇਬ ਤਹਿਸੀਲਦਾਰ ਸ਼ਾਹਕੋਟ ਪਰਦੀਪ ਕੁਮਾਰ ਦੀ ਟੀਮ ਵੱਲੋਂ ਪੀ.ਆਰ, ਆਈ ਸਕੂਲ ਤੇ ਆਂਗਨਵਾੜੀ ਸੈਂਟਰ ਨਿਮਾਜੀਪੁਰ , ਂਪੀ.ਆਰ,ਆਈ ਸਕੂਲ ਤੇ ਆਂਗਨਵਾੜੀ ਸੈਂਟਰ ਖਾਨਪੁਰ ਰਾਜਪੂਤਾਂ, ਂ ਪੀ.ਆਰ,ਆਈ ਸਕੂਲ ਤੇ ਆਂਗਨਵਾੜੀ ਸੈਂਟਰ ਮੀਏਵਾਲ ਮੌਲਵੀਆ, ਈਨੋਵਾਲ, ਸਰਕਾਰੀ ਪ੍ਰਾਇਮਰੀ ਤੇ ਮਿਡਲ ਤੇ ਆਂਗਨਵਾੜੀ ਸੈਂਟਰ ਮੀਏਵਾਲ ਅਰਾਈਆ ਅਤੇ ਸਰਕਾਰੀ ਪ੍ਰਾਇਮਰੀ ਤੇ ਸੈਕੰਡਰੀ ਸਕੂਲ ਅਤੇ ਆਂਗਨਵਾੜੀ ਸੈਂਟਰ ਮੂਲੇਵਾਲ ਖਹਿਰਾ ਦਾ ਦੁਪਹਿਰ ਦਾ ਭੋਜਨ ਚੈਂਕ ਕੀਤਾ ਉਨ੍ਹਾਂ ਕਿਹਾ ਕਿ ਬੀ.ਡੀ ਪੀ.ਓ ਸ਼ਾਹਕੋਟ ਪਰਗਟ ਸਿੰਘ ਦੀ ਟੀਮ ਨੇ ਪੀ.ਆਰ,ਆਈ ਸਕੂਲ ਚੱੇਕ ਬਾਹਮਣੀਆ ਪੂਰਬ ਤੇ ਪੱਛਮ,ਰੇੜ੍ਹਵਾਂ ਅਤੇ ਨਵਾ ਪਿੰਡ ਅਕਾਲੀਆ ਦੇ ਸਕੂਲ ਦਾ ਖਾਣਾ ਚੈਂਕ ਕੀਤਾ ਉਨ੍ਹਾਂ ਕਿਹਾ ਕਿ ਚੈਕਿੰਗ ਦੌਰਾਨ ਮਿਡ-ਡੇ-ਮੀਲ ਨਾਲ ਸਬੰਧਿਤ ਰੀਕਾਰਡ ਚੈਂਕ ਕਰਨ ਦੇ ਨਾਲ ਨਾਲ ਖਾਦ ਪਦਾਰਥਾਂ ਦੇ ਸੈਂਪਲ ਵੀ ਭਰੇ ਗਏ।
ਮਿਡ ਡੇ ਮੀਲ ਦੀ ਕਈ ਸਕੂਲਾਂ ‘ਚ ਚੈਂਕਿੰਗ



