ਚੰਡੀਗੜ੍ਹ, 8 ਸਤੰਬਰ (ਪੀ. ਟੀ)- ਪੰਜਾਬ ਸਰਕਾਰ ਨੇ ਇੱਕ ਹੁਕਮ ਜਾਰੀ ਕਰਦਿਆਂ ਸ. ਚਰਨਜੀਤ ਸਿੰਘ ਬਰਾੜ ਨੂੰ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਦੇ ਵਿਸ਼ੇਸ ਕਾਰਜ ਅਫਸਰ (ਓ.ਐਸ.ਡੀ.) ਅਤੇ ਸ. ਪਰਮਜੀਤ ਸਿੰਘ ਸਿਧਵਾਂ ਨੂੰ ਰਾਜਸੀ ਸਲਾਹਕਾਰ ਵਜੋਂ ਅੱਜ ਤੁਰੰਤ ਪ੍ਰਭਾਵ ਨਾਲ ਨਿਯੁਕਤ ਕੀਤਾ ਹੈ। ਜਾਰੀ ਨੋਟੀਫਿਕੇਸ਼ਨ ਅਨੁਸਾਰ ਸ. ਚਰਨਜੀਤ ਸਿੰਘ ਬਰਾੜ ਵਾਸੀ ਪਿੰਡ ਫਕਰਸਰ, ਮੁਕਤਸਰ ਅਤੇ ਸ. ਪਰਮਜੀਤ ਸਿੰਘ ਸਿਧਵਾਂ ਵਾਸੀ ਰਾਜਗੁਰੂ ਨਗਰ, ਲੁਧਿਆਣਾ ਦੀਆਂ ਇਹ ਨਿਯੁਕਤੀਆਂ ਰਾਜਸੀ ਤੌਰ ’ਤੇ ਕੀਤੀਆਂ ਗਈਆਂ ਹਨ। ਇਥੇ ਜ਼ਿਕਰਯੋਗ ਹੈ ਕਿ ਸ. ਬਰਾੜ ਅਤੇ ਸ. ਸਿਧਵਾਂ ਦੋਵਾਂ ਨੂੰ ਪਿਛਲੇ ਦਿਨੀਂ ਉਪ ਮੁੱਖ ਮੰਤਰੀ ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ
ਨੇ ਉਨ੍ਹਾਂ ਦੀਆਂ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਬੇਹਤਰ ਸੇਵਾਵਾਂ ਦੇ ਮੱਦੇਨਜ਼ਰ ਪਾਰਟੀ ਅੰਦਰ ਬਤੌਰ ਦਫਤਰ ਸਕੱਤਰ ਨਿਯੁਕਤ ਕੀਤਾ ਹੈ।