June 10, 2026 1:46 pm

ਪੰਜਾਬ ਸਰਕਾਰ ਵੱਲੋਂ ਪਿੰਡ ਡੱਲਾ ਦੇ ਮ੍ਰਿਤਕਾਂ ਦੇ ਵਾਰਿਸਾਂ ਨੂੰ ਇੱਕ-ਇੱਕ ਲੱਖ ਰੁਪਏ ਸਹਾਇਤਾ ਦੇਣ ਦਾ ਐਲਾਨ

ਬਟਾਲਾ, 6 ਸਤੰਬਰ (ਪੀ. ਟੀ)-  ਲਗਾਤਾਰ ਮੀਂਹ ਪੈਣ ਕਾਰਨ ਕਾਦੀਆਂ ਨੇੜਲੇ ਪਿੰਡ ਡੱਲਾ ਵਿਖੇ ਇੱਕ ਮਕਾਨ ਦੀ ਛੱਤ ਡਿੱਗਣ ਕਾਰਨ ਇੱਕੋ ਪਰਿਵਾਰ ਦੇ ਅੱਠ ਮੈਂਬਰਾਂ ਦੀ ਮੌਤ ਦੀ ਦੁੱਖਦਾਈ ਘਟਨਾ ’ਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਅਤੇ ਸਾਬਕਾ ਵਿਧਾਇਕ ਸ. ਲਖਬੀਰ ਸਿੰਘ ਲੋਧੀਨੰਗਲ ਨੇ ਪੀੜ੍ਹਤ ਪਰਿਵਾਰ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਪਰਿਵਾਰ ਨਾਲ ਦੁੱਖ ਪ੍ਰਗਟ ਕਰਦਿਆਂ ਸ. ਮਜੀਠੀਆ ਨੇ ਕਿਹਾ ਕਿ ਇਸ ਅਨਹੋਣੀ ਨਾਲ ਪਿੰਡ ਡੱਲਾ ਦੇ ਇੱਕ ਪਰਿਵਾਰ ?ਤੇ ਜੋ ਦੁੱਖਾਂ ਦਾ ਪਹਾੜ ਡਿੱਗਿਆ ਹੈ ਉਹ ਅਸਿਹ ਅਤੇ ਕਥਨੀ ਤੋਂ ਪਰੇ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਦੁੱਖ ਦੀ ਘੜ੍ਹੀ ’ਚ ਪੀੜ੍ਹਤ ਪਰਿਵਾਰ ਨਾਲ ਖੜ੍ਹੀ ਹੈ ਅਤੇ ਸਰਕਾਰ ਵੱਲੋਂ ਇਸ ਪਰਿਵਾਰ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਉਨ੍ਹਾਂ ਨੇ ਪ੍ਰਮਾਤਮਾ ਅੱਗੇ ਮ੍ਰਿਤਕਾਂ ਦੀ ਆਤਮਾਂ ਦੀ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦੀ ਅਰਦਾਸ ਕੀਤੀ ਹੈ।

ਇਸੇ ਦੌਰਾਨ ਬਟਾਲਾ ਦੇ ਐੱਸ.ਡੀ.ਐੱਮ. ਸ. ਜਗਵਿੰਦਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਐਕਸਗ੍ਰੇਸੀਆ ਗ੍ਰਾਂਟ ਤਹਿਤ ਡੱਲਾ ?ਚ ਵਾਪਰੀ ਦੁਰਘਟਨਾ ਦੇ ਮ੍ਰਿਤਕਾਂ ਦੇ ਵਾਰਸਾਂ ਨੂੰ ਇੱਕ-ਇੱਕ ਲੱਖ ਰੁਪਏ ਸਹਾਇਤਾ ਵਜੋਂ ਦਿੱਤੇ ਜਾਣ ਦਾ ਐਲਾਨ ਕੀਤਾ ਹੈ ਅਤੇ ਹਾਦਸੇ ?ਚ ਜ਼ਖਮੀ ਔਰਤ ਸਰਬਜੀਤ ਦਾ ਸਾਰਾ ਇਲਾਜ ਵੀ ਸੂਬਾ ਸਰਕਾਰ ਵੱਲੋਂ ਮੁਫਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਹਾਇਤਾ ਰਾਸ਼ੀ ਦੇ ਚੈੱਕ ਜਲਦੀ ਹੀ ਮ੍ਰਿਤਕਾਂ ਦੇ ਵਾਰਸਾਂ ਨੂੰ ਸੌਂਪ ਦਿੱਤੇ ਜਾਣਗੇ।
ਦੱਸਣਯੋਗ ਹੈ ਕਿ ਕਾਦੀਆਂ ਨੇੜਲੇ ਪਿੰਡ ਡੱਲਾ ਵਿਖੇ ਬੀਤੀ ਰਾਤ ਤੇਜ਼ ਮੀਂਹ ਕਾਰਨ ਇੱਕ ਘਰ ਦੀ ਚੱਤ ਡਿੱਗ ਪਈ ਸੀ ਜਿਸ ਥੱਲੇ ਆ ਕੇ ਇੱਕੋ ਪਰਿਵਾਰ ਦੇ ਅੱਠ ਜੀਆਂ ਦੀ ਮੌਤ ਹੋ ਗਈ, ਜਦਕਿ ਇੱਕ ਔਰਤ ਗੰਭੀਰ ਜ਼ਖਮੀ ਹੋ ਗਈ ਸੀ। ਮ੍ਰਿਤਕਾਂ ਦੀ ਪਹਿਚਾਣ ਮੰਗਲ ਮਸੀਹ, ਉਸਦੀ ਪਤਨੀ ਤੋਸ਼ੀ, ਬੇਟੇ ਵਿਕਰਮ ਮਸੀਹ, ਅੰਸ਼ਦੀਪ, ਮੋਨਾ, ਥਾਮਸ, ਅੰਜੂ ਅਤੇ ਆਂਚਲ ਵਜੋਂ ਹੋਈ ਹੈ। ਜ਼ਖਮੀ ਔਰਤ ਸਰਬਜੀਤ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਾਇਆ ਗਿਆ ਹੈ।

Send this to a friend