June 8, 2026 10:26 pm

ਸਮਾਜ ਦੀ ਉਸਾਰੀ ਅਤੇ ਤਰੱਕੀ ਵਿਚ ਅਧਿਆਪਕ ਦਾ ਵੱਡਾ ਯੋਗਦਾਨ : ਡਾ. ਚੀਮਾ

Page-1_13 ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ਅਧਿਆਪਕ ਦਿਵਸ ਸਮਾਰੋਹ ਮੌਕੇ ਸਿੱਖਿਆ ਮੰਤਰੀ ਵੱਲੋਂ 34 ਅਧਿਆਪਕਾਂ ਦਾ ਸਟੇਟ ਐਵਾਰਡ ਨਾਲ ਸਨਮਾਨ
ਜ¦ਧਰ, 5 ਸਤੰਬਰ (ਪੀ.ਟੀ.)-ਸਮਾਜ ਦੀ ਉਸਾਰੀ ਅਤੇ ਤਰੱਕੀ ਵਿਚ ਸਭ ਤੋਂ ਵੱਡਾ ਯੋਗਦਾਨ ਅਧਿਆਪਕ ਦਾ ਹੈ ਅਤੇ ਇਸ ਦਾ ਕਰਜ਼ਾ ਨਾ ਕੋਈ ਇਨਸਾਨ ਅਤੇ ਨਾ ਹੀ ਕੋਈ ਸਰਕਾਰ ਮੋੜ ਸਕਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਪੰਜਾਬ ਸਰਕਾਰ ਵੱਲੋਂ ਅਧਿਆਪਕ ਦਿਸਵ ਮੌਕੇ ਸਥਾਨਕ ਡੀ. ਏ. ਵੀ. ਇੰਜਨੀਅਰਿੰਗ ਕਾਲਜ ਵਿਖੇ ਕਰਵਾਏ ਪ੍ਰਭਾਵਸ਼ਾਲੀ ਰਾਜ ਪੱਧਰੀ ਅਧਿਆਪਕ ਦਿਵਸ ਸਮਾਰੋਹ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਸਿੱਖਿਆ ਦੇ ਖੇਤਰ ਵਿਚ ਪਾਏ ਸ਼ਲਾਘਾਯੋਗ ਯੋਗਦਾਨ ਲਈ ਸੂਬੇ ਦੇ 34 ਅਧਿਆਪਕਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ। ਇਸ ਪੁਰਸਕਾਰ ਵਿਚ 10 ਹਜ਼ਾਰ ਰੁਪਏ ਦੀ ਨਕਦ ਰਾਸ਼ੀ, ਪ੍ਰਸੰਸਾ ਪੱਤਰ, ਮੈਡਲ ਅਤੇ ਸੇਵਾ ਕਾਲ ਵਿਚ ਇਕ ਸਾਲ ਵਾਧਾ ਸ਼ਾਮਿਲ ਹੈ। ਇਸ ਮੌਕੇ ਉਨ੍ਹਾਂ ਵੱਖ

-ਵੱਖ ਖੇਡਾਂ ਵਿਚ ਸੂਬੇ ਦਾ ਨਾਂਅ ਚਮਕਾਉਣ ਵਾਲੇ ਚਾਰ ਵਿਦਿਆਰਥੀਆਂ ਨੂੰ 8 ਲੱਖ ਰੁਪਏ ਦੀ ਰਾਸ਼ੀ ਦੇ ਚੈਕ ਵੀ ਤਕਸੀਮ ਕੀਤੇ।
ਸਮਾਗਮ ਦੀ ਸ਼ੁਰੂਆਤ ਸਿੱਖਿਆ ਮੰਤਰੀ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤੀ ਜਿਸ ਦੌਰਾਨ ਉਨ੍ਹਾਂ ਦੇ ਅਧਿਆਪਕ ਰਹੇ ਹੈਡਮਾਸਟਰ ਸਰਬਜੀਤ ਸਿੰਘ ਨੇ ਵੀ ਉਨ੍ਹਾਂ ਦੇ ਨਾਲ ਸ਼ਮ੍ਹਾ ਰੌਸ਼ਨ ਕਰਨ ਲਈ ਹਾਜ਼ਰ ਸਨ।
ਸਮਾਗਮ ਨੂੰ ਪ੍ਰਮੁੱਖ ਸਕੱਤਰ ਸਿੱਖਿਆ ਵਿਭਾਗ ਮੈਡਮ ਅੰਜਲੀ ਭਾਵੜਾ ਅਤੇ ਡੀ ਜੀ ਐਸ ਈ ਪੰਜਾਬ ਸ੍ਰੀ ਜੀ ਕੇ ਸਿੰਘ ਅਤੇ ਡੀ ਪੀ ਆਈ (ਸੈਕੰਡਰੀ) ਡਾ. ਕਮਲ ਕੁਮਾਰ ਗਰਗ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜ¦ਧਰ ਸ੍ਰੀ ਪ੍ਰੀਤਮ ਸਿੰਘ, ਐਸ ਡੀ ਐਮ ਜ¦ਧਰ-1 ਡਾ ਰਜਤ ਉਬਰਾਏ, ਡੀ ਪੀ ਆਈ (ਐਲੀਮੈਂਟਰੀ) ਸ੍ਰੀਮਤੀ ਦਰਸ਼ਨ ਕੌਰ, ਡਾਇਰੈਕਟਰ ਪ੍ਰਸ਼ਾਸਨ (ਸਿੱਖਿਆ) ਸ੍ਰੀ ਸਾਧੂ ਸਿੰਘ ਰੰਧਾਵਾ, ਮੈਡਮ ਪੰਕਜ ਸ਼ਰਮਾ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ. ਗੁਰਚਰਨ ਸਿੰਘ ਚੰਨੀ, ਐਸ ਐਸ ਬੋਰਡ ਪੰਜਾਬ ਦੇ ਮੈਂਬਰ ਸ੍ਰੀ ਦਰਸ਼ਨ ਲਾਲ ਜੇਠੂਮਾਜਰਾ, ਸ਼ੋਮਣੀ ਕਮੇਟੀ ਮੈਂਬਰ ਸ. ਪਰਮਜੀਤ ਸਿੰਘ ਰਾਏਪੁਰ ਅਤੇ ਸ. ਕੁਲਵੰਤ ਸਿੰਘ ਮੰਨਣ, ਸਰਕਲ ਸਿੱਖਿਆ ਅਫ਼ਸਰ ਸ੍ਰੀ ਹੁਕਮ ਸਿੰਘ, ਡੀ ਈ ਓ (ਸੈਕੰਡਰੀ), ਸ੍ਰੀ ਸੁਰਜੀਤ ਲਾਲ ਜ਼ਿਲ੍ਹਾ ਗਾਈਡੈਂਸ ਕੌਂਸਲਰ ਜ¦ਧਰ ਆਦਿ ਹਾਜ਼ਰ ਸਨ।
ਸਟੇਟ ਐਵਾਰਡ ਲਈ ਚੁਣੇ ਅਧਿਆਪਕਾਂ ਦੀ ਸੂਚੀ:
ਪ੍ਰਿੰਸੀਪਲ (2): ਪਵਿੰਦਰ ਕੌਰ (ਸਕੰਸਸਸ, ਸੁਲਤਾਨਵਿੰਡ, ਅੰਮ੍ਰਿਤਸਰ), ਮਨਦੀਪ ਕੌਰ (ਸਕੰਸਸਸ ਮਾਲ ਰੋਡ, ਅੰਮ੍ਰਿਤਸਰ)
ਮੁੱਖ ਅਧਿਆਪਕ (2): ਦਰਸ਼ਨ ਸਿੰਘ (ਸਹਸ ਲੋਹਗੜ੍ਹ, ਮੋਗਾ), ਰਜਿੰਦਰ ਸਿੰਘ (ਸ ਮਾਡਲ ਹਾਈ ਸਕੂਲ ਨਾਭਾ, ਪਟਿਆਲਾ)
ਲੈਕਚਰਾਰ (7): ਸ੍ਰੀਮਤੀ ਮਨੀਸ਼ਾ (ਮੈਥ ਲੈਕਚਰਾਰ, ਸਸਸਸ ਟਾਊਨ ਹਾਲ ਮੰਡੀ, ਅੰਮ੍ਰਿਤਸਰ), ਸੁਖਦਰਸ਼ਨ ਸਿੰਘ (ਫਿਜੀਕਸ ਲੈਕਚਰਾਰ, ਸਸਸਸ ਕਲਿਆਣ, ਪਟਿਆਲਾ), ਗੁਰਜੰਟ ਸਿੰਘ (ਲੈਕਚਰਾਰ ਕਾਮਰਸ, ਸਸਸਸ ਬਾਦਲ, ਸ੍ਰੀ ਮੁਕਤਸਰ ਸਾਹਿਬ), ਚਰਨਜੀਤ ਸਿੰਘ (ਲੈਕਚਰਾਰ ਪੰਜਾਬੀ, ਸਸਸਸ ਬਾਸੋਵਾਲ, ਰੂਪਨਗਰ), ਅਮਨ ਸ਼ਰਮਾ (ਲੈਕਚਰਾਰ ਅੰਗਰੇਜ਼ੀ, ਸਸਸਸ ਸੁਧਾਰ ਅੰਮ੍ਰਿਤਸਰ), ਪਰਮਿੰਦਰ ਕੁਮਾਰ (ਲੈਕਚਰਾਰ ਅੰਗਰੇਜ਼ੀ, ਸਸਸਸ ਮਹਿਲਾਂ ਸੰਗਰੂਰ) ਤੇ ਗੁਰਪ੍ਰੀਤ ਕੌਰ (ਲੈਕਚਰਾਰ ਪੰਜਾਬੀ, ਸਸਸਸ ਘੁੰਮਣ ਕਲਾਂ, ਬਠਿੰਡਾ)।
ਮਾਸਟਰ ਕੇਡਰ (ਹਾਈ ਤੇ ਸੀਨੀਅਰ ਸੈਕੰਡਰੀ) (8): ਅਭਿਨਵ ਜੋਸ਼ੀ (ਸਾਇੰਸ ਮਾਸਟਰ, ਸਕੰਸਸਸ ਸਨੌਰ, ਪਟਿਆਲਾ), ਸੁਖਦੇਵ ਸਿੰਘ (ਸਾਇੰਸ ਮਾਸਟਰ, ਸਹਸ ਭਲਿਆਣ, ਰੂਪਨਗਰ), ਮੁਖਤਿਆਰ ਸਿੰਘ (ਐਸ.ਐਸ. ਮਾਸਟਰ, ਸਹਸ ਕਮਾਲਕੇ, ਮੋਗਾ), ਪ੍ਰੇਮ ਕੁਮਾਰ (ਐਸ.ਐਸ. ਮਾਸਟਰ, ਸਹਸ ਭੰਗਲ, ਰੂਪਨਗਰ), ਪ੍ਰਦੀਪ ਕੁਮਾਰ (ਮੈਥ ਮਾਸਟਰ, ਸਸਸਸ ਤਾਮਕੋਟ, ਮੁਕਤਸਰ), ਓਮ ਪ੍ਰਕਾਸ਼ (ਪੀ.ਟੀ.ਆਈ., ਸਸਸਸ ਤਲਵੰਡੀ, ਗੁਰਦਾਸਪੁਰ), ਵਰਿੰਦਰ ਸਿੰਘ (ਪੀ.ਟੀ.ਆਈ., ਸਹਸ ਬਲੱਮਗੜ੍ਹ, ਸੰਗਰੂਰ) ਤੇ ਅੰਮ੍ਰਿਤਪਾਲ ਸਿੰਘ (ਖੇਤੀਬਾੜੀ ਮਾਸਟਰ, ਸਸਸਸ ਜੱਸੀ ਪੋ ਵਾਲੀ, ਬਠਿੰਡਾ)।
ਹੈਡ ਟੀਚਰ/ਈ.ਟੀ.ਟੀ. (7): ਗੁਰਜੰਟ ਸਿੰਘ (ਹੈਡ ਟੀਚਰ, ਸਪ੍ਰਸਪੰਨਾਂਵਾਲ, ਸੰਗਰੂਰ), ਗੁਰਪ੍ਰੀਤ ਸਿੰਘ ਸੰਧੂ) ਗੁਰਪ੍ਰੀਤ ਸਿੰਘ ਸੰਧੂ (ਹੈਡ ਟੀਚਰ, ਸਐਸ ਬੁਰਜ ਹਰੀ ਸਿੰਘ, ਲੁਧਿਆਣਾ), ਸੁਖਰਾਮ (ਹੈਡ ਟੀਚਰ, ਸਪ੍ਰਸ ਭਾਮੀਆਂ ਖੁਰਦ, ਲੁਧਿਆਣਾ), ਪਰਮਜੀਤ ਕੁਮਾਰ (ਈ.ਟੀ.ਟੀ., ਸਪ੍ਰਸ ਗੰਭੀਰਪੁਰ (ਲੋਅਰ) ਰੂਪਨਗਰ), ਤਰਲੋਚਨ ਸਿੰਘ (ਹੈਡ ਟੀਚਰ, ਸਪ੍ਰਸ ਨਾਗਰਾ ਲੁਧਿਆਣਾ), ਅਜਮੇਰ ਸਿੰਘ (ਹੈਡ ਟੀਚਰ, ਸਐਸ ਥੂਹੀ,ਪਟਿਆਲਾ) ਤੇ ਪਰਮਜੀਤ ਸਿੰਘ (ਈ.ਟੀ.ਟੀ., ਸਪ੍ਰਸ ਡੰਗੋਲੀ, ਰੂਪਨਗਰ)
ਮਾਸਟਰ/ਮਿਸਟ੍ਰੈਸ (ਮਿਡਲ ਸਕੂਲ) (8): ਗੁਰਮੀਤ ਸਿੰਘ (ਐਸ.ਐਸ. ਮਾਸਟਰ, ਸਮਿਸ ਭਾਰੂ ਮੁਕਤਸਰ ਸਾਹਿਬ), ਗੁਰਮੀਤ ਸਿੰਘ (ਐਸ.ਐਸ.ਮਾਸਟਰ, ਸਮਿਸ ਸਿਰਸੜੀ, ਫਰੀਦਕੋਟ), ਪਰਮਜੀਤ ਸਿੰਘ (ਆਰਟ ਐਂਡ ਕਰਾਫਟ ਟੀਚਰ, ਸਮਿਸ ਗੋਨਿਆਣਾ ਖੁਰਦ, ਬਠਿੰਡਾ), ਲਖਮੀਰ ਸਿੰਘ (ਐਸ.ਐਸ.ਮਾਸਟਰ, ਸਮਿਸ, ਭਜੋਲੀ, ਐਸ.ਏ.ਐਸ.ਨਗਰ), ਕਸ਼ਮਾ ਦੇਵੀ (ਐਸ.ਐਸ.ਮਿਸਟ੍ਰੈਸ, ਸਮਿਸ ਖਮੇੜਾ, ਰੂਪਨਗਰ), ਮੇਘ ਦਾਸ (ਸਾਇੰਸ ਮਾਸਟਰ, ਸਮਿਸ ਭਰਥਲਾ, ਲੁਧਿਆਣਾ), ਧਰਮਪਾਲ ਮਿਆਣਵੀ (ਐਸ.ਐਸ.ਮਾਸਟਰ, ਸਮਿਸ ਰਹੀਮਾਬਾਦ ਕਲਾਂ, ਲੁਧਿਆਣਾ) ਅਤੇ ਸੁਦਾਗਰ ਸਿੰਘ ਸਰਾਭਾ (ਪੀ.ਟੀ.ਆਈ., ਸਮਿਸ ਗਿਆਸਪੁਰਾ, ਲੁਧਿਆਣਾ)।
ਸਮਾਗਮ ਦੌਰਾਨ ਸਨਮਾਨਿਤ ਹੋਣ ਵਾਲੇ ਅੰਤਰਰਾਸ਼ਟਰੀ ਖਿਡਾਰੀ :
ਇਸ ਮੌਕੇ ਸਿੱਖਿਆ ਮੰਤਰੀ ਨੇ ਵੱਖ-ਵੱਖ ਸਕੂਲਾਂ ਦੇ ਚਾਰ ਅੰਤਰਰਾਸ਼ਟਰੀ ਖਿਡਾਰੀਆਂ ਨੂੰ 8 ਲੱਖ ਰੁਪਏ ਦੇ ਚੈਕ ਤਕਸੀਮ ਕੀਤੇ ਜਿਨ੍ਹਾਂ ਵਿਚ ਮਲੇਸ਼ੀਆ ਵਿਖੇ ਪਹਿਲੀ ਏਸ਼ੀਆ ਸਕੂਲ ਟਰੈਕ ਐਂਡ ਫੀਲਡ ਚੈਂਪੀਅਨਸ਼ਿਪ 2013 ਵਿਚ ¦ਬੀ ਛਾਲ ਵਿਚੋਂ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਨਵ ਭਾਰਤੀ ਵਿਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਦੇ ਬਿਕਰਮਜੀਤ ਸਿੰਘ ਨੂੰ ਇਕ ਲੱਖ, ਵਿਸ਼ਵ ਸਕੂਲ ਬਾਸਕਿਟਬਾਲ ਕੱਪ, ਸਾਈਪ੍ਰਸ ਅੰਡਰ-18 ਲੜਕੀਆਂ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਾਲ ਰੋਡ ਅੰਮ੍ਰਿਤਸਰ ਦੀ ਗਗਨਦੀਪ ਕੌਰ ਨੂੰ ਦੋ ਲੱਖ, ਬ੍ਰਾਜ਼ੀਲ ਵਿਖੇ ਹੋਈ ਵਿਸ਼ਵ ਸਕੂਲ ਜਿਮਨਾਸਟਿਕ 2013 ਚੈਂਪੀਅਨਸ਼ਿਪ ਅੰਡਰ-18 ਲਈ ਸਪਰਿੰਗ ਡੇਲ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਦੀ ਮੁਸਕਾਨ ਨੂੰ ਢਾਈ ਲੱਖ ਅਤੇ ਬ੍ਰਾਜ਼ੀਲ ਵਿਖੇ ਹੋਈ ਤੈਰਾਕੀ ਚੈਂਪੀਅਨਸ਼ਿਪ ਅੰਡਰ-18 ਲਈ ਗੋਲਡਨ ਅਰਥ ਗਲੋਬਲ ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਦੀ ਹਰਲੀਨ ਕੌਰ ਨੂੰ ਢਾਈ ਲੱਖ ਰੁਪਏ ਦੇ ਚੈਕ ਦਿੱਤੇ ਗਏ।

Send this to a friend