June 10, 2026 9:20 am

ਇੱਕ ਦਿਨ ’ਚ ਡੀਡੀਏ ਦੇ 20 ਫਲੈਟ ਬਣਾਉਣ ਵਾਲਾ ‘ਕਾਰਖਾਨਾ’

ਨਵੀਂ ਦਿੱਲੀ, 4 ਸਤੰਬਰ (ਪੀ. ਟੀ)- ਦਿੱਲੀ ਦੇ ਇੰਡੀਆ ਗੇਟ ਤੋਂ ਕਰੀਬ 40 ਕਿਲੋਮੀਟਰ ਦੂਰ ਨਰੇਲਾ ਅਤੇ ਬਚਾਨਾ ਵਿਖੇ ਬਣ ਰਹੇ ਦਿੱਲੀ ਵਿਕਾਸ ਅਥਾਰਟੀ (ਡੀ ਡੀ ਏ) ਦੇ ਸ਼ਾਨਦਾਰ ਫਲੈਟਾਂ ਦੇ ਨਜ਼ਦੀਕ ਪਏ ਸੁੰਨਸਾਨ ਇਲਾਕੇ ਵਿੱਚ ਲਾਲ ਰੰਗ ਦਾ ਵੱਡਾ ਟੀਨ ਸ਼ੈੱਡ ਤੁਹਾਨੂੰ ਦਿਖਾਈ ਦੇਵੇਗਾ। ਇੱਥੇ ਬਣੇ-ਬਣਾਏ ਬੀਮ, ਛੱਤ, ਕੰਧਾਂ ਅਤੇ ਇੱਥੋਂ ਤੱਕ ਕਿ ਬਣੀਆਂ-ਬਣਾਈਆਂ ਕੰਕਰੀਟ ਦੀਆਂ ਪੌੜੀਆਂ ਤੱਕ ਤੁਹਾਨੂੰ ਦਿਖਾਈ ਦੇਣਗੀਆਂ।ਕੰਪਿਊਟਰਾਇਜ਼ਡ ਸਿਸਟਮ ਨਾਲ ਲੱਗੀ ਮਿਕਸਿੰਗ ਮਸ਼ੀਨ ਨਾਲ ਦਿਨ-ਰਾਤ ਕੰਕਰੀਟ ਦੇ ਢਾਂਚੇ ਬਣਾਏ ਜਾ ਰਹੇ ਹਨ। ਜਿਸ ਤਰ੍ਹਾਂ ਫੈਕਟਰੀ ਵਿੱਚ ਗੱਡੀਆਂ ਦੇ ਪੁਰਜ਼ੇ ਤਿਆਰ ਕਰਕੇ ਉਨ੍ਹਾਂ ਨੂੰ ਇੱਕ ਜਗ੍ਹਾ ਲਿਜਾ ਕੇ ਜੋੜ ਦਿੱਤਾ ਜਾਂਦਾ ਹੈ ਉਸੇ ਤਰ੍ਹਾਂ ਇਸ ਕਾਰਖਾਨੇ ਵਿੱਚ ਫਲੈਟਸ ਨਾਲ ਸਬੰਧਤ ਛੱਤ, ਕੰਧ ਅਤੇ ਬੀਮ ਨੂੰ ਇੱਥੇ ਰੈਡੀਮੇਡ ਬਣਾ ਕੇ ਫਿਰ ਫਲੈਟ ਬਣਾਉਣ ਵਾਲੀ ਸਾਇਟਸ ’ਤੇ ਲਿਜਾ ਕੇ ਜੋੜ ਦਿੱਤਾ ਜਾਂਦਾ ਹੈ। ਇਸ ਨੂੰ ਪ੍ਰੀ ਫੈਬਰੀਕੇਟਿਡ ਤਕਨੀਕ ਕਹਿੰਦੇ ਹਨ।

ਡੀਡੀਏ ਦੇ ਫਲੈਟਸ ਬਣਾਉਣ ਵਿੱਚ ਇਸ ਤਕਨੀਕ ਦਾ ਪਹਿਲੀ ਵਾਰ ਇਸਤੇਮਾਲ ਕੀਤਾ ਜਾ ਰਿਹਾ ਹੈ। ਕੰਕਰੀਟ ਦੇ ਪੁਰਜ਼ੇ ਬਣਾਉਣ ਵਾਲੀ ਇਹ ਫੈਕਟਰੀ ਏਨੀ ਆਧੁਨਿਕ ਹੈ ਕਿ ਆਮ ਤੌਰ ’ਤੇ ਕੰਕਰੀਟ ਨੂੰ ਲਗਾਤਾਰ ਪਾਣੀ ਦੇ ਕੇ ਮਜ਼ਬੂਤ ਕਰਨ ਵਿੱਚ 28 ਦਿਨ ਦਾ ਸਮਾਂ ਲਗਦਾ ਹੈ, ਪਰ ਇੱਥੋਂ ਦੇ ਚੈਂਬਰ ਵਿੱਚ ਕੰਕਰੀਟ ਦਾ ਸਾਮਾਨ ਕੇਵਲ 12 ਤੋਂ 15 ਦਿਨ ਵਿੱਚ ਉਸੇ ਤਰ੍ਹਾਂ ਮਜ਼ਬੂਤ ਬਣ ਜਾਂਦਾ ਹੈ। ਇਥੇ ਕੰਮ ਕਰਨ ਵਾਲੇ ਇੰਜੀਨੀਅਰ ਸਾਠੇ ਦਸਦੇ ਹਨ ਕਿ ਇਸ ਤਰ੍ਹਾਂ ਦੀਆਂ ਮਸ਼ੀਨਾਂ ਆਉਣ ਨਾਲ ਹੁਣ ਹਜ਼ਾਰਾਂ ਮਜ਼ਦੂਰਾਂ ਦੀ ਜ਼ਰੂਰਤ ਨਹੀਂ ਪੈ ਪਵੇਗੀ ਅਤੇ ਜੇਕਰ ਪੂਰੀ ਸਮਰਥਾ ਨਾਲ ਇਹ ਕਾਰਖਾਨਾ ਕੰਮ ਕਰੇਗਾ ਤਾਂ ਇੱਕ ਦਿਨ ਵਿੱਚ 28 ਫਲੈਟਸ ਬਣਾਏ ਜਾ ਸਕਦੇ ਹਨ। ਉਨ੍ਹਾਂ ਦੀ ਇਸ ਗੱਲ ਵਿੱਚ ਦਮ ਇਸ ਲਈ ਵੀ ਹੈ ਕਿਉਂਕਿ ਇਸ ਕੰਪਨੀ ਨੇ ਦਿੱਲੀ ਵਿੱਚ ਡੀਡੀਏ ਦੇ ਲਈ ਤਿੰਨ ਸਾਲ ਦੇ ਅੰਦਰ 20 ਹਜ਼ਾਰ ਫਲੈਟ ਬਣਾਏ ਹਨ ਭਾਵ ਤਕਰੀਬਨ 20 ਫਲੈਟ ਰੋਜ਼ਾਨਾ।   

Send this to a friend