June 8, 2026 11:54 am

ਅਲਕਾਇਦਾ ਵੱਲੋਂ ਭਾਰਤ ਨੂੰ ਮੁਸਲਿਮ ਦੇਸ਼ ਬਣਾਉਣ ਦੇ ਐਲਾਨ ਨਾਲ ਮੋਦੀ ਸਰਕਾਰ ’ਚ ਖੌਫ

ਦੇਸ਼ ਦੇ ਸਾਰੇ ਰਾਜਾਂ ’ਚ ਅਲਰਟ ਜਾਰੀ
Page-1_03 ਵਾਸ਼ਿੰਗਟਨ, 4 ਸਤੰਬਰ (ਪੀ. ਟੀ)- ਅਲਕਾਇਦਾ ਮੁਖੀ ਅਯਮਨ ਅਲ ਜਵਾਹਿਰੀ ਨੇ ਇਕ ਵੀਡੀਓ ਸੰਦੇਸ਼ ਵਿਚ ਐਲਾਨ ਕੀਤਾ ਹੈ ਕਿ ਉਨ੍ਹਾਂ ਦੇ ਨਿਸ਼ਾਨੇ ‘ਤੇ ਹੁਣ ਭਾਰਤ ਹੈ।  ਜਵਾਹਿਰੀ ਨੇ ਕਿਹਾ ਕਿ ਅੱਤਵਾਦੀ ਸੰਗਠਨਾਂ ਨੇ ਭਾਰਤੀ ਉਪਮਹਾਂਦੀਪ ਵਿਚ ਲੜਾਈ ਸ਼ੁਰੂ ਕਰਨ ਦੇ ਲਈ ਇਕ ਨਵੀਂ ਬ੍ਰਾਂਚ ਸ਼ੁਰੂ ਕੀਤੀ ਹੈ। ਐੱਸ. ਆਈ. ਟੀ. ਈ. ਅੱਤਵਾਦੀ ਨਿਗਰਾਨੀ ਸਮੂਹ ਦੀ ਜੇਹਾਦੀ ਫੋਰਮ ਵੱਲੋਂ ਜਾਰੀ ਇਸ ਵੀਡੀਓ ਵਿਚ ਜਵਾਹਿਰੀ ਨੇ ਕਿਹਾ ਕਿ ਉਨ੍ਹਾਂ ਦੀ ਨਵੀਂ ਫੋਰਮ ਸਰਹੱਦਾਂ ਨੂੰ ਖਤਮ ਕਰ ਦੇਵੇਗੀ, ਜਿਨ੍ਹਾਂ ਨੇ ਮੁਸਲਿਮ ਆਬਾਦੀ ਨੂੰ ਵੰਡ ਰੱਖਿਆ ਹੈ। ਅਲਕਾਇਦਾ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚ ਸਰਗਰਮ ਹੈ ਪਰ ਨਵੀਂ ਫੋਰਮ ‘ਕਾਯਦਾਤ ਅਲ-ਜੇਹਾਦ‘ ਲੜਾਈ ਨੂੰ ਭਾਰਤ, ਮਿਆਂਮਾਰ ਅਤੇ ਬੰਗਲਾਦੇਸ਼ ਤੱਕ ਲੈ ਕੇ ਜਾਵੇਗਾ।

ਉਸ ਨੇ ਕਿਹਾ ਕਿ ਇਸ ਬੌਡੀ ਦਾ ਗਠਨ ਅੱਜ ਨਹੀਂ ਹੋਇਆ ਸਗੋਂ ਇਹ ਭਾਰਤੀ ਉਪ ਮਹਾਂਦੀਪ ਵਿਚ ਮੁਜ਼ਾਹਿਦਿਨਾਂ ਨੂੰ ਦੇ ਸੰਗਠਨ ਨੂੰ ਲਿਆਉਣ ਦੀਆਂ ਦੋ ਸਾਲ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ। ਇਸ ਸੰਗਠਨ ਦਾ ਮਕਸਦ ਭਾਰਤੀ ਉਪਮਹਾਂਦੀਪ ਵਿਚ ਇਸਲਾਮਿਕ ਸ਼ਾਸ਼ਨ ਲਿਆਉਣਾ ਹੈ ਅਤੇ ਜੇਹਾਦ ਦੇ ਨਾਅਰੇ ਨੂੰ ਬੁਲੰਦ ਕਰਨਾ ਹੈ। ਇਹ ਖੁਲਾਸਾ ਸੰਗਠਨ ਵੱਲੋਂ ਜਾਰੀ ਕੀਤੀ ਗਈ 55 ਮਿੰਟ ਦੀ ਵੀਡੀਓ ਤੋਂ ਹੋਇਆ ਹੈ। ਇਸ ਨੂੰ ਆਨਲਾਈਨ ਜਾਰੀ ਕੀਤਾ ਗਿਆ ਹੈ। ਅਲਕਾਇਦਾ ਦੇ ਇਸ ਐਲਾਨ ਨੇ ਮੋਦੀ ਸਰਕਾਰ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਗ੍ਰਹਿ ਮੰਤਰਾਲੇ ਨੇ ਖੁਫੀਆ ਏਜੰਸੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਅਲਕਾਇਦਾ ਦੀ ਇਸ ਨਵੀਂ ਵੀਡੀਓ ਦੀ ਜਾਂਚ ਕਰਨ। ਜਾਣਕਾਰੀ ਦਾ ਮੰਨਣਾ ਹੈ ਕਿ ਇਹ ਵੀਡੀਓ ਮੁਸਲਿਮ ਦੇਸ਼ਾਂ ਵਿਚ ਵੱਧ ਰਹੇ ਆਈ. ਐੱਸ. ਆਈ. ਐੱਸ. ਦੇ ਰੁਤਬੇ ਤੋਂ ਪਰੇਸ਼ਾਨ ਅਲਕਾਇਦਾ ਦੀ ਸੋਚ ਨੂੰ ਦਿਖਾਉਂਦਾ ਹੈ। ਹਾਲ ਹੇ ਦਿਨਾਂ ਵਿਚ ਅਲਕਾਇਦਾ ਦੀ ਥਾਂ ਨੌਜਵਾਨ ਆਈ. ਐੱਸ. ਆਈ. ਐੱਸ. ਨਾਲ ਜੁੜਨ ਵਿਚ ਦਿਲਚਸਪੀ ਲੈ ਰਹੇ ਹਨ। ਇਰਾਕ ਵਿਚ ਕਤਲੇਆਮ ਮਚਾਉਣ ਵਾਲੇ ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ. ਦੇ ਮੁਖੀ ਅਬੂ ਬਕਰ ਅਲ ਬਗਦਾਦੀ ਨੇ ਪਹਿਲਾਂ ਹੀ ਖੁਦ ਨੂੰ ਖਲੀਫਾ ਘੋਸ਼ਿਤ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਸ ਨੇ ਮੁਸਲਮਾਨਾਂ ਨੂੰ ਇਸਲਾਮਿਕ ਦੇਸ਼ ਬਣਾਉਣ ਦੇ ਲਈ ਅੱਗੇ ਆਉਣ ਨੂੰ ਕਿਹਾ। ਅਸਲ ਵਿਚ ਇਸ ਗਰੁੱਪ ਅਤੇ ਜਵਾਹਿਰੀ ਦੇ ਵਿਚ ਸਾਲ 2013 ਵਿਚ ਸੀਰੀਆ ਵਿਚ ਵਿਸਥਾਰ ਨੂੰ ਲੈ ਕੇ ਮਤਭੇਦ ਉੱਭਰੇ ਸਨ। ਸੀਰੀਆ ਵਿਚ ਬਗਦਾਦੀ ਦੇ ਸਮਰਥਕਾਂ ਨੇ ਹਾਲ ਦੇ ਦਿਨਾਂ ਵਿਚ ਗਲੇ ਵੱਢ ਕੇ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਦੀਆਂ ਖਤਰਨਾਕ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਹੈ।

Send this to a friend