June 7, 2026 3:42 am

ਭਾਰਤ ਇੱਕ ਉੱਭਰ ਰਹੀ ਲੋਕਤੰਤਰਿਕ ਮਹਾਸ਼ਕਤੀ : ਐਬਟ

Page-1_16 ਮੁੰਬਈ, 4 ਸਤੰਬਰ (ਪੀ. ਟੀ)- ਭਾਰਤ ਨੂੰ ਇੱਕ ਉੱਭਰ ਰਹੀ ਲੋਕਤੰਤਰਿਕ ਮਹਾਂ ਸ਼ਕਤੀ ਆਖਦਿਆਂ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਟੋਨੀ ਐਬਟ ਨੇ ਅੱਜ ਕਿਹਾ ਕਿ ਉਬ ਭਾਰਤ ਵਿਚ ਵਪਾਰ ਲਈ ਭਰਪੂਰ ਮੌਕਿਆਂ ਦਾ ਲਾਭ ਲੈਣ ਲਈ ਉਤਾਵਲੇ ਹਨ। ਦੇਸ਼ ਦੀ ਵਪਾਰਕ ਰਾਜਧਾਨੀ ਤੋਂ ਆਪਣਾ ਦੋ ਦਿਨਾ ਭਾਰਤ ਦੌਰਾ ਸ਼ੁਰੂ ਕਰਦਿਆਂ ਸ੍ਰੀ ਐਬਟ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੱਦਾ ‘ਆਉ, ਭਾਰਤ ‘ਚ ਕੁਝ ਬਣੋ‘ ਉਨ੍ਹਾਂ ਵੱਲੋਂ ਆਸਟਰੇਲੀਆ ਦੇ ਸੰਦਰਭ ਵਿਚ ਵਰਤੇ ਮੁਹਾਵਰੇ ਦੀ ਭਾਵਨਾ ਤੇ ਇਰਾਦੇ ਵਾਲਾ ਹੈ ਕਿ ਸਾਡੇ ਦਰਵਾਜ਼ੇ ਕਾਰੋਬਾਰ ਲਈ ਖੁੱਲ੍ਹੇ ਹਨ। ਉਨ੍ਹਾਂ ਕਿਹਾ ਕਿ ਇਹ ਉਹ ਦੇਸ਼ ਹੈ ਜਿਸ ਨੇ ਪਿਛਲੇ ਕੁੱਝ ਦਹਾਕਿਆਂ ਵਿਚ ਅਦਭੁਤ ਆਰਥਿਕ ਵਿਕਾਸ ਕਰਕੇ ਪੂਰੇ ਵਿਸ਼ਵ ਨੂੰ ਹੈਰਾਨ ਕਰ ਦਿੱਤਾ ਹੈ। ਵਿਸ਼ਵ ਦਾ ਸਭ ਤੋਂ ਵੱਧ

ਆਬਾਦੀ ਵਾਲਾ ਦੂਸਰਾ ਦੇਸ਼ ਖ਼ਰੀਦ ਸ਼ਕਤੀ ਦੇ ਮਾਮਲੇ ਵਿਚ ਵਿਸ਼ਵ ਦੀ ਤੀਸਰੀ ਸਭ ਤੋਂ ਵੱਡੀ ਆਰਥਿਕਤਾ ਹੈ ਜਿਸ ਤੋਂ ਸਪਸ਼ਟ ਹੈ ਕਿ ਇਹ ਵਿਸ਼ਵ ਦੀ ਉੱਭਰ ਰਹੀ ਲੋਕਤੰਤਰਿਕ ਮਹਾਂਸ਼ਕਤੀ ਹੈ ਜਿਸ ਦੇ ਲੰਬੇ ਸਮੇਂ ਤੋਂ ਆਸਟਰੇਲੀਆ ਨਾਲ ਨਿੱਘੇ ਸਬੰਧ ਰਹੇ ਹਨ।

Send this to a friend