June 12, 2026 1:54 pm

ਪੈਟ੍ਰੋਲੀਅਮ ਮੁੱਲ ਨਿਰਧਾਰਤ ਨਿਯਮ ਬਦਲੇ ਜਾਣ – ਜੈਲਲਿਤਾ ਨੇ ਮੋਦੀ ਨੂੰ ਕਿਹਾ

Page-1_24 ਚੇਨਈ, 31 ਅਗਸਤ (ਪੀ. ਟੀ)- ਹਾਲ ’ਚ ਡੀਜ਼ਲ ਦੀ ਕੀਮਤ ’ਚ ਵਾਧੇ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਤਾਮਿਲਨਾਡੂ ਦੀ ਮੁੱਖ ਮੰਤਰੀ ਜੇ. ਜੈਲਲਿਤਾ ਨੇ ਕੀਮਤ ’ਚ ਵਾਧੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੈਟ੍ਰੋਲੀਅਮ ਉਤਪਾਦਾਂ ਲਈ ਮੌਜੂਦਾ ਮੁੱਲ ਨਿਰਧਾਰਨ ਨਿਯਮ ਨੂੰ ਬਦਲਣ ਦੀ ਅਪੀਲ ਵੀ ਕੀਤੀ ਹੈ।ਉਨ੍ਹਾਂ ਨੇ ਕਿਹਾ ਕਿ ਇਹ ਨਿਯਮ ਪਿਛਲੀ ਯੂ. ਪੀ. ਏ. ਸਰਕਾਰ ਦੀ ਗਲਤ ਨੀਤੀ ‘ਤੇ ਆਧਾਰਤ ਹੈ। ਤਾਮਿਲਨਾਡੂ ਦੀ ਮੁੱਖ ਮੰਤਰੀ ਨੇ ਇਕ ਬਿਆਨ ‘ਚ ਕਿਹਾ ਇਹ ਚਿੰਤਾ ਦੀ ਗੱਲ ਹੈ ਕਿ ਤੇਲ ਕੰਪਨੀਆਂ (ਓ. ਐਮ. ਸੀ.) ਨੇ ਡੀਜ਼ਲ ਦੀ ਕੀਮਤ ਵਧਾ ਦਿੱਤੀ ਹੈ, ਜਿਸ ਕਾਰਨ ਮੁਦਰਾਸਫੀਤੀ ਵਧੇਗੀ।

Send this to a friend