June 12, 2026 7:31 pm

ਗੁਰਦੁਆਰਾ ਗੁਰੁ ਕੀ ਢਾਬ ਦੇ ਮੈਨੇਜਰ ਦੀ ਜਾਇਦਾਦ ਦੀ ਜਾਂਚ ਦੀ ਮੰਗ,

ਜੈਤੋ,31 ਅਗਸਤ- ਗੁਰੁ ਕੀ ਗੋਲਿਕ ਵਿਚ ਕਥਿਤ ਘਪਲੇਬਾਜੀ ਕਰਨ ਦੇ ਦੋਸ਼ਾਂ ਵਿਚ ਘਿਰੇ ਗੁਰਦੁਆਰਾ ਗੁਰੁ ਕੀ ਢਾਬ ਦੇ ਮੈਨੇਜਰ ਦੀ ਕਰੋੜਾਂ ਰੁਪੈ ਦੀ ਜਾਇਦਾਦ ਦਾ ਮਾਮਲਾ ਸਾਹਮਣੇ ਆਇਆ ਹੈ। ਮੈਨੇਜਰ ਸਾਹਿਬ ਦੀ ਕਰੀਬ ਡੇਢ ਕਨਾਲ ’ਚ ਸਾਦਾ ਪੱਤੀ ਵਿਖੇ ਬਣੀ ਕੋਠੀ ਦੀ ਕੀਮਤ ਲੱਖਾਂ ਰੁਪੈ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਬਠਿੰਡਾ ਅੰਮ੍ਰਿਤਸਰ ਰੋਡ ’ਤੇ ਪਿੰਡ ਗੁਰੁ ਕੀ ਢਾਬ ਵਿਖੇ ਵੀ ਲੱਖਾਂ ਰੁਪੈ ਮੁੱਲ ਦਾ ਮਕਾਨ ਬਣਿਆ ਹੋਇਆ ਹੈ। ਸੂਤਰਾਂ ਅਨੁਸਾਰ ਇਸ ਮੈਨੇਜਰ ਸਾਹਿਬ ਦੀ ਕੁੱਲ ਜਾਇਦਾਦ ਕਰੋੜਾਂ ਰੁਪੈ ਵਿਚ ਹੋ ਸਕਦੀ ਹੈ । ਪਿੰਡ ਗੁਰੁ ਕੀ ਢਾਬ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਮੈਨੇਜਰ ਦੀ ਜਾਇਦਾਦ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿਉਕਿ ਮਹਿਜ ਡੇਢ ਏਕੜ ਜ਼ਮੀਨ ਅਤੇ ਲਗਭਗ 35 ਹਜਾਰ ਰੁਪੈ ਮਹੀਨਾ ਕਮਾਉਣ ਵਾਲਾ ਬੰਦਾ ਕਰੋੜਾਂ ਰੁਪੈ ਦੀ ਜਾਇਦਾਦ ਦਾ ਮਾਲਕ ਕਿਵੇਂ ਬਣ ਸਕਦਾ ਹੈ। ਬੀਤੇ ਦਿਨੀ ਅਖਬਾਰਾਂ ਵਿਚ ਛਪੀ ਖਬਰ ਅਨੁਸਾਰ ਉਕਤ ਮੈਨੇਜਰ ਪਰ ਗੁਰੁ ਕੀ

ਗੋਲਿਕ ਵਿਚੋਂ ਨਜਾਇਜ਼ ਬਿੱਲ ਪਾ ਕੇ ਪੈਸੇ ਹੜੱਪਣ ਦਾ ਦੋਸ਼ ਲੱਗਾ ਸੀ ਜਿਸ ਦੀ ਇਨਕੁਆਰੀ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਵੱਲੋਂ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੀ 9 ਸਤੰਬਰ ਨੂੰ ਇਸ ਦੀ ਸੁਣਵਾਈ ਹੈ। ਪਰ ਸੰਗਤਾਂ ਵਿਚ ਰੋਸ ਹੈ ਕਿ 16 ਤੋਂ 18 ਸਤੰਬਰ ਤੱਕ ਇਸ ਗੁਰਦੁਆਰਾ ਸਾਹਿਬ ਵਿਖੇ ਇਤਿਹਾਸਿਕ ਜੋੜ ਮੇਲਾ ਲਗਦਾ ਹੈ ਜਿਸ ਵਿਚ ਲੱਖਾਂ ਦੀ ਗਿਣਤੀ ਵਿਚ ਸਰਧਾਲੂ ਆਉਂਦੇ ਹਨ, ਇਸ ਮੇਲੇ ਤੇ ਇਹ ਭ੍ਰਿਸ਼ਟ ਮੈਨੇਜਰ ਵੱਡੀ ਘਪਲੇਬਾਜੀ ਕਰ ਸਕਦਾ ਹੈ, ਸੰਗਤਾਂ ਲੰਬੇ ਸਮੇਂ ਤੋਂ ਇਸ ਮੈਨੇਜਰ ਨੂੰ ਬਰਖਾਸਤ ਕਰਨ ਦੀ ਮੰਗ ਕਰ ਰਹੀਆ ਹਨ ਅਤੇ ਨਾਲ ਹੀ ਇਸ ਗੁਰਦੁਆਰਾ ਸਾਹਿਬ ਵਿਚ ਰਸ਼ੀਵਰ ਜਾਂ ਪ੍ਰਬੰਧਕ ਲਗਾਉਣ ਦੀ ਵੀ ਮੰਗ ਕਰ ਰਹੀਆ ਹਨ। ਪਿੰਡ ਗੁਰੁ ਕੀ ਢਾਬ ਦੇ ਹੀ ਇਕ ਵਸਨੀਕ ਨੇ ਆਪਣਾ ਨਾਂਮ ਨਾਂ ਛਾਪਣ ਦੀ ਸੂਰਤ ਵਿਚ ਦੱਸਿਆ ਕਿ ਉਕਤ ਮੈਨੇਜਰ ਨੇ ਗੁਰੁ ਕੀ ਗੋਲਿਕ ਵਿਚੋਂ ਕਥਿਤ ਘਪਲੇਬਾਜੀ ਕਰ ਕੇ ਕਰੋੜਾਂ ਰੁਪੈ ਦੀ ਜਾਇਦਾਦ ਬਣਾਈ ਹੋਈ ਹੈ। ਜਿਸ ਦੀ ਜਾਂਚ ਕੀਤੀ ਜਾਵੇ ਤਾਂ ਗੁਰੁ ਕੀ ਗੋਲਕ ਵਿਚੋਂ ਕਥਿਤ ਵੱਡੀ ਘਪਲੇਬਾਜੀ ਸਾਹਮਣੇ ਆ ਸਕਦੀ ਹੈ। ਸੰਗਤਾਂ ਵਿਚ ਚਰਚਾ ਹੈ ਕਿ ਇਸ ਮੈਨੇਜਰ ਨੂੰ ਹਲਕੇ ਦੇ ਕਿਸੇ ਸੀਨੀਅਰ ਅਕਾਲੀ ਨੇਤਾ ਦੀ ਸ਼ਹਿ ਹੈ ਅਤੇ ਇਸੇ ਲਈ ਉਸ ਖਿਲਾਫ ਚੱਲ ਰਹੀ ਇਨਕੁਆਰੀ ਬੜੀ ਹੌਲੀ ਰਫਤਾਰ ਨਾਲ ਚੱਲ ਰਹੀ ਹੈ। ਮੈਨੇਜਰ ਸਾਹਿਬ ਉਪਰ ਲੱਗ ਰਹੇ ਇੱਕ ਦੇ ਬਾਦ ਇੱਕ ਇਲਜਾਮਾਂ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਕਿਤੇ ਨਾਂ ਕਿਤੇ ਤਾਂ ਕੁਝ ਗੜਬੜ ਹੈ ਜਿਸ ਦੀ ਜਾਂਚ ਹੋਣੀ ਅਤੀ ਜਰੂਰੀ ਹੈ ਤਾਂ ਜੋ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਨਤਾਰਿਆ ਜਾ ਸਕੇ। ਇਸ ਸਬੰਧ ਵਿੱਚ ਨੈਬ ਸਿੰਘ ਨਾਲ ਸੰਪਰਕ ਨਹੀਂ ਹੋ ਸਕਿਆ।

Send this to a friend