ਕ੍ਰਿਪਾਨ ਬਾਰੇਵੀ ਕਹਿ ਦਿੱਤਾ.., ਮੈਂ ਪਰਸੋਂ ਥੋੜ੍ਹਾ ਜਿਹਾ ਬੋਲਿਆ ਵੀ ਸੀ। ਅਖੇ ਜੀ,‘‘ਕ੍ਰਿਪਾਨ ਤੇ 9 ਇੰਚੀ ਠੀਕ ਆ, ਅਸੀਂ ਮੰਨ ਲਈ’’ ਤੇ ਤੁਸੀਂ ਤੇ ਮੰਨ ਲਈ, ਸਾਨੂੰ ਵੀ ਪੁੱਛ ਉ (ਕਿ) ਤੁਸੀਂ ਮੰਨ ਗਏ ਉਂ ਕਿ ਨਹੀਂ? ਅਸੀਂ ਆਪਣਏ ਧਾਰਮਿਕ ਚਿੰਨ੍ਹ ’ਤੇ ਪਾਬੰਦੀ ਕਿਉਂ ਲਵਾਈਏ? ਕਿਉਂ ਕਿਸੇ ਨੂੰ ਕਹੀਏ ਕਿ ਇਦੋਂ ਵੱਧ ਅਸੀਂ ਪਾ ਨਹੀਂ ਸਕਦੇ?ਜਨੇਉ ’ਤੇ ਕੋਈ ਪਾਬੰਦੀ ਨਹੀਂ, ਭਾਵੇਂ ਜਿੱਥੋਂ ਤੱਕ ਲੰਮਾ ਹੋਵੇ, ਗਜ਼ ਤੋਂ ਲੈ ਕੇ ਭਾਵੇਂ 10 ਫੁੱਟ ਦਾ ਲੰਮਾ ਹੋਵੇ, ਸਾਨੂੰ ਕੀ, ਪਾਈ ਰੱਖਣ। ਸਾਡੇ ਧਾਰਮਿਕ ਚਿੰਨ੍ਹ ਤੇ ਪਾਬੰਦੀ ਕਿਉਂ? ਇਨ੍ਹਾਂ ਚੀਜ਼ਾਂ ਵੱਲ ਆਪਾਂ ਨੂੰ ਪਾ ਕੇ, ਆਪਸ ਵਿਚ ਦੀ ਮੱਤਭੇਦ ਪੈਦਾ ਕਰਨ ਦੀ ਗੌਰਮੈਂਟ ਵੱਲੋਂ ਪੂਰੀ-ਪੂਰੀ ਕੋਸ਼ਿਸ਼ ਆ। ਇਹਦੇ ਤੋਂ ਸਾਵਧਾਨ ਰਹਿਣਆ। ਇਹ ਟਰਾਂਸਮੀਟਰ ਦੇ ਸੰਬੰਧ ’ਚ ਜਿਹੜਾ ਨਾ ਛੋਟੀਆਂ ਜਿਹੀਆਂ ਮਸ਼ੀਨਾਂ ਲਾ ਕੇ, ਇਹ ਇਹੀ ਦਿਖੁਣਾ ਚਾਹੁੰਦੇ ਆ, ਭਈ ਅਕਾਲੀ ਅੜੀ ਕਰਦੇ ਆ, ਅਸੀਂ ਤੇ ਮੰਗ ਇਹਨਾਂ ਦੀ ਮੰ ਨਲਈ ਆ ਤੇ ਜੇ (ਮੰਗ) ਮੰਨ ਲਈ ਆ ਤੇ ਸਿੱਧਾ ਲਿਖ ਕੇ ਦੇ ਦੇਣ (ਕਿ) ਟਰਾਂਸਮੀਟਰ ਦੇ ਸੰਬੰਧ ’ਚ ਜਿਹੜਾ ਨਾ ਛੋਟੀਆਂ ਜਿਹੀਆਂ ਮਸ਼ੀਨਾਂ ਲਾ ਕੇ, ਇਹ ਇਹੀ ਦਿਖਾਉਣ ਚਾਹੁੰਦੇ ਆ, ਭਈ ਅਕਾਲੀ ਅੜੀ ਕਰਦੇ ਆ, ਅਸੀਂ ਤੇ ਮੰਗ ਇਹਨਾਂ ਦੀ ਮੰਨ ਲਈ ਆ ਤੇ ਜੇ (ਮੰਗ) ਮੰਨ ਲਈ ਆ ਤੇ ਸਿੱਧਾ ਲਿਖ ਕੇ ਦੇ ਦੇਣ (ਕਿ) ਟਰਾਂਸਮੀਟਰ ਲਾ ਲਉ (ਆਪੇ) ਗੱਲ ਮੁੱਕ ਜਾਊਗੀ ਇਸ ਕੰਮ ਦੀ ਤਾਂ। ਇਹ ਤਾਂ ਝਗੜਾ ਮੁੱਕੂ ਨਾ ਇੰਨਾ ਕੁ ਤੇ ਅਗਾਂਹ ਫਿਰ ਸਹੀ, ਜਦੋਂ ਸਮਾ ਆਉ। ਇਥੋਂ ਤੱਕ ਕੋਝੀਆਂ ਹਰਕਤਾਂ…।’ਕਾਂਗਰਸੀ ਆਗੂ ਬੀਰ ਦਵਿੰਦਰ ਸਿੰਘ ਦੀ ਬਿਆਨਬਾਜ਼ੀ
ਕੁਝ ਵੀਰ ਐਸੇ ਵੀ ਆ, ਉਨ੍ਹਾਂ ਨੂੰ ਹੋਰ ਤੇ ਕੁਝ ਸੁਝਦਾ ਨਹੀਂ (ਪਰ) ਹੁਣ ਦੂਜੇ ਪਾਸੇ ਵੀ ਤੋਰਨ ਲੱਗੇ ਕੰਮ। ਅੱਜ ਮੈਂ ਇਕ ਛੋਟੀ ਜਿਹੀ ਖਬਰ ਪੜ੍ਹੀ, ਨਿੱਕੀ ਜਿਹੀ..। ਇਹ ਬੀਰ ਦਵਿੰਦਰ ਸਿੰਘ ਹੈ, ਪਤਾ ਨਹੀਂ ਕਿੱਥੋਂ ਦਾ ਹੈ? ਕਾਂਗਰਸ ’ਚ ਮੈਨੂੰ ਪਤਾ ਲੱਗਾ ਆਇਆ ਹੈ ਕਿ ਉਨ੍ਹੇ ਇਕ ਖਬਰ ਦੇ ਦਿੱਤੀ ਆ…। ਅਖੇ ਜੀ ਜੇ ਲੌਂਗੋਵਾਲ ਨੇ ਗੱਲ ਨਹੀਂ ਆ, ਫਰਾਡ ਵਾਲੀ (ਉਹਨੇ) ਇਹ ਗੱਲ ਅਖੇ ਠੀਕ ਨਹੀਂ ਕੀਤੀ।ਇਹ ਮਾੜੀ ਗੱਲ ਕੀਤੀ ਆ, (ਉਹਨੇ) ਨਿਖੇਧੀ ਕੀਤੀ ਆ ਇਸ ਗੱਲ ਦੀ ਤੇ ਥੱਲੇ ਜਿਹੇ ਜਾ ਕੇ ਕਹਿੰਦਾ,‘‘ਅਖੇ ਮੈਂ ਜਰਨੈਲ ਸਿੰਘ ਨੂੰ ਆਪਣੀ ਰਾਏ ਦੇਣਾ ਤੂੰ ਮਹਿਤੇ ਜਾ ਕੇ ਕਥਾ ਕਰਿਆ ਕਰ।’’ ਇਥੇ ਇਹਨੂੰ ਚੁੱਬਦੀ ਆ ਤੇ ਨਾਲੇ ਤੇਰੀ ਸਲਾਹ ਮੰਗੀ ਕਿਹਨੇ ਆਂ? ਇਹ ਮੈਨੂੰ ਸਲਾਹ ਦੇਣ ਵਾਲਾ ਹੈ ਕੌਣ? ‘ਕੱਲ ਦੀ ਭੂਤਨੀ ਸਿਵਿਆਂ ’ਚ ਅੱਧ’, ਵਾਲੀ ਗੱਲ। ੁਹ ਕੱਲ ਦਾ ਜੰਮਿਆਂ, ਕੁਰਸੀ ਦੇ ਮਗਰ ਪੈ ਗਿਆਂ, ਧਰਮ ਆਪਣਾ ਛੱਡ ਗਿਆਂ,ਪਾਰਟੀ ’ਚੋ ੰਪਾਸੇ ਹੋ ਗਿਆਂ ਤੇ ਸਲਾਹਾਂ ਦੇਣ ਲੱਗਾਂ ਟਕਸਾਲੀ ਬੰਦਿਆਂ ਨੂੰ, ਜਿਹਨਾਂ ਨੂੰ ਸੀਸੀ ਤਲੀ ’ਤੇ ਰੱਖ ਕੇ ਤੁਰਨ ਦਾ ਸੁਭਾਅ..। ਇਹੋ ਜਿਹਿਆਂ ਲੋਕਾਂ ਤੋਂ ਬਚਣਾ। ਇਕੱਤਰਤਾ ਨਾਲ ਚੱਲੋ, ਇਕੱਠੇ ਹੋ ਕੇ ਚੱਲੋ। ਜਿਹੜੀਆਂ ਛੋਟੀਆਂ-ਛੋਟੀਆਂ ਗੱਲਾਂ ਬਾਰੇ ਕਹਿ ਰਹੇ ਆ, ਇਨ੍ਹਾਂ ’ਤੇ ਯਕੀਨ ਨਹੀਂ ਕਰਨਾ, ਨਾ ਇਨ੍ਹਾਂ ਦਾ ਕੋਈ ਸਬੂਤ ਆ, ਨਾ ਕੋਈ ਚਿੱਠੀ ਆ, ਨਾ ਕੋਈ ਪੱਤਰ ਆ।”