ਨਵੀਂ ਦਿੱਲੀ : ਪੈਟਰੋਲ ਦੇ ਰੇਟ 20 ਦਿਨਾਂ ਵਿਚ ਦੂਜੀ ਵਾਰ ਘਟਾਏ ਗਏ ਹਨ। ਸ਼ਨੀਵਾਰ ਰਾਤ ਤੋਂ ਪੈਟਰੋਲ 1.82 ਪੈਸੇ ਲਿਟਰ ਸਸਤਾ ਹੋ ਗਿਆ ਹੈ। ਇਸ ਤੋਂ ਪਹਿਲਾਂ 14 ਅਗਸਤ ਨੂੰ ਪੈਟਰੋਲ ਦੇ ਰੇਟ 2.38 ਰੁਪਏ ਪ੍ਰਤੀ ਲਿਟਰ ਘਟਾਏ ਗਏ ਸਨ। ਇਸ ਲਿਹਾਜ਼ ਨਾਲ ਪੈਟਰੋਲ ਦੀ ਕੀਮਤ ਵਿਚ ਪਿਛਲੇ 20 ਦਿਨਾਂ ਵਿਚ 4 ਰੁਪਏ ਪ੍ਰਤੀ ਲਿਟਰ ਦੀ ਕਮੀ ਆਈ ਹੈ। ਪੈਟਰੋਲ ਦੇ ਰੇਟ ਘਟਣ ਨਾਲ ਮਹਿੰਗਾਈ ਘਟਾਉਣ ਵਿਚ ਮਦਦ ਮਿਲਣ ਦੀ ਉਮੀਦ ਹੈ। ਕੌਮਾਂਤਰੀ ਵਿਚ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਆਈ ਕਮੀ ਤੋਂ ਬਾਅਦ ਤੇਲ ਕੰਪਨੀਆਂ ਨੇ ਪੈਟਰੋਲ ਦੇ ਰੇਟ ਘਟਾਉਣ ਦਾ ਫੈਸਲਾ ਕੀਤਾ ਹੈ।