ਪਟਿਆਲਾ (ਅਜੇ ਗੋਇਲ)- ਪਟਿਆਲਾ ਸ਼ਹਿਰੀ ਜਿਮਨੀ ਚੋਣ ਵਿਚ ਕਾਂਗਰਸ ਪਾਰਟੀ ਦੀ ਉਮੀਦਵਾਰ ਪਰਨੀਤ ਕੌਰ ਦੀ ਹੋਈ ਸ਼ਾਨਦਾਰ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ਪਟਿਆਲਵੀਆਂ ਦੀ ਸ਼ਾਹੀ ਪਰਿਵਾਰ ਨਾਲ ਸਦੀਆਂ ਪੁਰਾਣੀ ਸਾਂਝ ਅਜੇ ਵੀ ਬਰਕਰਾਰ ਹੈ। ਪਰਨੀਤ ਕੌਰ ਦੀ ਜਿੱਤ ਨਾਲ ਜਿਥੇ ਪਟਿਆਲਾ ਹੀ ਨਹੀਂ ਪੂਰੇ ਪੰਜਾਬ ਦੇ ਕਾਂਗਰਸ ਦੇ ਹੌਂਸਲੇ ਬੁ¦ਦ ਹੋਏ ਹਨ ਉਥੇ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਹੋਰ ਮਜ਼ਬੂਤ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ ਅਪ੍ਰੈਲ ਵਿਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਨਰਿੰਦਰ ਮੋਦੀ ਦੀ ਲਹਿਰ ਦੌਰਾਨ ਭਾਜਪਾ ਦੇ ਸੀਨੀਅਰ ਲੀਡਰ ਅਰੁਨ ਜੇਤਲੀ ਇਕ ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾ ਕੇ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵਿਚ ਤਾਂ ਆਪਣਾ ਲੋਹਾ ਮੰਨਵਾ ਲਿਆ ਸੀ। ਉਥੇ ਕਾਂਗਰਸ ਦੀ ਕੌਮੀ
ਲੀਡਰਸ਼ਿਪ ਨੂੰ ਵੀ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਸੀ ਜੇ ਕਾਂਗਰਸ ਨੂੰ ਪੰਜਾਬ ਵਿਚ ਮੁੜ ਸੱਤਾ ਵਿਚ ਲਿਆਉਣਾ ਹੈ ਤਾਂ ਅਮਰਿੰਦਰ ਸਿੰਘ ਤੋਂ ਬਿਨਾਂ ਕੋਈ ਲੀਡਰ ਅਜਿਹਾ ਨਹੀਂ ਜੋ ਸਮੁੱਚੇ ਪੰਜਾਬ ਵਿਚ ਹਰਮਨ ਪਿਆਰਾ ਹੈ। ਇਹ ਵੀ ਸੱਚਾਈ ਸਭ ਦੇ ਸਾਹਮਣੇ ਆ ਚੁੱਕੀ ਹੈ ਕਿ ਚਾਹੇ ਵਿਧਾਨ ਸਭਾ ਹੋਵੇ ਚਾਹੇ ਲੋਕ ਸਭਾ ਹਰ ਪਾਸੇ ਅਮਰਿੰਦਰ ਸਿੰਘ ਦੀ ਹੀ ਮੰਗ ਹੁੰਦੀ ਹੈ ਨਾ ਕਿ ਪੰਜਾਬ ਦੇ ਕਿਸੇ ਹੋਰ ਲੀਡਰ ਦੀ। ਪੰਜਾਬ ਦੇ ਲੋਕਾਂ ਦੇ ਦਿਲਾਂ ਵਿਚ ਇਹ ਗੱਲ ਘਰ ਕਰ ਚੁੱਕੀ ਹੈ ਕਿ ਅਕਾਲੀ ਦਲ ਦੀ ਧੱਕੇਸ਼ਾਹੀ ਦਾ ਜੇ ਕੋਈ ਮੁਕਾਬਲਾ ਕਰ ਸਕਦਾ ਹੈ ਤਾਂ ਉਹ ਸਿਰਫ਼ ਤੇ ਸਿਰਫ਼ ਅਮਰਿੰਦਰ ਸਿੰਘ ਹੀ ਹੈ। ਪਟਿਆਲਾ ਦੀ ਹੋਈ ਉਪ ਚੋਣ ਜੋ ਕਿ ਅਮਰਿੰਦਰ ਸਿੰਘ ਦੇ ਲੋਕ ਸਭਾ ਮੈਂਬਰ ਬਣਨ ਕਾਰਨ ਖਾਲੀ ਹੋਈ ਸੀ ਉਥੇ ਪਰਨੀਤ ਕੌਰ ਦੀ ਜਿੱਤ ਵੀ ਕੈਪਟਨ ਪ੍ਰਤੀ ਪਟਿਆਲਵੀਆਂ ਨਾਲ ਪੂਰਾ ਪਿਆਰ ਅਤੇ ਸਤਿਕਾਰ ਕਾਰਨ ਹੀ ਹੋਈ ਹੈ। ਪਰਨੀਤ ਕੌਰ ਤਿੰਨ ਮਹੀਨੇ ਪਹਿਲਾਂ ਹੀ ਲੋਕ ਸਭਾ ਚੋਣਾਂ ਦੌਰਾਨ ਹਾਰ ਗਏ ਸਨ ਪ੍ਰੰਤੂ ਹੁਣ ਉਪ ਚੋਣ ਵਿਚ ਵਿਰੋਧੀ ਧਿਰ ਵੱਲੋਂ ਜਿੱਤ ਪ੍ਰਾਪਤ ਕਰਨੀ ਬੜੀ ਮੁਸ਼ਕਿਲ ਹੁੰਦੀ ਹੈ ਵਿਚ ਭਾਰੀ ਵੋਟਾਂ ਨਾਲ ਜਿੱਤ ਕੇ ਉਨ੍ਹਾਂ ਨੇ ਸਾਬਤ ਕਰ ਦਿੱਤਾ ਹੈ ਕਿ ਸ਼ਾਹੀ ਪਰਿਵਾਰ ਅਤੇ ਅਮਰਿੰਦਰ ਸਿੰਘ ਦਾ ਕੋਈ ਵੀ ਮੁਕਾਬਲਾ ਨਹੀਂ ਹੈ। ਪਟਿਆਲਾ ਉਪ ਚੋਣ ਜਿੱਤ ਵਿਚ ਪਟਿਆਲਾ ਦੇ ਕਾਂਗਰਸੀ ਲੀਡਰਾਂ, ਵਰਕਰਾਂ ਅਤੇ ਮੈਂਬਰਾਂ ਨੇ ਅਣਥੱਕ ਮਿਹਨਤ ਕੀਤੀ ਉਥੇ ਹੀ ਪੰਜਾਬ ਦੇ ਕਈ ਸੀਨੀਅਰ ਲੀਡਰਾਂ, ਵਿਧਾਇਕਾਂ, ਸਾਬਕਾ ਵਿਧਾਇਕਾਂ, ਜਿਵੇਂਕਿ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਿਧਾਇਕ, ਬੀਬਾ ਜੈ ਇੰਦਰ ਕੌਰ ਅਤੇ ਰਣਇੰਦਰ ਸਿੰਘ ਨੇ ਇਨ੍ਹਾਂ ਦਿਨਾਂ ਵਿਚ ਰਾਤ ਦਿਨ ਇਕ ਕਰਕੇ ਪ੍ਰਨੀਤ ਕੌਰ ਦੀ ਜਿੱਤ ਵਿਚ ਅਹਿਮ ਯੋਗਦਾਨ ਪਾਇਆ ਹੈ, ਉਥੇ ਅਮਰਿੰਦਰ ਸਿੰਘ ਦੇ ਸਲਾਹਕਾਰ ਸ. ਭਰਤਇੰਦਰ ਸਿੰਘ ਚਾਹਲ ਅਤੇ ਉਨ੍ਹਾਂ ਦੇ ਅਗਾਂਹਵਧੂ ਖ਼ਿਆਲਾਂ ਦੇ ਮਾਲਕ ਬੇਟੇ ਬਿਕਰਮਜੀਤ ਇੰਦਰ ਸਿੰਘ ਚਾਹਲ ਦਾ ਵੀ ਵਿਸ਼ੇਸ਼ ਯੋਗਦਾਨ ਹੈ। ਜਿਨ੍ਹਾਂ ਨੇ ਤਨ, ਮਨ, ਧਨ ਨਾਲ ਅਣਥੱਕ ਮਿਹਨਤ ਕਰਕੇ ਪ੍ਰਨੀਤ ਕੌਰ ਦੀ ਜਿੱਤ ਵਿਚ ਅਹਿਮ ਯੋਗਦਾਨ ਪਾਉਂਦਿਆਂ ਪਟਿਆਲਾ ਦੇ ਕਈ ਰੁੱਸੇ ਨਾਰਾਜ਼ ਲੀਡਰਾਂ ਤੇ ਵਰਕਰਾਂ ਨੂੰ ਚੋਣ ਵਿਚ ਨਾਲ ਤੋਰ ਕੇ ਪ੍ਰਨੀਤ ਕੌਰ ਦੀ ਜਿੱਤ ਨੂੰ ਯਕੀਨੀ ’ਚ ਬਦਲ ਕੇ ਰੱਖ ਦਿੱਤਾ। ਨਾਲ ਹੀ ਪ੍ਰਨੀਤ ਕੋਰ ਦੇ ਪਟਿਆਲਵੀਆਂ ਨਾਲ ਮਿਲਣਸਾਰ ਸੁਭਾਅ, ਹਰ ਦੇ ਦੁੱਖ ਸੁੱਖ ਵਿਚ ਸ਼ਾਮਲ ਹੋਣਾ ਅਤੇ ਹਰ ਵਰਕਰ ਦੇ ਲਈ ਮੌਕੇ ’ਤੇ ਮੌਜੂਦ ਰਹਿਣ ਦੇ ਮਿਲਾਪੜੇ ਸੁਭਾਅ ਨੇ ਵੀ ਪ੍ਰਨੀਤ ਕੌਰ ਨੂੰ ਵੋਟਰਾਂ ਨਾਲ ਅਖ਼ੀਰਲੀ ਘੜੀ ਤੱਕ ਜੋੜੀ ਰੱਖਿਆ ਜਿਸ ਦਾ ਨਤੀਜਾ ਅੱਜ ਇਕ ਵੱਡੀ ਜਿੱਤ ਦੇ ਰੂਪ ਵਿਚ ਸਾਹਮਣੇ ਆਇਆ ਹੈ।



