ਹਿਊਸਟਨ/ਅਮਰੀਕਾ, 13 ਅਗਸਤ (ਪੀ. ਟੀ)- ਆਸਕਰ ਅਵਾਰਡ ਜੇਤੂ ਹਾਲੀਵੁੱਡ ਦੇ ਅਦਾਕਾਰ ਰੌਬਿਨ ਵਿਲਿਅਮਸ ਆਪਣੇ ਘਰ ਮ੍ਰਿਤ ਪਾਏ । ਅਧਿਕਾਰੀਆਂ ਨੇ 63 ਸਾਲਾਂ ਅਦਾਕਾਰ ਵੱਲੋਂ ਆਤਮ ਹੱਤਿਆ ਕੀਤੇ ਜਾਣ ਦਾ ਸ਼ੱਕ ਜ਼ਾਹਿਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਸਮੇਂ ਮੁਤਾਬਿਕ ਕੱਲ੍ਹ ਦਿਨ 11 ਵੱਜ ਕੇ 55 ਮਿੰਟ ‘ਤੇ 911 ਨੰਬਰ ‘ਤੇ ਘਟਨਾ ਦੇ ਬਾਰੇ ‘ਚ ਸੂਚਨਾ ਮਿਲੀ। ਵਿਲਿਅਮਸ ਨੂੰ ਉਨ੍ਹਾਂ ਦੇ ਗੰਭੀਰ ਕਿਰਦਾਰਾਂ ਲਈ ਪੂਰੀ ਦੁਨੀਆ ‘ਚ ਪ੍ਰਸੰਸਾ ਮਿਲੀ ਹੈ। ਉਨ੍ਹਾਂ ਨੂੰ 1997 ‘ਚ ਆਈ ਫ਼ਿਲਮ ‘ਗੁਡਵਿਲ ਹੰਟਿੰਗ ‘ ਲਈ ਉਨ੍ਹਾਂ ਨੂੰ ਸਰਵਸ਼੍ਰੇਠ ਸਹਿ ਅਦਾਕਾਰ ਵਜੋਂ ਆਸਕਰ ਪੁਰਸਕਾਰ ਮਿਲਿਆ ਸੀ। ਉਨ੍ਹਾਂ ਨੇ ਆਪਣੇ ਫ਼ਿਲਮੀ ਜੀਵਨ ‘ਚ ਕਈ ਬਿਹਤਰੀਨ ਫ਼ਿਲਮਾਂ ਕੀਤੀਆਂ ਸਨ। ਉਨ੍ਹਾਂ ਦੀ ਮੌਤ ਦੇ ਕਾਰਨ ਉਨ੍ਹਾਂ ਦਾ ਪਰਿਵਾਰ ਗਹਿਰੇ ਸਦਮੇ ਵਿਚ ਹੈ।
ਆਸਕਰ ਜੇਤੂ ਰੌਬਿਨ ਵਿਲਿਅਮਸ ਦੀ ਹੋਈ ਮੌਤ


