Skip to content
Independent perspectives. Global stories.
BREAKING

ਧੜੇਬੰਦੀਆਂ ਵਿੱਚ ਵੰਡੀ ਕਾਂਗਰਸ ਦੇ ਆਗੂਆਂ ਕੋਲ ਪੰਜਾਬ ਲਈ ਕੋਈ ਏਜੰਡਾ ਨਹੀਂ-ਸੁਖਬੀਰ

Share this story

ਕਾਂਗਰਸ ਦੀ ਜਿਲ੍ਹਾ ਜਨ: ਸਕੱ: ਅਕਾਲੀ ਦਲ ਵਿੱਚ ਸ਼ਾਮਿਲ

Page-1_06 ਤਲਵੰਡੀ ਸਾਬੋ 13 ਅਗਸਤ (ਰਣਜੀਤ ਸਿੰਘ ਰਾਜੂ)- ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੀ ਜਿਮਨੀ ਚੋਣ ਲਈ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਨੇ ਅਕਾਲੀ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਦੇ ਹੱਕ ਵਿੱਚ ਆਪਣੀ ਚੋਣ ਮੁਹਿੰਮ ਜੋਰ ਸ਼ੋਰ ਨਾਲ ਚਲਾਈ ਹੋਈ ਹੈ ਇਸੇ ਲੜੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਦੂਜੇ ਦਿਨ ਵੀ ਸਿੱਧੂ ਦੇ ਹੱਕ ਵਿੱਚ ਕਰੀਬ ਇੱਕ ਦਰਜਨ ਪਿੰਡਾਂ ਦਾ ਚੋਣ ਦੌਰਾ ਕੀਤਾ। ਪਿੰਡਾਂ ਵਿੱਚ ਭਾਰੀ ਇਕੱਠਾਂ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਇਨ੍ਹਾਂ ਜਿਮਨੀ ਚੋਣਾਂ ਵਿੱਚ ਲੋਕਾਂ ਨੇ ਵਿਕਾਸ ਅਤੇ ਵਿਨਾਸ਼ ਵਿਚਕਾਰ ਫਤਵਾ ਦੇਣਾ ਹੈ। ਇੱਕ ਪਾਸੇ ਤਾਂ ਪੰਜਾਬ ਦਾ ਵਿਕਾਸ ਕਰਨ ਵਾਲਾ ਅਕਾਲੀ ਭਾਜਪਾ ਗਠਜੋੜ ਹੈ ਤੇ ਦੂਜੇ ਪਾਸੇ ਸਮੇਂ

ਸਮੇਂ ਤੇ ਪੰਜਾਬ ਨੂੰ ਵਿਨਾਸ਼ ਵੱਲ ਲੈਜਾਣ ਵਾਲੀ ਕਾਂਗਰਸ ਪਾਰਟੀ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਦੋਂ ਵੀ ਵਿਕਾਸ ਸਕੀਮਾਂ ਸ਼ੁਰੂ ਹੋਈਆਂ ਤਾਂ ਉਹ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਸਮੇਂ ਹੀ ਸ਼ੁਰੂ ਹੋਈਆਂ ਹਨ ਭਾਂਵੇ ਉਹ ਪਿੰਡਾਂ ਵਿੱਚ ਫੋਕਲ ਪੁਆਇੰਟ ਲਾਉਣਾ ਹੋਵੇ,ਪੈਨਸ਼ਨ ਤੇ ਸ਼ਗਨ ਸਕੀਮਾਂ ਸ਼ੁਰੂ ਕਰਨਾ ਹੋਵੇ,ਪੀਣ ਵਾਲੇ ਪਾਣੀ ਦੇ ਆਰ.ਓ ਲਾਉਣੇ ਹੋਣ ਜਾਂ ਗਰੀਬ ਵਰਗ ਦੇ ਲੋਕਾਂ ਨੂੰ ਆਟਾ ਦਾਲ ਸਕੀਮ ਦੇਣਾ ਹੋਵੇ ਇਹ ਸਾਰੇ ਅਕਾਲੀ ਸਰਕਾਰ ਨੇ ਹੀ ਸ਼ੁਰੂ ਕੀਤੇ।ਉਨ੍ਹਾਂ ਕਿਹਾ ਕਿ ਆਉਣ ਵਾਲੇ ਸਾਲਾਂ ਲਈ ਵੀ ਅਕਾਲੀ ਭਾਜਪਾ ਸਰਕਾਰ ਨੇ ਵਿਕਾਸ ਦੀਆਂ ਕਈ ਸਕੀਮਾਂ ਉਲੀਕੀਆਂ ਹਨ ਜਦੋਂਕਿ ਧੜੇਬਾਜੀ ਵਿੱਚ ਪੂਰੀ ਤਰ੍ਹਾਂ ਵੰਡੀ ਕਾਂਗਰਸ ਪਾਰਟੀ ਦੇ ਆਗੂਆਂ ਕੋਲ ਪੰਜਾਬ ਲਈ ਕੋਈ ਏਜੰਡਾ ਨਹੀ।ਸ੍ਰ.ਬਾਦਲ ਨੇ ਕਿਹਾ ਕਿ ਹੁਣ ਕੇਂਦਰ ਵਿੱਚ ਵੀ ਅਕਾਲੀ ਦਲ ਦੀ ਭਾਈਵਾਲ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਇਸਲਈ ਵਿਕਾਸ ਕਾਰਜਾਂ ਲਈ ਪੈਸੇ ਦੀ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਵੇਂ ਤੁਸੀਂ ਹਰਸਿਮਰਤ ਬਾਦਲ ਨੂੰ ਜਿਤਾਇਆ ਤੇ ਉਸਨੂੰ ਕੇਂਦਰ ਵਿੱਚ ਕੈਬਨਿਟ ਮੰਤਰੀ ਬਣਾਇਆ ਗਿਆ ਹੈ ਉਸੇ ਤਰ੍ਹਾਂ ਤੁਸੀਂ ਜੀਤਮਹਿੰਦਰ ਨੂੰ ਜਿਤਾਉ ਹਲਕੇ ਵਿੱਚ ਵਿਕਾਸ ਦੀ ਹਨ੍ਹੇਰੀ ਲਿਆ ਦੇਵਾਂਗੇ।ਇਸ ਮੌਕੇ ਸ੍ਰ.ਬਾਦਲ ਨੂੰ ਜੀ ਆਇਆਂ ਕਹਿੰਦਿਆਂ ਜੀਤਮਹਿੰਦਰ ਸਿੱਧੂ ਨੇ ਅਕਾਲੀ ਭਾਜਪਾ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਵਿਸ਼ਵਾਸ ਦੁਆਇਆ ਕਿ ਜਿੱਤਣ ਉਪਰੰਤ ਉਹ ਪਿੰਡਾਂ ਦੀਆਂ ਸਾਰੀਆਂ ਲੋੜਾਂ ਨੂੰ ਪੂਰੀਆਂ ਕਰਵਾਉਣਗੇ।ਇਸ ਤੋਂ ਪਹਿਲਾਂ ਬੀਤੀ ਦੇਰ ਰਾਤ ਤਲਵੰਡੀ ਸਾਬੋ ਵਿੱਚ ਉੱਪ ਮੁੱਖ ਮੰਤਰੀ ਦੀ ਅਗਵਾਈ ਹੇਠ ਕਰਵਾਏ ਸਮਾਗਮ ਦੌਰਾਨ ਜਿਲ੍ਹਾ ਕਾਂਗਰਸ ਦੀ ਜਨ:ਸਕੱ: ਬੀਬੀ ਜਸਵੰਤ ਕੌਰ ਨੇ ਆਪਣੇ ਦਰਜਨਾਂ ਸਾਥੀਆਂ ਸਮੇਤ ਕਾਂਗਰਸ ਨੂੰ ਅਲਵਿਦਾ ਕਹਿੰਦਿਆਂ ਅਕਾਲੀ ਦਲ ਵਿੱਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ।ਸ੍ਰ.ਬਾਦਲ ਨੇ ਉਨ੍ਹਾਂ ਨੂੰ ਸਿਰੋਪਾਉ ਦੇ ਕੇ ਪਾਰਟੀ ਵਿੱਚ ਬਣਦਾ ਮਾਣ ਸਨਮਾਨ ਦੇਣ ਦਾ ਵਾਅਦਾ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਦੇ ਮਾਲ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ,ਮੁੱਖ ਸੰਸਦੀ ਸਕੱ:ਵਿਰਸਾ ਸਿੰਘ ਵਲਟੋਹਾ,ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਮਹੇਸ਼ਇੰਦਰ ਸਿੰਘ ਗਰੇਵਾਲ,ਬਲਦੇਵ ਸਿੰਘ ਨੋਨੀ ਮਾਨ,ਸੀਨ:ਅਕਾਲੀ ਆਗੂ ਬਲਵੀਰ ਸਿੰਘ ਸਿੱਧੂ,ਸਾਬਕਾ ਹਲਕਾ ਇੰਚਾਰਜ ਅਮਰਜੀਤ ਸਿੰਘ ਖਾਨ੍ਹਾ,ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸੁਖਮਨ ਸਿੰਘ ਸਿੱਧੂ,ਯੂਥ ਅਕਾਲੀ ਦਲ ਦੇ ਕੌਮੀ ਜਨ:ਸਕੱ: ਅਤੇ ਖਜਾਨਚੀ ਰਵੀਪ੍ਰੀਤ ਸਿੰਘ ਸਿੱਧੂ,ਜੀਤਮਹਿੰਦਰ ਦੇ ਚਾਚਾ ਜੀ ਸੁਖਦਰਸ਼ਨ ਸਿੰਘ ਪਥਰਾਲਾ,ਗੁਰਮੀਤ ਸਿੰਘ ਬੁਰਜ ਮਹਿਮਾ,ਸੀਨ:ਆਗੂ ਮਲਕੀਤ ਸਿੰਘ ਸਮਾਂਓ,ਜਥੇਦਾਰ ਗੁਰਤੇਜ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ,ਸੀਨ:ਅਕਾਲੀ ਆਗੂ ਬਾਬੂ ਸਿੰਘ ਮਾਨ,ਜਸਵਿੰਦਰ ਸਿੱਧੂ ਸਰਕਲ ਪ੍ਰਧਾਨ ਤਲਵੰਡੀ,ਗੁਰਜੀਤ ਸਿੰਘ ਕੋਟਬਖਤੂ ਸਰਕਲ ਪ੍ਰਧਾਨ ਰਾਮਾਂ,ਸੀਨ:ਆਗੂ ਅਵਤਾਰ ਮੈਨੂੰਆਣਾ,ਰਣਜੀਤ ਮਲਕਾਣਾ ਕੌਂਸਲਰ,ਪਾਲਾ ਸਿੰਘ ਬੰਗੀ,ਯੂਥ ਆਗੂ ਗੁਰਤੇਜ ਭੁਰੂ,ਮੰਟਾ ਮਸ਼ਾਣਾ,ਪੱਪੀ ਲਾਲੇਆਣਾ,ਗੁਰਸੇਵਕ ਸਿੰਘ ਧੌਲਾ ਆਦਿ ਆਗੂ ਹਾਜਿਰ ਸਨ।

WRITTEN BY